ਗੁਰਦਾਸਪੁਰ: ਪੰਜਾਬ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਸਿਹਤ ਸਹੂਲਤਾਂ ਨੂੰ ਲੈਕੇ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਸਨ, ਪਰ ਜਿਵੇਂ ਹੀ ਪੰਜਾਬ ਅੰਦਰ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਆਉਦੀ ਹੈ, ਉਵੇਂ ਹੀ ਪਾਰਟੀ ਆਪਣੇ ਸਾਰੇ ਵੀ ਵਾਅਦਿਆਂ ਤੋਂ ਫੇਲ੍ਹ ਹੁੰਦੀ ਲਗਾਤਾਰ ਨਜ਼ਰ ਆ ਰਹੀ ਹੈ। ਜਿਸ ਦੀ ਇੱਕ ਤਾਜ਼ਾ ਤਸਵੀਰ ਗੁਰਦਾਸਪੁਰ ਦੇ ਸਿਵਲ ਹਸਪਤਾਲ (Civil Hospital, Gurdaspur) ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਮਹਿਲਾ ਮਰੀਜ਼ ਨੇ ਸਿਵਲ ਹਸਪਤਾਲ ਦੀ ਮਹਿਲਾ ਡਾਕਟਰ (Female doctor of Civil Hospital) ‘ਤੇ ਅਪ੍ਰੇਸ਼ਨ ਦੇ ਲਈ 5 ਹਜ਼ਾਰ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਲਗਾਏ ਹਨ।
ਪੀੜਤ ਮਹਿਲਾ ਦਾ ਕਹਿਣਾ ਹੈ ਕਿ ਮਹਿਲ ਡਾਕਟਰ ਲਗਾਤਾਰ ਪੈਸਿਆ ਦੀ ਮੰਗ ਕਰ ਰਹੀ ਹੈ, ਪਰ ਪੈਸੇ ਨਾ ਮਿਲਣ ਕਾਰਨ ਡਾਕਟਰ ਵੱਲੋਂ ਪੀੜਤ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੀੜਤ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਪੈਸੇ ਦੇ ਕੇ ਹੀ ਆਪਣਾ ਇਲਾਜ ਕਰਵਾਉਣਾ ਹੁੰਦਾ ਤਾਂ ਉਹ ਕਿਸੇ ਪ੍ਰਾਈਵੇਟ ਹਸਪਤਾਲ ਚਲੇ ਜਾਦੇ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਹੀ ਗਰੀਬ ਹਾਂ, ਇਸ ਲਈ ਇੱਥੇ ਆਪਣਾ ਇਲਾਜ ਕਰਵਾਉਣ ਦੇ ਲਈ ਆਏ ਹਾਂ, ਪਰ ਇੱਥੇ ਡਾਕਟਰ ਵੱਲੋਂ ਇਸ ਦੇ ਇਲਾਜ ਲਈ ਰਿਸ਼ਵਤ ਮੰਗੀ ਜਾ ਰਹੀ ਹੈ।
ਪੀੜਤ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਨਾਲ ਸਿਹਤ ਸਹੂਲਤਾਂ ਨੂੰ ਲੈਕੇ ਵਾਅਦੇ ਕੀਤੇ ਗਏ ਸਨ, ਪੰਜਾਬ ਸਰਕਾਰ ਆਪਣੇ ਉਨ੍ਹਾਂ ਵਾਅਦਿਆਂ ‘ਤੇ ਖਰੀ ਨਹੀਂ ਉਤਰ ਪਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਦੇ ਸਰਕਾਰੀ ਹਸਪਤਾਲਾਂ ਵੱਲ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਇੱਥੇ ਗਰੀਬਾਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ।
ਉਧਰ ਜਦੋਂ ਇਸ ਸਾਰੇ ਮਾਮਲੇ ‘ਤੇ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਮਰੀਜ ਦੀ ਸਿਹਤ ਨੂੰ ਵੇਖ ਕੇ ਪਹਿਲਾਂ ਉਸ ਨੂੰ ਟੈਸਟ ਕਰਵਾਉਣ ਲਈ ਕਿਹਾ ਸੀ, ਪਰ ਉਨ੍ਹਾਂ ਨੇ ਮੇਰੇ ‘ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਹਨ ਜੋ ਸਰਾਸਰ ਝੂਠੇ ਹਨ।
ਇਹ ਵੀ ਪੜ੍ਹੋ:ਪੰਜਾਬ ਬਜਟ ਸੈਸ਼ਨ: ਮੂਸੇਵਾਲਾ ਸਣੇ 11 ਸ਼ਖਸੀਅਤਾਂ ਨੂੰ ਸ਼ਰਧਾਂਜਲੀ, 2 ਵਜੇ ਤੱਕ ਮੁਲਤਵੀ ਸਦਨ ਦੀ ਕਾਰਵਾਈ