ETV Bharat / state

Former Sarpanch Shot Himself: ਇਕ ਤਰਫ਼ਾ ਪਿਆਰ 'ਚ ਸਾਬਕਾ ਸਰਪੰਚ ਨੇ ਖੁਦ ਨੂੰ ਮਾਰੀ ਗੋਲੀ

ਗੁਰਦਾਸਪੁਰ ਦੇ ਪਿੰਡ ਸੋਹਲ ਵਿਖੇ ਇਕ ਸਾਬਕਾ ਸਰਪੰਚ ਨੇ ਇਕ ਤਰਫਾ ਪਿਆਰ ਵਿਚ ਆਪਣੇ ਆਪ ਨੂੰ ਥਾਣੇ ਵਿਚ ਗੋਲੀ ਮਾਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਨੇ ਆਪਣੇ ਲਾਈਸੈਂਸੀ ਹਥਿਆਰ ਨਾਲ ਫਾਇਰ ਕੀਤਾ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ।

Former sarpanch shot himself in one sided love in Gurdaspur
ਇਕ ਤਰਫ਼ਾ ਪਿਆਰ 'ਚ ਸਾਬਕਾ ਸਰਪੰਚ ਨੇ ਖੁਦ ਨੂੰ ਮਾਰੀ ਗੋਲੀ...
author img

By

Published : Mar 6, 2023, 7:59 AM IST

ਇਕ ਤਰਫ਼ਾ ਪਿਆਰ 'ਚ ਸਾਬਕਾ ਸਰਪੰਚ ਨੇ ਖੁਦ ਨੂੰ ਮਾਰੀ ਗੋਲੀ...

ਗੁਰਦਾਸਪੁਰ : ਸਿਆਸੀ ਪਾਰਟੀਆਂ ਨਾਲ ਸਬੰਧਤ ਗੁਰਦਾਸਪੁਰ ਦੇ ਪਿੰਡ ਸੋਹਲ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਸੋਨੂੰ ਪਿੰਡ ਦੀ ਹੀ ਇਕ ਲੜਕੀ ਦੇ ਪਿਆਰ ਵਿਚ ਇੰਨਾ ਅੰਨ੍ਹਾ ਹੋ ਗਿਆ ਕਿ ਉਸ ਨੇ ਆਪਣੇ ਆਪ ਨੂੰ ਥਾਣੇ ਵਿੱਚ ਗੋਲੀ ਮਾਰ ਲਈ। ਗੋਲੀ ਵੱਜਣ ਕਾਰਨ ਸਾਬਕਾ ਸਰਪੰਚ ਜ਼ਖ਼ਮੀ ਹੋ ਗਿਆ। ਇਸ ਦੌਰਾਨ ਪੁਲਿਸ ਨੇ ਜ਼ਖਮੀ ਹੋਏ ਸਰਪੰਚ ਨੂੰ ਤੁਰੰਤ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਦਰਅਸਲ ਮਾਮਲਾ ਇਕ ਤਰਫ਼ਾ ਪਿਆਰ ਦਾ ਹੈ। ਉਕਤ ਵਿਅਕਤੀ ਵੱਲੋਂ ਵਿਆਹੁਤਾ ਲੜਕੀ ਨੂੰ ਆਪਣੇ ਨਾਲ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਸੀ, ਜਿਸ ਉਤੇ ਲੜਕੀ ਨੇ ਇਸ ਦੀ ਸ਼ਿਕਾਇਤ ਥਾਣੇ ਵਿਚ ਦਿੱਤੀ ਤਾਂ ਸਾਬਕਾ ਸਰਪੰਚ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਇਕ ਤਰਫਾ ਪਿਆ ਵਿਚ ਚੁੱਕਿਆ ਕਦਮ : ਫਿਲਹਾਲ ਪੁਲਿਸ ਨੇ ਸਰਪੰਚ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਸ ਮਾਮਲੇ ਵਿੱਚ ਐਸਐੱਸਸੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਅਸਲ ਵਿੱਚ ਮਾਮਲਾ ਇਕ ਤਰਫਾ ਪਿਆਰ ਦਾ ਹੈ, ਜਿਸ ਵਿੱਚ ਸਾਬਕਾ ਸਰਪੰਚ ਬਲਜੀਤ ਸਿੰਘ ਉਰਫ ਸੋਨੂੰ ਅਪਣੇ ਹੀ ਪਿੰਡ ਦੀ ਇਕ ਲੜਕੀ ਨੂੰ ਇਕ ਤਰਫਾ ਪਿਆਰ ਕਰਦਾ ਸੀ। ਪਤਾ ਲੱਗਾ ਹੈ ਕਿ ਕੁਝ ਮਹੀਨੇ ਪਹਿਲਾਂ ਲੜਕੀ ਦਾ ਪਿੰਡ ਨਾਰਦਾਂ ਵਿਖੇ ਵਿਆਹ ਹੋ ਜਾਣ ਦੇ ਮਗਰੋਂ ਵੀ ਸਰਪੰਚ ਉਸਨੂੰ ਅਪਣਾ ਵਿਆਹੁਤਾ ਜੀਵਨ ਛੱਡ ਕੇ ਉਸ ਨਾਲ ਰਹਿਣ ਲਈ ਮਜਬੂਰ ਕਰ ਰਿਹਾ ਸੀ, ਜਿਸ ਕਾਰਨ ਪੀੜ੍ਹਤ ਲੜਕੀ ਨੇ ਅਜਿਹਾ ਕਰਨ ਤੋਂ ਇਨਕਾਰ ਕਰਦਿਆਂ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ।

ਇਹ ਵੀ ਪੜ੍ਹੋ : Punjab Budget Session Live Updates: ਬਜਟ ਸੈਸ਼ਨ ਦਾ ਦੂਜਾ ਦਿਨ, ਹੰਗਾਮੇ ਦੇ ਆਸਾਰ

ਥਾਣੇ ਵਿਚ ਲਾਈਸੈਂਸੀ ਹਥਿਆਰ ਲੈ ਕੇ ਪਹੁੰਚਿਆ ਸਰਪੰਚ : ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਸਾਬਕਾ ਸਰਪੰਚ ਬਲਜੀਤ ਸਿੰਘ ਉਰਫ ਸੋਨੂੰ ਅਪਣਾ ਲਾਇਸੈਂਸੀ ਰਿਵਾਲਵਰ ਲੁਕਾ ਕੇ ਥਾਣੇ ਅੰਦਰ ਲੈ ਕੇ ਆਇਆ ਸੀ ਅਤੇ ਪੇਸ਼ਾਬ ਦੇ ਬਹਾਨੇ ਬਾਥਰੂਮ ਵਿਚ ਜਾ ਕੇ ਘਟਨਾ ਨੂੰ ਅੰਜਾਮ ਦੇ ਦਿੱਤਾ। ਇਸ ਮਗਰੋਂ ਹੱਥ ਵਿੱਚ ਰਿਵਾਲਵਰ ਲੈਕੇ ਬਾਹਰ ਆ ਕੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦਿੰਦਾ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਉਸ ਨੂੰ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਨੇ ਸਾਬਕਾ ਸਰਪੰਚ ਬਲਜੀਤ ਸਿੰਘ ਉਰਫ ਸੋਨੂੰ ਦੇ ਖਿਲਾਫ ਆਈਪੀਸੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਸਰਪੰਚ ਖ਼ਤਰੇ ਤੋਂ ਬਾਹਰ ਹੈ ਜਿਸਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.