ਗੁਰਦਾਸਪੁਰ : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਸ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਿਆਨ ਵਿਚ ਕਿਹਾ ਸੀ ਕਿ ਦਿੱਲੀ ਤੋਂ ਪਰਤ ਰਹੇ ਕਿਸਾਨ ਆਪਣਾ ਅਤੇ ਆਪਣੇ ਪਰਿਵਾਰ ਦਾ ਕੋਰੋਨਾ ਟੈੱਸਟ ਕਰਵਾਉਣ।ਇਸ ਬਿਆਨ ਨੂੰ ਲੈ ਕੇ ਕਿਸਾਨਾਂ ਅਤੇ ਜਥੇਬੰਦੀਆਂ ਵਿਚ ਵਿਰੋਧ ਕੀਤਾ ਗਿਆ ਸੀ।
ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਵਜਾ ਨੇ ਬਟਾਲਾ ਵਿਖੇ ਦਿੱਤੇ ਆਪਣੇ ਬਿਆਨ ਉਤੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਕਿਸਾਨ ਉਹਨਾਂ ਦੇ ਆਪਣੇ ਹਨ ਅਤੇ ਉਹ ਸਹੀ ਮਕਸਦ ਲਈ ਸੰਘਰਸ਼ ਕਰ ਰਹੇ ਹਨ ਅਤੇ ਉਹ ਅਤੇ ਉਹਨਾਂ ਦੀ ਸਰਕਾਰ ਸ਼ੁਰੂ ਤੋਂ ਕਿਸਾਨਾਂ ਦੇ ਹੱਕਾਂ ਲਈ ਕਿਸਾਨਾਂ ਦੇ ਨਾਲ ਹੈ ਪਰ ਇਹ ਕਿਹਾ ਸੀ ਕਿ ਦਿੱਲੀ ਤੋਂ ਪੰਜਾਬ ਆਪਣੇ ਪਿੰਡ ਅਤੇ ਘਰਾਂ ਚ ਪਰਤ ਰਹੇ ਕਿਸਾਨ ਆਪਣੀ ਅਤੇ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਕਰੋਨਾ ਟੈਸਟ ਕਰਵਾਉਣ ਜੋ ਉਹਨਾਂ ਦੇ ਹਿਤ ਦੀ ਗੱਲ ਹੈ |
ਮੰਤਰੀ ਨੇ ਕਿਹਾ ਹੈ ਕਿ ਜੋ ਉਹਨਾਂ ਬੀਤੇ ਕਲ ਪੰਜਾਬ ਤੋਂ ਵਾਪਿਸ ਆ ਰਹੇ ਕਿਸਾਨਾਂ ਅਤੇ ਕੋਰੋਨਾ ਦੇ ਕੇਸ ਵਧਣ ਸੰਬੰਧੀ ਜੋ ਬਿਆਨ ਦਿਤਾ ਗਿਆ ਹੈ। ਉਹ ਕਿਸਾਨਾਂ ਦੇ ਹੱਕ ਚ ਉਹਨਾਂ ਕਿਹਾ ਹੈ ਕਿ ਉਹ ਕਿਸਾਨਾਂ ਦੇ ਚੰਗੇ ਲਈ ਉਹ ਹੁਣ ਵੀ ਇਹ ਅਪੀਲ ਕਰ ਰਹੇ ਹਨ ਕਿ ਜਦ ਕੋਈ ਵੀ ਕਿਸਾਨ ਦਿੱਲੀ ਤੋਂ ਵਾਪਿਸ ਆਪਣੇ ਪਿੰਡ ਜਾਂ ਘਰ ਪਰਤੇ ਤਾ ਉਹ ਟੈਸਟ ਕਰਵਾਏ ਤਾਂ ਜੋ ਉਹਨਾਂ ਦੀ ਸਿਹਤ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ।ਮੰਤਰੀ ਬਾਜਵਾ ਨੇ ਕਿਹਾ ਹੈ ਕਿ ਇਹ ਕੋਰੋਨਾ ਵਾਇਰਸ ਘਾਤਕ ਸਾਬਿਤ ਹੋ ਰਿਹਾ ਹੈ ਅਤੇ ਹਰ ਕਿਸੇ ਨੂੰ ਇਸ ਤੋਂ ਬਚਾਅ ਕਰਨਾ ਜ਼ਰੂਰੀ ਹੈ |
ਇਹ ਵੀ ਪੜੋ:ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਕਾਰਨ ਲਿਆ ਇਹ ਵੱਡਾ ਫੈਸਲਾ...