ਗੁਰਦਾਸਪੁਰ : ਬਟਾਲਾ ਵਿੱਚ ਕਰਵਾਏ ਜਾ ਰਹੇ ਰਾਸ਼ਟਰੀ ਪਸ਼ੂ-ਧਨ ਮੇਲੇ ਦੇ ਤੀਸਰੇ ਦਿਨ ਵੀ ਹੋਰਨਾਂ ਮੁਕਾਬਲਿਆਂ ਦੀ ਤਰ੍ਹਾਂ ਘੋੜ-ਦੌੜ ਅਤੇ ਘੋੜਿਆਂ ਦੇ ਜੰਪਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਪੰਜਾਬ ਪੁਲਿਸ ਦੇ ਨਾਲ-ਨਾਲ ਨਿੱਜੀ ਘੋੜ-ਸਵਾਰਾਂ ਦੇ ਘੋੜਿਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਪੇਸ਼ਕਸ਼ ਕੀਤੀ ਅਤੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਚਾਂਦੀ ਅਤੇ ਸੋਨ ਤਮਗ਼ਿਆਂ ਨਾਲ ਸਨਮਾਨਿਤ ਕੀਤਾ ਗਿਆ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਸੋਨ ਅਤੇ ਚਾਂਦੀ ਤਮਗ਼ਾ ਜੇਤੂ ਖਿਡਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਜਿਥੇ ਹੋਰਨਾਂ ਖੇਡਾਂ ਵੱਲ ਧਿਆਨ ਦੇ ਰਹੀ ਉੱਥੇ ਹੀ ਇਸ ਖੇਡ ਵੱਲ ਧਿਆਨ ਦੇਣ ਦੀ ਲੋੜ ਹੈ।
ਜੰਪ ਮੁਕਾਬਲੇ ਵਿੱਚ ਸੋਨ ਤਮਗ਼ਾ ਅਤੇ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ 3 ਸਾਲ ਪਹਿਲਾਂ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਸੀ ਅਤੇ ਉਦੋਂ ਤੋਂ ਹੀ ਘੋੜ-ਸਵਾਰ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਗੁੜਗਾਓਂ ਵਿਖੇ ਹੋਏ ਪੁਲਿਸ ਮੀਟ ਦੇ ਘੋੜ-ਸਵਾਰੀ ਦੇ ਮੁਕਾਬਲਿਆਂ ਵਿੱਚ ਇਸੇ ਘੋੜੇ ਨਾਲ ਸੋਨੇ ਦਾ ਤਮਗ਼ਾ ਜਿੱਤਿਆ ਸੀ ਅਤੇ ਅੱਗੇ ਵੀ ਆਪਣੀ ਮਿਹਨਤ ਜਾਰੀ ਰੱਖਣਗੇ।
ਇਹ ਵੀ ਪੜ੍ਹੋ : ਬਟਾਲਾ 'ਚ ਪਸ਼ੂ ਧਨ ਮੇਲਾ 'ਚ ਪਹੁੰਚੇ ਗੁਰਜੀਤ ਸਿੰਘ ਔਜਲਾ, ਕਿਹਾ ਕਿਸਾਨਾਂ ਲਈ ਲਾਹੇਵੰਦ
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਨਿੱਜੀ ਘੋੜ-ਸਵਾਰ ਗੋਬਿੰਦ ਸਿੰਘ ਨੇ ਦੱਸਿਆ ਕਿ ਘੋੜਾ ਇੱਕ ਬਹੁਤ ਹੀ ਨਾਜ਼ੁਕ ਜਾਨਵਰ ਹੈ, ਇਸ ਬਿਮਾਰੀਆਂ ਬਹੁਤ ਛੇਤੀ ਲੱਗਦੀਆਂ ਹਨ। ਘੋੜਿਆਂ ਨੂੰ ਪਾਲਣ ਵਿੱਚ ਬਹੁਤ ਹੀ ਮਿਹਨਤ ਅਤੇ ਸਮਾਂ ਲੱਗਦਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ 10-15 ਸਾਲ ਤੋਂ ਪਹਿਲਾਂ ਇਹ ਖੇਡ ਸਿਰਫ਼ ਦੇਸ਼ ਦੀ ਫ਼ੌਜ ਦੇ ਕਬਜ਼ੇ ਵਿੱਚ ਸੀ, ਪਰ ਹੁਣ ਇਸ ਨੂੰ ਆਮ ਲੋਕ ਵੀ ਖੇਡ ਸਕਦੇ ਹਨ।
ਉਹਨਾਂ ਨੇ ਕਿਹਾ ਦੀ ਇਸ ਨੂੰ ਭਾਰਤੀ ਘੁੜਸਵਾਰੋਂ ਦੀ ਬਦਕਿਸਮਤੀ ਹੀ ਕਿਹਾ ਜਾ ਸਕਦਾ ਹੈ ਕਿ ਕੋਰੇਂਟੀਨ ਦੇ ਮੁਤਾਬਕ ਜੰਪਿੰਗ ਮੁਕਾਬਿਲਆਂ ਲਈ ਬਾਹਰੀ ਦੇਸ਼ਾਂ ਦੇ ਘੋੜੇ ਤਾਂ ਭਾਰਤ ਵਿੱਚ ਆ ਸਕਦੇ ਹਨ, ਪਰ ਭਾਰਤੀ ਘੋੜਿਆਂ ਨੂੰ ਮੁਕਾਬਲਿਆਂ ਲਈ ਦੂਸਰੇ ਦੇਸ਼ਾਂ ਵਿੱਚ ਨਹੀਂ ਲਜਾਇਆ ਜਾ ਸਕਦਾ ਹੈ।