ETV Bharat / state

ਗੁਰਦਾਸਪੁਰ 'ਚ ਕੋਰੋਨਾ ਧਮਾਕਾ, ਇੱਕੋ ਦਿਨ ਆਏ 13 ਨਵੇਂ ਕੋਰੋਨਾ ਪੌਜ਼ੀਟਿਵ ਮਰੀਜ਼ - ਐੱਸਡੀਐੱਮ ਸਕੱਤਰ ਸਿੰਘ ਬੱਲ

ਗੁਰਦਾਸਪੁਰ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ 13 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਵਿੱਚ 15 ਸਾਲਾਂ ਦੀ ਇੱਕ ਬਾਲੜੀ ਵੀ ਸ਼ਾਮਲ ਹੈ।

ਗੁਰਦਾਸਪੁਰ 'ਚ ਕੋਰੋਨਾ ਧਮਾਕਾ, ਇੱਕੋ ਦਿਨ ਆਏ 13 ਨਵੇਂ ਕੋਰੋਨਾ ਪੌਜ਼ੀਟਿਵ ਮਰੀਜ਼
ਫੋਟੋ
author img

By

Published : Jun 10, 2020, 8:13 PM IST

ਗੁਰਦਾਸਪੁਰ: ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਇੱਕ ਮੁੜ ਵਿਸਫੋਟ ਹੋਇਆ ਹੈ। ਇੱਕੋ ਦਿਨ ਵਿੱਚ ਕੋਰੋਨਾ ਤੋਂ 13 ਵਿਅਕਤੀ ਪੌਜ਼ੀਟਿਵ ਪਾਏ ਗਏ ਹਨ। ਇਨ੍ਹਾਂ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਵਿੱਚ 15 ਸਾਲਾਂ ਦੀ ਇੱਕ ਬਾਲੜੀ ਵੀ ਸ਼ਾਮਲ ਹੈ।

ਵੇਖੋ ਵੀਡੀਓ

ਐੱਸਡੀਐੱਮ ਸਕੱਤਰ ਸਿੰਘ ਬੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ 13 ਨਵੇਂ ਆਏ ਮਾਮਲਿਆਂ ਵਿੱਚੋਂ 1 ਗੁਰਦਾਸਪੁਰ ਸ਼ਹਿਰ, 1 ਪਿੰਡ ਕੱਮੋਨੰਗਲ, 2 ਧਾਰੀਵਾਲ ਅਤੇ 9 ਬਟਾਲਾ ਸ਼ਹਿਰ ਵਿੱਚੋਂ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਬਟਾਲਾ ਦੇ ਮੁਹੱਲਾ ਸ਼ੁਕਰਪੁਰਾ ਵਿੱਚ ਪਹਿਲਾ ਆਏ ਪੌਜ਼ੀਟਿਵ ਮਰੀਜ਼ ਦੇ ਸਪੰਰਕ ਵਿੱਚ ਆਏ ਹੋਏ ਮਰੀਜ਼ ਹਨ। ਐੱਸਡੀਐੱਮ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਵਿੱਚ ਪਹਿਲਾ ਪੌਜ਼ੀਟਿਵ ਪਾਏ ਗਏ ਗੁਰਦਾਸਪੁਰ ਦੇ ਕੱਪੜਾ ਵਪਾਰੀ ਦੀ 15 ਸਾਲਾ ਪੋਤਰੀ ਵੀ ਸ਼ਾਮਿਲ ਹੈ।

ਐੱਸਡੀਐੱਮ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਸਰਕਾਰ ਨੇ ਇਸ ਬਾਰੇ ਪੁਖ਼ਤਾ ਪ੍ਰਬੰਧ ਕੀਤੇ ਹਨ। ਉਨ੍ਹਾਂ ਲੋਕਾਂ ਨੂੰ ਬੇਵਜ੍ਹਾ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ ਲਈ ਆਖਿਆ ਹੈ।

ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 165 ਹੋ ਚੁੱਕੀ ਹੈ ਅਤੇ 30 ਐਕਟਿਵ ਕੇਸ ਹਨ। ਇਸੇ ਨਾਲ ਹੀ 154 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ ਅਤੇ 1 ਵਿਅਕਤੀ ਦੀ ਕੋਰੋਨਾ ਕਾਰਨ ਮੌਤ ਵੀ ਹੋ ਚੁੱਕੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.