ETV Bharat / state

ਰੇਲਵੇ ਲਾਈਨ ਤੇ ਬੱਚੀ ਸੁੱਟਣ ਵਾਲਾ ਪਿਤਾ ਗ੍ਰਿਫ਼ਤਾਰ - ਗੁਰਦਾਸਪੁਰ

ਕੁੱਝ ਦਿਨ ਪਹਿਲਾਂ ਬਟਾਲਾ ਦੇ ਰੇਲਵੇ ਸਟੇਸ਼ਨ ਤੋਂ ਨਵਜੰਮੀ ਬੱਚੀ ਦੀ ਲਾਸ਼ ਮਿਲੀ ਸੀ। ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਕਬਜੇ ਵਿਚ ਲੈਕੇ ਮਾਮਲਾ ਦਰਜ ਕਰ ਲਿਆ ਸੀ। ਹੁਣ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਮ੍ਰਿਤਕ ਬੱਚੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧ ਵਿੱਚ ਰੇਲਵੇ ਪੁਲਿਸ ਦੇ ਸਬ ਇੰਸਪੇਕਟਰ ਬੀਰਬਲ ਨੇ ਦੱਸਿਆ ਕਿ 22 ਜੁਲਾਈ ਨੂੰ ਰੇਲਵੇ ਸਟੇਸ਼ਨ ਦੇ ਟ੍ਰੈਕ ਤੇ ਖੜੀ ਮਾਲ-ਗੱਡੀ ਦੇ ਹੇਠਾਂ ਮ੍ਰਿਤਕ ਬੱਚੀ ਬਰਾਮਦ ਕੀਤੀ ਸੀ।

http://10.10.50.70:6060///finalout1/punjab-nle/finalout/28-July-2021/12598388_bhn.mp4

author img

By

Published : Jul 28, 2021, 2:53 PM IST

ਗੁਰਦਾਸਪੁਰ: ਕੁੱਝ ਦਿਨ ਪਹਿਲਾਂ ਬਟਾਲਾ ਦੇ ਰੇਲਵੇ ਸਟੇਸ਼ਨ ਤੋਂ ਨਵਜੰਮੀ ਬੱਚੀ ਦੀ ਲਾਸ਼ ਮਿਲੀ ਸੀ। ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਕਬਜੇ ਵਿਚ ਲੈਕੇ ਮਾਮਲਾ ਦਰਜ ਕਰ ਲਿਆ ਸੀ। ਹੁਣ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਮ੍ਰਿਤਕ ਬੱਚੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧ ਵਿੱਚ ਰੇਲਵੇ ਪੁਲਿਸ ਦੇ ਸਬ ਇੰਸਪੇਕਟਰ ਬੀਰਬਲ ਨੇ ਦੱਸਿਆ ਕਿ 22 ਜੁਲਾਈ ਨੂੰ ਰੇਲਵੇ ਸਟੇਸ਼ਨ ਦੇ ਟ੍ਰੈਕ ਤੇ ਖੜੀ ਮਾਲ-ਗੱਡੀ ਦੇ ਹੇਠਾਂ ਮ੍ਰਿਤਕ ਬੱਚੀ ਬਰਾਮਦ ਕੀਤੀ ਸੀ।

ਇਸ ਮਾਮਲੇ ਸੰਬੰਧੀ ਪੁਲਿਸ ਨੇ ਧਾਰਾ 318 ਦੇ ਤਹਿਤ ਅਣਪਛਾਤੇ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਹਰਨਾਮ ਨਗਰ ਵਿੱਚ ਦਾਈ ਦਾ ਕੰਮ ਕਰਨ ਵਾਲੀ ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ 21 ਜੁਲਾਈ ਦੀ ਰਾਤ ਨੂੰ ਹਰਨਾਮ ਨਗਰ ਦੀ ਰਹਿਣ ਵਾਲੀ ਇਕ ਮਹਿਲਾ ਦੇ ਘਰ ਵਿੱਚ ਬੱਚੇ ਦਾ ਜਨਮ ਕਰਵਾਉਣ ਲਈ ਗਈ ਸੀ, ਪਰ ਇਸ ਦੌਰਾਨ ਬੱਚੀ ਮ੍ਰਿਤਕ ਪੈਦਾ ਹੋਈ। ਉਸਨੇ ਮਹਿਲਾ ਦੇ ਪਤੀ ਜੋਗਿੰਦਰ ਰਾਮ ਨੂੰ ਕਿਹਾ ਕਿ ਉਹ ਇਸ ਮ੍ਰਿਤਕ ਬੱਚੀ ਨੂੰ ਦਫ਼ਨਾ ਆਵੇ। SI ਬੀਰਬਲ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਪੁਲਿਸ ਨੇ ਉਕਤ ਜੋਗਿੰਦਤ ਰਾਮ ਨੂੰ ਉਸਦੇ ਘਰ ਤੋਂ ਹੀ ਗ੍ਰਿਫਤਾਰ ਕਰ ਲਿਆ। ਪੁਲਿਸ ਦੁਆਰਾ ਕੀਤੀ ਗਈ ਪੁੱਛਗਿਛ ਵਿੱਚ ਜੋਗਿੰਦਰ ਰਾਮ ਨੇ ਮੰਨਿਆ ਹੈ ਕਿ ਜਦੋਂ ਉਹ ਮ੍ਰਿਤਕ ਬੱਚੀ ਨੂੰ ਦਫਨਾਉਣ ਲਈ ਜਾ ਰਿਹਾ ਸੀ, ਤਾਂ ਉਸਦੇ ਪਿੱਛੇ ਕੁੱਤੇ ਪੈ ਗਏ ਸੀ। ਜਿਸ ਕਾਰਨ ਉਹ ਬੱਚੀ ਨੂੰ ਰੇਲਵੇ ਟ੍ਰੈਕ ਤੇ ਖੜੀ ਮਾਲ-ਗੱਡੀ ਦੇ ਹੇਠਾਂ ਰੱਖ ਕੇ ਚਲਾ ਗਿਆ ਸੀ।

ਜਿਸਨੂੰ ਬਾਅਦ ਵਿੱਚ ਕੁਤਿਆਂ ਨੇ ਨੋਚ ਖਾਦਾ ਸੀ। SI ਨੇ ਦੱਸਿਆ ਕਿ ਆਰੋਪੀ ਜੋਗਿੰਦਤ ਦੀ ਪਤਨੀ ਦੇ ਪਹਿਲੇ ਵਿਆਹ ਵਿਚੋਂ 6 ਬੱਚੇ ਹਨ ਅਤੇ ਹੁਣ ਵੀ ਉਨ੍ਹਾਂ ਦੇ 4 ਬੱਚੇ ਹਨ, ਜੋਕਿ ਇਕੱਠੇ ਰਹਿ ਰਹੇ ਹਨ। ਇਹ ਮ੍ਰਿਤਕ ਬੱਚਾ ਉਨ੍ਹਾਂ ਦਾ ਗਿਆਰਵਾਂ ਬੱਚਾ ਸੀ। ਉਨ੍ਹਾਂ ਨੇ ਦੱਸਿਆ ਕਿ ਆਰੋਪੀ ਨੂੰ ਮੰਗਲਵਾਰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ। ਦੱਸ ਦਈਏ ਕਿ 22 ਜੁਲਾਈ ਨੂੰ ਬਟਾਲਾ ਦੇ ਰੇਲਵੇ ਸਟੇਸ਼ਨ ਤੇ ਇਕ ਟਰੱਕ ਡਰਾਈਵਰ ਮੇਜਰ ਸਿੰਘ ਮਾਲ ਗੱਡੀ ਚ ਸਾਮਾਨ ਲੈਣ ਪਹੁੰਚਿਆਂ ਤਾਂ ਇੱਕ ਨਵਜਾਤ ਸ਼ਿਸ਼ੂ ਦੀ ਲਾਸ਼ ਰੇਲਵੇ ਲਾਈਨ ਤੇ ਪਈ ਹੋਈ ਸੀ, ਜਿਸਨੂੰ ਕੁੱਤੇ ਨੋਚ ਰਹੇ ਸਨ। ਉਸਨੇ ਤੁਰੰਤ ਇਸ ਦੀ ਸੂਚਨਾ ਰੇਲਵੇ ਪੁਲਿਸ ਨੂੰ ਦਿਤੀ। ਪੁਲਿਸ ਨੇ ਮ੍ਰਿਤਕ ਬੱਚੀ ਨੂੰ ਕਬਜੇ ਵਿੱਚ ਲੈਕੇ ਮਾਮਲਾ ਦਰਜ ਕਰ ਲਿਆ ਸੀ।

ਇਹ ਵੀ ਪੜੋ: ਮੀਂਹ ਨੇ ਪੰਜਾਬ ਦੇ ਲੋਕਾਂ ਦੇ ਤਪਦੇ ਸੀਨੇ ਠਾਰੇ

ETV Bharat Logo

Copyright © 2025 Ushodaya Enterprises Pvt. Ltd., All Rights Reserved.