ਗੁਰਦਾਸਪੁਰ: ਬਟਾਲਾ ਦੇ ਸ਼ਿਵ ਨਗਰ ਮੁਹੱਲੇ ਦੇ ਇੱਕ ਘਰ ਵਿੱਚ ਦਿਨ-ਦਿਹਾੜੇ ਚੋਰਾਂ ਵੱਲੋਂ ਚੋਰੀ ਕੀਤੀ ਗਈ, ਜਿਸ ਸਮੇਂ ਚੋਰਾਂ ਵੱਲੋਂ ਘਰ ਵਿੱਚ ਲੁੱਟ ਖੋਹ ਕੀਤੀ ਜਾ ਰਹੀ ਸੀ, ਉਸ ਸਮੇਂ ਘਰ ਵਿੱਚ ਸਿਰਫ਼ ਇੱਕ ਕੁੜੀ ਮੌਜੂਦ ਸੀ, ਜਿਸ ਨੂੰ ਚੋਰਾਂ ਵੱਲੋਂ ਬੰਧੀ ਬਣਾ ਲਿਆ ਗਿਆ ਸੀ।
ਜਾਣਕਾਰੀ ਦਿੰਦੇ ਪੀੜਤ ਨੇ ਦੱਸਿਆ ਕਿ ਚੋਰੀ ਕਰਨ ਵਾਲਿਆਂ 'ਚੋਂ 3 ਮੁੰਡੇ ਤੇ 2 ਔਰਤਾਂ ਸਨ। ਜਦ ਇਹ ਵਾਰਦਾਤ ਵਾਪਰੀ, ਉਸ ਸਮੇਂ ਘਰ 'ਚ ਲੜਕੀ ਦੇ ਮਾਤਾ-ਪਿਤਾ ਡਿਊਟੀ 'ਤੇ ਗਏ ਹੋਏ ਸਨ।
ਹੋਰ ਪੜ੍ਹੋ: ਚੰਡੀਗੜ੍ਹ 'ਚ ਪੁਲਿਸ ਇੰਸਪੈਕਟਰ ਬਣਿਆ ਲੋਕਾਂ ਲਈ ਮਸੀਹਾ, ਵੰਡ ਰਿਹਾ ਕਿਤਾਬਾਂ ਤੇ ਚਾਕਲੇਟ
ਜਾਣਕਾਰੀ ਮੁਤਾਬਕ ਚੋਰਾਂ ਵੱਲੋਂ 11 ਹਜ਼ਾਰ ਰੁਪਏ ਨਕਦੀ ਅਤੇ ਕਰੀਬ ਡੇਢ ਲੱਖ ਦਾ ਸੋਨਾ ਲੁੱਟਿਆ ਗਿਆ ਹੈ। ਪੁਲਿਸ ਥਾਣਾ ਸਿਵਲ ਲਾਈਨ ਇੰਚਾਰਜ ਮੁਖਤਿਆਰ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।