ਗੁਰਦਾਸਪੁਰ: ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਐਸ.ਸੀ. ਬੱਚਿਆਂ ਦੀ ਵਜ਼ੀਫਾ ਸਕੀਮ ਬੰਦ ਕਰ ਦਿਤੀ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਵਿੱਤੀ ਹਾਲਤ ਨਾ ਸਹੀ ਹੋਣ ਦੇ ਬਾਵਜੂਦ ਐਸ.ਸੀ. ਬੱਚਿਆਂ ਦੀ ਵਜ਼ੀਫਾ ਸਕੀਮ ਦੀ ਸ਼ੁਰੂਆਤ ਕੀਤੀ ਹੈ।
ਕੋਲੇ ਦੀ ਕਮੀ ਦੇ ਚਲਦੇ ਥਰਮਲ ਪਲਾਂਟ ਬੰਦ ਹੋਣ ਦੇ ਸਵਾਲ 'ਤੇ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਨੀਯਤ ਮਾੜੀ ਹੈ ਇਸ ਲਈ ਉਨ੍ਹਾਂ ਮਾਲ ਗੱਡੀਆਂ, ਰੂਰਲ ਡਿਵੈਲਪਮੈਂਟ ਫੰਡ ਅਤੇ ਜੀ.ਐਸ.ਟੀ. ਰੋਕੀ ਹੈ ਅਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਬਲੈਕ ਮੇਲ ਕਰ ਰਹੀ ਹੈ।
4 ਨਵੰਬਰ ਨੂੰ ਸਾਰੇ ਵਿਧਾਇਕਾਂ ਵੱਲੋਂ ਖੇਤੀ ਕਾਨੂੰਨ ਖਿਲਾਫ ਦਿੱਲੀ ਜਾਣ ਬਾਰੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਨੇ ਵਿਧਾਨ ਸਭਾ 'ਚ ਸਾਰੀਆਂ ਧਿਰਾਂ ਨੂੰ ਅਗੇ ਲੱਗਣ ਲਈ ਕਿਹਾ ਸੀ ਅਤੇ ਸਾਥ ਦੇਣ ਦੀ ਗੱਲ ਕਹੀ ਸੀ। ਇਸ ਲਈ ਮੁੱਖ ਮੰਤਰੀ ਪੰਜਾਬ ਨੇ ਸਭ ਨੂੰ ਅਪੀਲ ਕੀਤੀ ਕਿ ਸਭ ਇਕੱਠੇ ਹੋਕੇ ਦਿੱਲੀ ਚੱਲੀਏ।
ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਮੰਤਰੀ ਬਾਜਵਾ ਨੇ ਕਿਹਾ ਕਿ ਪੁਲਿਸ ਨੇ ਕਰੀਬ-ਕਰੀਬ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਇੱਕ-ਦੋ ਦਿਨ 'ਚ ਸੱਚਾਈ ਸਾਮਣੇ ਆਵੇਗੀ। ਇਸ ਦੇ ਨਾਲ ਹੀ ਮੰਤਰੀ ਤ੍ਰਿਪਤ ਬਾਜਵਾ ਨੇ ਪੰਜਾਬ 'ਚ ਲਾਅ ਦੀ ਸਾਥਿਤੀ ਬਾਰੇ ਕਿਹਾ ਕਿ ਪੰਜਾਬ ਪੁਲਿਸ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਸੰਭਾਲ ਰਹੀ ਹੈ ਅਤੇ ਪੰਜਾਬ 'ਚ ਸਭ ਕੁੱਝ ਠੀਕ ਹੈ |