ਗੁਰਦਾਸਪੁਰ: ਲੋਕਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਦੇ ਹਲਕਾ ਦੀਨਾਨਗਰ ਦੇ ਦੋਰਾਂਗਲਾ ਬਲਾਕ ਵਿੱਚ ਭਾਜਪਾ ਦੀ ਮੰਡਲ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਦੋਰਾਂਗਲਾ ਮੰਡਲ ਵਿੱਚ ਭਾਜਪਾ ਦੋ ਦੋਫਾੜ ਹੋ ਗਈ ਹੈ, ਜ਼ਿਲ੍ਹੇ ਦੇ ਸ਼ਹਿ ਪ੍ਰਭਾਰੀ ਵਿਜੈ ਕੁਮਾਰ ਨੇ ਸਰਵਨ ਕਾਨਾ ਨੂੰ ਦੋਰਾਂਗਲਾ ਮੰਡਲ ਤੋਂ ਭਾਜਪਾ ਦਾ ਪ੍ਰਧਾਨ ਬਣਾਇਆ ਹੈ ਪਰ ਹੁਣ ਭਾਜਪਾ ਦੇ ਦੂਸਰੇ ਉਮੀਦਵਾਰ ਜਸਬੀਰ ਸਿੰਘ ਨੇ ਭਾਜਪਾ ਦੇ ਜ਼ਿਲ੍ਹਾ ਸ਼ਹਿ ਪ੍ਰਭਾਰੀ ਵਿਜੈ ਕੁਮਾਰ ਆਰੋਪ ਲਗਾਏ ਹਨ ਕਿ ਇਹ ਚੋਣ ਠੀਕ ਢੰਗ ਨਾਲ ਨਹੀ ਹੋਈ।
ਜਸਬੀਰ ਸਿੰਘ ਦਾ ਕਹਿਣਾ ਹੈ ਕਿ ਦੋਰਾਂਗਲਾ ਮੰਡਲ ਦੇ 30 ਬੁਥ ਪ੍ਰਧਾਨਾਂ ਵਿੱਚੋਂ 20 ਉਸਦੇ ਨਾਲ ਹਨ ਪਰ ਜਬਰਦਸਤੀ ਜ਼ਿਲ੍ਹਾ ਸ਼ਹਿ ਪ੍ਰਭਾਰੀ ਨੇ ਸਰਵਨ ਕਾਨਾ ਨੂੰ ਦੋਰਾਂਗਲਾ ਮੰਡਲ ਦਾ ਪ੍ਰਧਾਨ ਬਣਾਇਆ ਹੈ, ਜਿਸਦੇ ਲਈ ਉਨ੍ਹਾਂ ਨੇ ਜ਼ਿਲ੍ਹਾ ਸ਼ਹਿ ਪ੍ਰਭਾਰੀ ਵਿਜੈ ਕੁਮਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਹੈ ਕੀ ਇਹ ਚੋਣ ਦੁਬਾਰਾ ਕਰਵਾਈ ਜਾਵੇ।
ਜਾਣਕਾਰੀ ਦਿੰਦੇ ਹੋਏ ਦੋਰਾਂਗਲਾ ਮੰਡਲ ਦੇ ਬੁਥ ਪ੍ਰਧਾਨਾਂ ਅਤੇ ਭਾਜਪਾ ਵਰਕਰਾਂ ਨੇ ਦੱਸਿਆ ਕਿ ਦੋਰਾਂਗਲਾ ਮੰਡਲ ਦਾ ਪ੍ਰਧਾਨ ਜਸਬੀਰ ਸਿੰਘ ਨੂੰ ਬਣਾਉਣਾ ਚਾਹੀਦਾ ਸੀ ਕਿਉਂਕਿ ਦੋਰਾਂਗਲਾ ਮੰਡਲ ਦੇ 30 ਬੂਥਾਂ ਦੇ ਪ੍ਰਧਾਨਾਂ ਵਿੱਚੋਂ 20 ਉਸਦੇ ਨਾਲ ਹਨ ਜਦੋਂ ਕਿ ਭਾਜਪਾ ਦੇ ਸ਼ਹਿ ਜ਼ਿਲ੍ਹਾ ਪ੍ਰਭਾਰੀ ਵਿਜੈ ਕੁਮਾਰ ਨੇ ਕਿਸੇ ਦੀ ਸਲਾਹ ਲਏ ਬਿਨ੍ਹਾਂ ਸਰਵਨ ਕਾਨਾ ਨੂੰ ਦੋਰਾਂਗਲਾ ਮੰਡਲ ਦਾ ਪ੍ਰਧਾਨ ਬਣਾਇਆ ਹੈ ਜੋ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ।
ਇਸ ਲਈ ਉਨ੍ਹਾਂ ਨੇ ਅੱਜ ਆਪਣੀ ਪਾਰਟੀ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਹੈ ਕਿ ਇਹ ਚੋਣ ਦੁਬਾਰਾ ਕਰਵਾਈ ਜਾਵੇ ਉਨ੍ਹਾਂ ਨੂੰ ਇਹ ਪ੍ਰਧਾਨਗੀ ਮਨਜ਼ੂਰ ਨਹੀਂ ਹੈ।
ਇਹ ਵੀ ਪੜੋ: ਲੁਧਿਆਣਾ ਖੁਦਕੁਸ਼ੀ ਮਾਮਲਾ: ਮ੍ਰਿਤਕ ਵਿਦਿਆਰਥੀ ਦਾ ਕੀਤਾ ਗਿਆ ਸਸਕਾਰ
ਦੂਜੇ ਪਾਸੇ ਇਸ ਮਾਮਲੇ ਵਿੱਚ ਭਾਜਪਾ ਦੇ ਜਿਲ੍ਹਾ ਸ਼ਹਿ ਪ੍ਰਭਾਰੀ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਮੰਡਲ ਦੋਰਾਂਗਲਾ ਦੀ ਚੋਣ ਪੂਰੀ ਨਿਰਪੱਖ ਤਰੀਕੇ ਨਾਲ ਹੋਈ ਹੈ ਕਿਸੇ ਨੂੰ ਜਬਰਦਸਤੀ ਪ੍ਰਧਾਨ ਨਹੀਂ ਬਣਾਇਆ ਗਿਆ ਉਨ੍ਹਾਂ ਨੇ ਜਿਸ ਨੂੰ ਪ੍ਰਧਾਨ ਬਣਾਇਆ ਹੈ ਪਾਰਟੀ ਹਾਈਕਮਾਨ ਦੇ ਹੁਕਮਾਂ ਅਨੁਸਾਰ ਹੀ ਬਣਾਏ ਹਨ ਇਹ ਜੋ ਵੀ ਆਰੋਪ ਲਗਾ ਰਹੇ ਹਨ ਉਹ ਸਾਰੇ ਬੇ-ਬੁਨਿਆਦ ਹਨ।