ਗੁਰਦਾਸਪੁਰ: ਸੂਬੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਗੁਰਦਾਸਪੁਰ ਦੇ ਬਟਾਲਾ ਸਦਰ ਥਾਣਾ ਪੁਲਿਸ ਨੇ ਆਸ ਪਾਸ ਦੇ ਪਿੰਡਾਂ ਵਿਚ ਲੱਗੇ ਬਿਜਲੀ ਦੇ ਟਰਾਂਸਫਰਮਾਂ ਵਿੱਚੋਂ ਤੇਲ ਚੋਰੀ ਕਰਕੇ ਵੇਚਣ ਅਤੇ ਖਰੀਦਣ ਵਾਲੇ ਗੈਂਗ ਦੇ ਚਾਰ ਅਰੋਪੀਆਂ ਨੂੰ ਗਿਰਫ਼ਤਾਰ ਕੀਤਾ ਹੈ। ਜਦਕਿ ਇਸ ਗੈਂਗ ਦੇ ਤਿੰਨ ਆਰੋਪੀ ਫਰਾਰ ਦੱਸੇ ਜਾ ਰਹੇ ਹਨ।
ਥਾਣਾ ਸਦਰ ਬਟਾਲਾ ਦੇ ਐਸਐਚਓ ਨੇ ਦੱਸਿਆ ਕਿ ਆਸ ਪਾਸ ਦੇ ਪਿੰਡਾਂ ਵਿਚ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਬਿਜਲੀ ਦੇ ਟਰਾਂਸਫਰਮਾਂ ਵਿਚੋਂ ਰਾਤ ਦੇ ਸਮੇਂ ਤੇਲ ਚੋਰੀ ਕੀਤਾ ਜਾ ਰਿਹਾ ਸੀ। ਜਿਸ ਦੇ ਬਾਅਦ ਪੁਲਿਸ ਇਹਨਾਂ ਚੋਰਾਂ ਦੀ ਤਲਾਸ਼ ਵਿਚ ਸੀ। ਪੁਲਿਸ ਨੇ ਇਸ ਗੈਂਗ ਦੇ ਚਾਰ ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ।
ਜਿਨ੍ਹਾਂ ਕੋਲੋਂ 50 ਲਿਟਰ ਤੇਲ,ਪਾਈਪ,ਪਲਾਸ ਅਤੇ ਇਕ ਥ੍ਰੀ ਵੀਲਰ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਇਹ ਲੋਕ ਬਿਜਲੀ ਦੇ ਟਰਾਂਸਫਾਰਮਰ ਵਿਚੋਂ ਤੇਲ ਚੋਰੀ ਕਰਕੇ ਵੇਚਦੇ ਸਨ। ਇਸ ਗੈਂਗ ਦੇ ਗ੍ਰਿਫਤਾਰ ਹੋਣ ਨਾਲ ਪਿੰਡਾਂ ਦੇ ਕਿਸਾਨਾਂ ਨੂੰ ਕਾਫੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ :- ਕਾਂਗਰਸ ਦੇ ਗਲੇ ਦੀ ਹੱਡੀ ਬਣਿਆ ਬਿਜਲੀ ਸੰਕਟ, 'ਆਪ' ਨੇ ਸੀਸਵਾਂ ਵਲ ਵਹੀਰਾਂ ਘੱਤੀਆਂ