ਗੁਰਦਾਸਪੁਰ: ਪੰਜਾਬ ਦਾ ਕਿਸਾਨ ਮੁਖ ਤੌਰ ਤੇ ਰਵਾਇਤੀ ਫਸਲਾਂ ਤੇ ਨਿਰਭਰ ਹੈ ਪਰ ਇਸ ਵਿਚਕਾਰ ਕੁਝ ਐਸੇ ਵੀ ਕਿਸਾਨ ਹਨ ਜੋ ਕੁਝ ਵੱਖ ਕਰਨ ਦੀ ਸੋਚ ਮਨ ’ਚ ਧਾਰਕੇ ਰਵਾਇਤੀ ਫਸਲਾਂ ਦੇ ਚੱਕਰਾਂ ਵਿੱਚੋਂ ਬਾਹਰ ਨਿਕਲ ਵੱਖਰੇ ਉਪਰਾਲੇ ਕਰ ਰਹੇ ਹਨ। ਇਸ ਤਰ੍ਹਾਂ ਦਾ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵੱਡੇ ਘੁੰਮਣ ਦੇ ਰਹਿਣ ਵਾਲੇ ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਜੋ ਪਿਛਲੇ ਕੁਝ ਸਾਲਾਂ ਤੋਂ ਸਟਰਾਬਰੀ ਦੀ ਖੇਤੀ ਕਰ ਰਿਹਾ ਹੈ ਅਤੇ ਚੰਗੀ ਆਮਦਨ ਕਮਾ ਰਿਹਾ ਹੈ।
ਇਹ ਵੀ ਪੜੋ: ਕੈਪਟਨ ਨੇ ਦਸਵੀਂ ਅਤੇ ਬਾਰ੍ਹਵੀਂ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੀ ਕੀਤੀ ਮੰਗ
ਬਟਾਲਾ ਦੇ ਨਜਦੀਕ ਪਿੰਡ ਵੱਡੇ ਘੁੰਮਣ ਵਿਖੇ ਕਰੀਬ ਅੱਧਾ ਏਕੜ ਜ਼ਮੀਨ ’ਚ ਸਟਰਾਬਰੀ ਦੀ ਖੇਤੀ ਕਰ ਰਹੇ ਕਿਸਾਨ ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਦੱਸਿਆ ਕਿ ਇਸਦੇ ਲਈ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਸ਼ੇਰੇ ਪੰਜਾਬ ਨੇ ਦੱਸਿਆ ਕਿ 7 ਸਾਲ ਪਹਿਲਾਂ ਉਸ ਨੇ ਕੁਝ ਵੱਖਰਾ ਕਰਨ ਬਾਰੇ ਸੋਚਿਆ ਸੀ ਤੇ ਉਸ ਨੇ ਫਿਰ ਇੱਕ ਪ੍ਰੋਫੈਸਰ ਦੇ ਕੋਲੋਂ ਇਸ ਦੀ ਜਾਣਕਾਰੀ ਹਾਸਿਲ ਕੀਤੀ ਤੇ ਕੰਮ ਸ਼ੁਰੂ ਕੀਤਾ। ਉਸ ਨੇ ਦੱਸਿਆ ਕਿ ਉਸ ਨੇ ਸਟਰਾਬਰੀ ਦੇ ਬੂਟੇ ਖਰੀਦ ਕੇ ਫਸਲ ਦੀ ਸ਼ੁਰੂਆਤ ਕੀਤੀ। ਪਰ ਮੁੱਖ ਮੁਸ਼ਕਿਲ ਸੀ ਮੰਡੀਕਰਨ ਦੀ ਅਤੇ ਪਹਿਲਾਂ ਸ਼ੁਰੂਆਤ ਦੌਰ ’ਚ ਘਾਟਾ ਵੀ ਪਿਆ।
ਕਿਸਾਨ ਨੇ ਦੱਸਿਆ ਹੋਲੀ-ਹੋਲੀ ਉਸ ਨੇ ਖੁਦ ਮਿਹਨਤ ਕਰ ਇਸ ’ਚ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਹੁਣ ਖੁਦ ਹੀ ਖੇਤੀ ਕਰਦਾ ਹੈ ਅਤੇ ਪੈਕਿੰਗ ਕਰਕੇ ਖੁਦ ਹੀ ਇਸਦਾ ਮੰਡੀਕਰਨ ਵੀ ਕਰ ਰਿਹਾ ਹੈ ਜਿਸ ਵਜ੍ਹ ਨਾਲ ਹੁਣ ਚੰਗਾ ਮੁਨਾਫਾ ਹੈ। ਪੰਜਾਬ ਸਿੰਘ ਨੇ ਕਿਹਾ ਕਿ ਸਰਕਾਰ ਕਿਸੇ ਵੀ ਤਰ੍ਹਾਂ ਨਾਲ ਕਿਸਾਨਾਂ ਨੂੰ ਕੋਈ ਮਦਦ ਨਹੀਂ ਕਰਦੀ ਇਹ ਵਜ੍ਹਾ ਹੈ ਕਿ ਅੱਜ ਆਪਣੇ ਹੱਕ ਲਈ ਕਿਸਾਨ ਅੰਦੋਲਨ ਲਈ ਦਿੱਲੀ ਬੈਠੇ ਹਨ, ਪਰ ਅੱਜ ਹਰ ਕਿਸਾਨ ਨੂੰ ਆਪ ਹੀ ਖੁਦ ਇਹਨਾਂ ਰਵਾਇਤੀ ਫਾਸਲਾਂ ਦੇ ਚੱਕਰ ਵਿੱਚੋਂ ਨਿਕਲ ਕੇ ਅਲੱਗ-ਅਲੱਗ ਤਰ੍ਹਾਂ ਦੀ ਖੇਤੀ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਹੀ ਕਿਸਾਨੀ ਲਾਹੇਵੰਦ ਹੋ ਸਕਦੀ ਹੈ।
ਇਹ ਵੀ ਪੜੋ: ਚੰਡੀਗੜ੍ਹ: ਬੈਂਕ ਚੋਂ 4 ਕਰੋੜ ਦੀ ਚੋਰੀ ਕਰਨ ਵਾਲਾ ਸੁਰੱਖਿਆ ਗਾਰਡ ਪੁਲਿਸ ਅੜਿੱਕੇ