ਗੁਰਦਾਸਪੁਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਵੀਰਵਾਰ ਨੂੰ ਗੁਰਦਾਸਪੁਰ ਦੇ ਪਿੰਡ ਘਣੀਆ ਕੇ ਬਾਂਗਰ ਵਿਖੇ ਵੇਰਕਾ ਪਲਾਂਟ (Verka plant) ਵਿੱਚ ਇੱਕ ਸਮਾਗਮ ਵਿੱਚ ਪਹੁੰਚੇ। ਉਥੇ ਹੀ ਉਹਨਾਂ ਆਪਣੇ ਸੰਬੋਧਨ 'ਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਬੀ.ਐਸ.ਐਫ (BSF) ਦਾ ਦਾਇਰਾ ਵਧਾਉਣ ਦੇ ਫੈਸਲੇ ਨੂੰ ਕੇਂਦਰ ਦੀ ਤਾਨਾਸ਼ਾਹੀ ਕਰਾਰ ਦਿੱਤਾ।
ਉਥੇ ਹੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਕਿਹਾ ਕਿ ਕੇਂਦਰ ਇਹ ਗ਼ਲਤ ਢੰਗ ਨਾਲ ਆਪਣਾ ਕਬਜ਼ਾ ਪੰਜਾਬ 'ਤੇ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹੀ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਾਰਡਰ ਪੱਟੀ ਬਣਾ ਲੋਕਾਂ ਨੂੰ ਵਸਾਇਆ ਸੀ। ਜਦੋਂ ਕਿ ਪਹਿਲਾ ਵੀ ਭਾਜਪਾ ਨੇ ਇਹਨਾਂ ਲੋਕਾਂ ਦੇ ਉਸ ਅਧੀਕਾਰ ਨੂੰ ਖੋਇਆ ਸੀ ਅਤੇ ਹੁਣ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬੀਆਂ ਨੂੰ ਸ਼ੱਕ ਦੀ ਨਿਗ੍ਹਾਂ ਨਾਲ ਦੇਖ ਰਹੇ ਹਨ ਅਤੇ ਇਹ ਫੈਸਲਾ ਸੂਬੇ ਦੇ ਹੱਕ ਖੋਹਣ ਦਾ ਫੈਸਲਾ ਹੈ।
ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਦੇ ਹੱਕ ਵਿੱਚ ਕੀਤੇ ਟਵੀਟ 'ਤੇ ਵੀ ਇਤਰਾਜ਼ ਜਤਾਇਆ ਅਤੇ ਕਿਹਾ ਕਿ ਪਹਿਲਾ ਮੁੱਖ ਮੰਤਰੀ ਹੁੰਦੇ ਕਦੇ ਹੀ ਅਮਰਿੰਦਰ ਸਿੰਘ ਨੇ ਅਜਿਹੀ ਮੰਗ ਨਹੀਂ ਕੀਤੀ। ਪਰ ਹੁਣ ਮੁੱਖ ਮੰਤਰੀ ਤੋਂ ਬਾਅਦ ਉਹ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਆਏ ਅਤੇ ਉਸ ਤੋਂ ਬਾਅਦ ਇਸ ਫੈਸਲੇ ਨੂੰ ਸਹੀ ਦੱਸ ਰਹੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ। ਜਿਵੇ ਉਹ ਹੁਣ ਖੁਦ ਨੂੰ ਹਾਰਿਆ ਮਹਿਸੂਸ ਕਰ ਰਹੇ ਹਨ। ਇਹੋ ਜਿਹੇ ਗ਼ਲਤ ਬਿਆਨ ਦੇ ਰਹੇ ਹਨ। ਇਸ ਦੇ ਨਾਲ ਹੀ ਸੁਨੀਲ ਜਾਖੜ ਵੱਲੋਂ ਕੀਤੇ, ਮੁੱਖ ਮੰਤਰੀ ਚਰਨਜੀਤ ਚੰਨੀ ਦੇ ਟਵੀਟ 'ਤੇ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਮੁੱਖ ਮੰਤਰੀ ਚੰਨੀ ਦੇ ਪੱਖ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਉਹ ਵੀ ਸਹਿਮਤ ਹਨ, ਕਿ ਸਰਹੱਦ 'ਤੇ ਸਖ਼ਤੀ ਹੋਣੀ ਚਾਹੀਦੀ ਹੈ। ਪਰ ਪੰਜਾਬ ਦੇ ਕਬਜ਼ੇ ਦੀ ਗੱਲ ਗ਼ਲਤ ਹੈ।
ਇਹ ਵੀ ਪੜ੍ਹੋ:- BSF ਦਾ ਦਾਇਰਾ ਵਧਾਉਣ ਦੇ ਵਿਰੋਧ ਵਜੋਂ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ