ਗੁਰਦਾਸਪੁਰ : ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ, ਜਦੋਂ ਉਨ੍ਹਾਂ ਦਾ ਸਾਲ 2017 ਦੀਆਂ ਵਿਧਾਨਸਭਾ 'ਚ ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਚੁਣਿਆ ਹੋਇਆ ਵਿਧਾਇਕ ਬਲਵਿੰਦਰ ਲਾਡੀ ਭਾਜਪਾ 'ਚ ਸ਼ਾਮਲ ਹੋ ਗਏ ਹਨ। ਜਿਨ੍ਹਾਂ ਨੇ ਫਤਿਹਜੰਗ ਬਾਜਵਾ ਅਤੇ ਤਰੁਣ ਚੁੱਗ ਦੀ ਅਗਵਾਈ 'ਚ ਭਾਜਪਾ ਜੁਆਇਨ ਕੀਤੀ ਹੈ।
ਦੱਸ ਦਈਏ ਕਿ ਬਲਵਿੰਦਰ ਲਾਡੀ ਕਾਂਗਰਸ ਦੇ ਵਿਧਾਇਕ ਸਨ। ਜਿਨ੍ਹਾਂ ਕੁਝ ਸਮਾਂ ਪਹਿਲਾਂ ਫਤਿਹਜੰਗ ਬਾਜਵਾ ਦੇ ਨਾਲ ਹੀ ਭਾਜਪਾ ਜੁਆਇੰਨ ਕੀਤੀ ਸੀ ਪਰ ਇੱਕ ਹਫ਼ਤੇ ਦੇ ਵਕਫ਼ੇ ਦੇ ਨਾਲ ਹੀ ਬਲਵਿੰਦਰ ਲਾਡੀ ਮੁੜ ਤੋਂ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨਾਲ ਹੀ ਕਿਹਾ ਸੀ ਕਿ ਭਾਜਪਾ 'ਚ ਸ਼ਾਮਲ ਹੋ ਕੇ ਉਨ੍ਹਾਂ ਭੁੱਲ ਕੀਤੀ ਸੀ, ਜੋ ਵਰਕਰਾਂ ਨਾਲ ਸਲਾਹ ਕਰਨ ਤੋਂ ਬਾਅਦ ਉਹ ਮੁੜ ਤੋਂ ਕਾਂਗਰਸ ਪਾਰਟੀ 'ਚ ਆ ਗਏ ਹਨ।
ਜ਼ਿਕਰਯੋਗ ਹੈ ਕਿ ਬਲਵਿੰਦਰ ਲਾਡੀ ਜਦੋਂ ਪਹਿਲਾਂ ਭਾਜਪਾ ਤੋਂ ਮੁੜ ਕਾਂਗਰਸ 'ਚ ਸ਼ਾਮਲ ਹੋਏ ਸਨ ਤਾਂ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਕਾਬਿਲੇਗੌਰ ਹੈ ਕਿ ਹੁਣ ਮੁੜ ਬਲਵਿੰਦਰ ਲਾਡੀ ਭਾਜਪਾ 'ਚ ਸ਼ਾਮਲ ਹੋ ਗਏ ਹਨ।
ਬਲਵਿੰਦਰ ਲਾਡੀ ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਮੌਜੂਦਾ ਵਿਧਾਇਕ ਸੀ ਪਰ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਨੂੰ 2022 ਦੀਆਂ ਚੋਣਾਂ 'ਚ ਮੌਕਾ ਨਹੀਂ ਦਿੱਤਾ ਗਿਆ, ਜਿਸ ਤੋਂ ਉਹ ਨਾਰਾਜ਼ ਚੱਲ ਰਹੇ ਸਨ। ਕਾਂਗਰਸ ਵਲੋਂ ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਇਸ ਵਾਰ ਮਨਦੀਪ ਸਿੰਘ ਰੰਗੜ ਨੰਗਲ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਜਿਸ ਕਾਰਨ ਬਲਵਿੰਦਰ ਲਾਡੀ ਲਗਾਤਾਰ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਟਿਕਟ ਦਿੱਤੀ ਜਾਵੇ। ਜਿਸ ਕਾਰਨ ਉਹ ਕੁਝ ਸਮੇਂ 'ਚ ਹੀ ਮੁੜ ਭਾਜਪਾ 'ਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ : ਜਰੀਵਾਲ ਦੀ ਪਤਨੀ ਅਤੇ ਧੀ ਨੇ ਕੀਤਾ ਭਗਵੰਤ ਮਾਨ ਲਈ ਚੋਣ ਪ੍ਰਚਾਰ, ਲੋਕਾਂ ਨੂੰ ਕੀਤੀ ਇਹ ਅਪੀਲ