ਗੁਰਦਾਸਪੁਰ:ਪਿਛਲੇ ਦਿਨੀਂ ਤਰਸ ਦੇ ਅਧਾਰ ਉਤੇ ਨੌਕਰੀ ਮਿਲਣ ਤੇ ਵਿਧਾਇਕ ਫਤਿਹਜੰਗ ਬਾਜਵਾ ਦੇ ਪੁੱਤਰ ਅਰਜੁਨ ਬਾਜਵਾ ਜੋ ਲਗਾਤਾਰ ਵਿਵਾਦਾਂ ਵਿੱਚ ਘਿਰਦੇ ਦਿਖਾਈ ਦਿੱਤੇ ਸੀ ਅਤੇ ਨੌਕਰੀ ਛੱਡਣ ਤੋਂ ਬਾਅਦ ਹੁਣ ਫਿਰ ਦੁਬਾਰਾ ਤੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਅਗਾਂਹ ਵਧਦੇ ਨਜਰ ਆਏ।ਗੁਰਦਾਸਪੁਰ ਦੇ ਕਾਦੀਆਂ ਵਿਚ ਅਰਜੁਨ ਬਾਜਵਾ ਨੇ 30 ਲੋੜਵੰਦ ਰਿਕਸ਼ਾ ਚਾਲਕਾਂ ਨੂੰ ਰਾਸ਼ਨ (Rations) ਦਿੱਤਾ ਹੈ।ਇਸ ਮੌਕੇ ਅਰਜੁਨ ਬਾਜਵਾ ਨੇ ਰਾਸ਼ਨ ਦੇ ਨਾਲ ਨਾਲ ਮਾਸਕ ਅਤੇ ਸੈਨੇਟਾਈਜ਼ਰ (Sanitizer) ਵੀ ਵੰਡੇ।
ਤੁਹਾਨੂੰ ਦੱਸਦੇਈਏ ਕਿ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਇਕ ਫਤਿਹਜੰਗ ਬਾਜਵਾ ਦੇ ਪੁੱਤਰ ਅਰਜੁਨ ਬਾਜਵਾ ਨੂੰ ਤਰਸ ਦੇ ਆਧਾਰਿਤ ਨੌਕਰੀ ਦਿੱਤੀ ਸੀ ਜਿਸ ਕਰਕੇ ਇਹ ਮੁੱਦਾ ਬਹੁਤ ਵਿਵਾਦਿਤ ਰਿਹਾ।ਵਿਵਾਦ ਹੋਣ ਤੋਂ ਬਾਅਦ ਅਰਜੁਨ ਬਾਜਵਾ ਨੇ ਨੌਕਰੀ ਛੱਡ ਦਿੱਤੀ ਸੀ।ਅਰਜੁਨ ਬਾਜਵਾ ਹੁਣ ਮੁੜ ਸਮਾਜ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ।