ETV Bharat / state

PUNJAB POLICE TRAINING IN GATKA: ਅਜਨਾਲਾ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਕੀਤੀ ਖ਼ਾਸ ਮੌਕ ਡਰਿੱਲ, ਗੱਤਕਾ ਦੀ ਵੀ ਲਈ ਟ੍ਰੇਨਿੰਗ - ਵਾਰਿਸ ਪੰਜਾਬ ਜਥੇਬੰਦੀ

ਗੁਰਦਾਸਪੁਰ ਵਿੱਚ ਪੁਲਿਸ ਅਜਨਾਲਾ ਅੰਦਰ ਵਾਪਰੇ ਘਟਨਾਕ੍ਰਮ ਤੋਂ ਬਾਅਦ ਚੌਕੰਨੀ ਹੋਈ ਹੈ ਅਤੇ ਹੁਣ ਪੁਲਿਸ ਵੱਲੋਂ ਗੱਤਕਾ ਦੀ ਸਪੈਸ਼ਲ ਟਰੇਨਿੰਗ ਤੋਂ ਇਲਾਵਾ ਭੀੜ ਨੂੰ ਕਾਬੂ ਕਰਨ ਲਈ ਖ਼ਾਸ ਮੌਕ ਡਰਿੱਲ ਕੀਤੀ ਜਾ ਰਹੀ ਹੈ।

Special mock drill conducted by Gurdaspur police
Special mock drill: ਅਜਨਾਲਾ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਕੀਤੀ ਖ਼ਾਸ ਮੌਕ ਡਰਿੱਲ, ਗੱਤਕਾ ਦੀ ਵੀ ਲਈ ਟ੍ਰੇਨਿੰਗ
author img

By

Published : Feb 28, 2023, 11:57 AM IST

ਅਜਨਾਲਾ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਕੀਤੀ ਖ਼ਾਸ ਮੌਕ ਡਰਿੱਲ, ਗੱਤਕਾ ਦੀ ਵੀ ਲਈ ਟ੍ਰੇਨਿੰਗ

ਗੁਰਦਾਸਪੁਰ: ਅਜਨਾਲਾ ਵਿੱਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਹੁਣ ਪੁਲਿਸ ਮੁਲਾਜ਼ਮਾਂ ਨੂੰ ਦੰਗੇ ਵਰਗੀ ਸਥਿਤੀ ਨਾਲ ਨਜਿੱਠਣ ਦੇ ਲਈ ਖਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਇਸ ਟ੍ਰੇਨਿੰਗ ਵਿੱਚ ਜੇਕਰ ਪੁਲਿਸ ਮੁਲਾਜ਼ਮਾਂ ਉਪਰ ਪੱਥਰਬਾਜ਼ੀ ਜਾਂ ਫਿਰ ਲਾਠੀਆਂ,ਕਿਰਪਾਨਾਂ ਨਾਲ ਹਮਲਾ ਹੁੰਦਾ ਹੈ ਤਾਂ ਪੁਲਸ ਮੁਲਜ਼ਮਾਂ ਨੂੰ ਉਸ ਸਮੇਂ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ ਅਤੇ ਹਮਲਾ ਕਰਨ ਵਾਲਿਆਂ ਨੂੰ ਕਿਸ ਤਰ੍ਹਾਂ ਰੋਕਣਾ ਹੈ ਉਸ ਦੀ ਟ੍ਰੇਨਿੰਗ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਦਿੱਤੀ ਗਈ। ਖ਼ਾਸ ਤੌਰ ਉੱਤੇ ਟ੍ਰੇਨਿੰਗ ਦੌਰਾਨ ਹਮਲੇ ਤੋਂ ਬਚਾਅ ਲਈ ਗੱਤਕੇ ਦੀ ਸਿਖਲਾਈ ਵੀ ਦਿੱਤੀ ਗਈ।

ਗੱਤਕੇ ਦੀ ਟ੍ਰੇਨਿੰਗ ਵੀ ਦਿੱਤੀ ਗਈ: ਇਸ ਖ਼ਾਸ ਟ੍ਰੇਨਿੰਗ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਗੁਰਦਾਸਪੁਰ ਹਰੀਸ਼ ਕੁਮਾਰ ਨੇ ਦੱਸਿਆ ਕੀ ਅੱਜ ਪੁਲਿਸ ਲਾਈਨ ਗੁਰਦਾਸਪੁਰ ਵਿੱਚ ਪੁਲਿਸ ਕਰਮਚਾਰੀਆਂ ਨੂੰ ਦੰਗੇ ਵਰਗੀ ਸਥਿਤੀ ਨਾਲ ਨਜਿੱਠਣ ਦੇ ਲਈ ਖ਼ਾਸ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਧਰਨੇ ਵਰਗੀ ਜਾਂ ਫਿਰ ਦੰਗੇ ਵਰਗੀ ਸਥਿਤੀ ਬਣਾਈ ਗਈ ਅਤੇ ਬਾਅਦ ਵਿੱਚ ਪੁਲਿਸ ਕਰਮਚਾਰੀਆਂ ਨੂੰ ਦੱਸਿਆ ਗਿਆ ਕਿ ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਉਸ ਸਮੇਂ ਆਪਣਾ ਬਚਾਅ ਕਰਦੇ ਹੋਏ ਵਿਗੜ ਰਹੇ ਹਲਾਤਾਂ ਨੂੰ ਕਿਸ ਤਰ੍ਹਾਂ ਸੁਧਾਰਨਾ ਹੈ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਉੱਪਰ ਡਾਂਗਾਂ, ਪੱਥਰਾਂ ਨਾਲ ਜਾਂ ਫਿਰ ਕ੍ਰਿਪਾਨਾਂ ਨਾਲ ਹਮਲਾ ਹੁੰਦਾ ਹੈ ਤਾਂ ਉਸ ਆਪਣਾ ਬਚਾਅ ਕਿੱਦਾਂ ਕੀਤਾ ਜਾ ਸਕਦਾ ਹੈ, ਇਸ ਲਈ ਪੁਲਸ ਕਰਮਚਾਰੀਆਂ ਨੂੰ ਗੱਤਕੇ ਦੀ ਟ੍ਰੇਨਿੰਗ ਵੀ ਦਿੱਤੀ ਗਈ ਹੈ ਅਤੇ ਭੀੜ ਨੂੰ ਤਿਤਰ-ਬਿਤਰ ਕਰਨ ਦੇ ਲਈ ਕਿਸ ਸਮੇਂ ਹੰਝੂ ਗੈਸ ਦੇ ਗੋਲੇ ਸੁੱਟਣੇ ਹਨ ਇਹ ਸਾਰੀ ਟਰੇਨਿੰਗ ਮੌਕ ਡਰਿੱਲ ਵਿੱਚ ਦਿੱਤੀ ਗਈ ਹੈ। ਐੱਸਐੱਸਪੀ ਗੁਰਦਾਸਪੁਰ ਨੇ ਇਹ ਵੀ ਕਿਹਾ ਕਿ ਪਹਿਲੇ ਸਮਿਆਂ ਵਿੱਚ ਭੀੜ ਉੱਤੇ ਕਾਬੂ ਕਰਨ ਲਈ ਪੁਲਿਸ ਨੂੰ ਮੌਕ ਡਰਿੱਲਾਂ ਰਾਹੀਂ ਨਵੇਂ ਨਵੇਂ ਆਧੁਨਿਕ ਤਰੀਕਿਆਂ ਦੀ ਸਿੱਖਿਆ ਦਿੱਤੀ ਜਾਂਦੀ ਰਹੀ ਹੈ।

ਪੁਲਿਸ ਦੀ ਖ਼ਾਸ ਮੌਕ ਡਰਿੱਲ: ਦੱਸ ਦਈਏ ਇਸ ਬਾਰ ਪੁਲਿਸ ਦੀ ਮੌਕ ਡਰਿੱਲ ਨੂੰ ਖ਼ਾਸ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਬੀਤੇ ਦਿਨੀ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੀ ਅਗਵਾਈ ਵਿੱਚ ਉਨ੍ਹਾਂ ਦੇ ਸਾਥੀਆਂ ਨੇ ਅਜਨਾਲਾ ਥਾਣੇ ਉੱਤੇ ਹਮਲਾ ਕਰ ਦਿੱਤਾ ਸੀ ਅਤੇ ਇਸ ਮੌਕੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸਨ ਅਤੇ ਵਾਹਨ ਵੀ ਨੁਕਸਾਨੇ ਗਏ ਸਨ। ਇਸ ਤੋਂ ਇਲਾਵਾ ਉਸ ਸਮੇਂ ਪੁਲਿਸ ਕੋਲ ਨਿਹੰਗ ਸਿੰਘਾਂ ਦੇ ਗੱਤਕੇ ਦਾ ਕੋਈ ਇਲਾਜ ਨਹੀਂ ਸੀ । ਇਸ ਸਾਰੇ ਘਟਨਾਕ੍ਰਮ ਦੇ ਮੱਦੇਨਜ਼ਰ ਹੁਣ ਪੁਲਿਸ ਨੇ ਕਮਰ ਕੱਸਦਿਆਂ ਪਹਿਲਾਂ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਗੁਰਦਾਸਪੁਰ ਐੱਸਐੱਸਪੀ ਨੇ ਕਿਹਾ ਕਿ ਪੁਲਿਸ ਨੂੰ ਜਿੱਥੇ ਗੱਤਕੇ ਤੋਂ ਬਚਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਨੂੰ ਗੱਤਕਾ ਕੋਚਾਂ ਵੱਲੋਂ ਇਸ ਮਾਰਸ਼ਲ ਆਰਟ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Punjab Vidhan Sabha Session: ਪੰਜਾਬ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਸੁਪਰੀਮ ਸੁਣਵਾਈ, ਰਾਘਵ ਚੱਢਾ ਨੇ ਕੀਤਾ ਟਵੀਟ

ETV Bharat Logo

Copyright © 2025 Ushodaya Enterprises Pvt. Ltd., All Rights Reserved.