ਗੁਰਦਾਸਪੁਰ: ਅੰਮ੍ਰਿਤਸਰ ਵਿਖੇ ਵਿਰਾਸਤੀ ਬੰਬ ਧਮਾਕੇ ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮ ਅਮਰੀਕ ਸਿੰਘ ਗੁਰਦਾਸਪੁਰ ਦੇ ਪਿੰਡ ਆਦੀਆ ਦਾ ਰਹਿਣ ਵਾਲਾ ਹੈ। ਉਹ ਗੁਜਰਾਤ ਵਿੱਚ ਇੱਕ ਟਰੱਕ ਡਰਾਈਵਰ ਹੈ ਅਤੇ 27 ਫਰਵਰੀ ਨੂੰ ਆਖਰੀ ਵਾਰ ਘਰੋਂ ਗਿਆ ਸੀ, ਜਿਸ ਦਾ ਪ੍ਰੇਮ ਵਿਆਹ ਪਿੰਡ ਪੁਰੋਵਾਲ ਰਾਈਆ ਦੀ ਰਹਿਣ ਵਾਲੀ ਮਨਦੀਪ ਕੌਰ ਨਾਲ 8 ਜੂਨ 2022 ਨੂੰ ਹੋਇਆ ਸੀ। ਮੁਲਜ਼ਮ ਦੇ ਵੱਡੇ ਭਰਾ ਪਲਵਿੰਦਰ ਸਿੰਘ ਨੂੰ ਦੋਰਾਂਗਲਾ ਥਾਣੇ ਦੀ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਇਸ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਈ ਚੋਰੀ ਦੇ ਕੇਸ ਦਰਜ ਹਨ।
ਪਰਿਵਾਰ ਨੇ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ: ਜਾਣਕਾਰੀ ਦਿੰਦੇ ਹੋਏ ਮੁਲਜ਼ਮ ਦੇ ਪਿਤਾ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਅਮਰੀਕ ਸਿੰਘ ਸ਼੍ਰੀ ਦਰਬਾਰ ਸਾਹਿਬ ਹੈਰੀਟੇਜ ਸਟਰੀਟ 'ਚ ਹੋਏ ਬੰਬ ਧਮਾਕੇ 'ਚ ਸ਼ਾਮਲ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਅੱਜ ਹੀ ਪਤਾ ਲੱਗਾ ਹੈ ਜਦੋਂ ਪੁਲਿਸ ਉਹਨਾਂ ਦੇ ਘਰ ਆਈ ਹੈ। ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ ਗੁਜਰਾਤ ਵਿੱਚ ਟਰੱਕ ਡਰਾਈਵਰ ਹੈ ਅਤੇ 27 ਫਰਵਰੀ ਨੂੰ ਆਖ਼ਰੀ ਵਾਰ ਘਰੋਂ ਗਿਆ ਸੀ, ਉਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ ਅਤੇ ਉਹ ਲਵ ਮੈਰਿਜ ਕਰਵਾ ਕੇ ਆਪਣੀ ਪਤਨੀ ਨੂੰ ਆਪਣੇ ਨਾਲ ਲੈ ਗਿਆ। ਉਸ ਦੇ ਪਿਤਾ ਨੇ ਵੀ ਕਿਹਾ ਕਿ ਜੇਕਰ ਉਹ ਦੋਸ਼ੀ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।
- Amritsar Blast Case: ਅੰਮ੍ਰਿਤਸਰ ਧਮਾਕੇ ਉਤੇ ਡੀਜੀਪੀ ਗੌਰਵ ਯਾਦਵ ਨੇ ਕੀਤੇ ਵੱਡੇ ਖੁਲਾਸੇ
- Explosion Near Golden Temple: ਅੰਮ੍ਰਿਤਸਰ 'ਚ ਮੁੜ ਧਮਾਕਾ, ਡੀਜੀਪੀ ਨੇ ਕਿਹਾ- "5 ਮੁਲਜ਼ਮ ਗ੍ਰਿਫਤਾਰ, ਸਰਾਂ ਦੇ ਬਾਥਰੂਮ ਵਿੱਚ IED ਅਸੈਂਬਲ ਕੀਤਾ ਗਿਆ ਸੀ"
- Gas leak in Nangal: ਲੁਧਿਆਣਾ ਤੋਂ ਬਾਅਦ ਹੁਣ ਨੰਗਲ 'ਚ ਗੈਸ ਲੀਕ, ਕਈ ਲੋਕ ਪ੍ਰਭਾਵਿਤ, ਬੱਚੇ ਵੀ ਸ਼ਾਮਲ
ਪੁਲਿਸ ਨੇ ਕੀਤੀ ਕਾਰਵਾਈ : ਦੱਸ ਦਈਏ ਸ੍ਰੀ ਹਰਿਮੰਦਰ ਸਹਿਬ ਕੋਲ ਅੱਜ ਵੀਰਵਾਰ ਨੂੰ ਇਕ ਵਾਰ ਫਿਰ ਤੋਂ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ । ਇਸ ਵਾਰ ਧਮਾਕੇ ਦੀ ਥਾਂ ਵਿਰਾਸਤੀ ਮਾਰਗ ਨਹੀਂ, ਸਗੋਂ ਇਹ ਧਮਾਕਾ ਗੂਰੂ ਰਾਮਦਾਸ ਸਰਾਂ ਦੇ ਗਲਿਆਰੇ ਵਿੱਚ ਹੋਇਆ ਹੈ। ਪੰਜਾਬ ਪੁਲਿਸ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਵੀਰਵਾਰ ਤੜਕੇ ਸ੍ਰੀ ਗੁਰੂ ਰਾਮਦਾਸ ਨਿਵਾਸ ਦੇ ਨੇੜੇ ਅਤੇ ਲੰਗਰ ਹਾਲ ਕੋਲ, ਜੋ ਉੱਚੀ ਆਵਾਜ਼ ਸੁਣਾਈ ਦਿੱਤੀ, ਉਹ ਇੱਕ ਧਮਾਕੇ ਦੀ ਆਵਾਜ਼ ਸੀ। ਫਿਲਹਾਲ ਸਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਅੰਮ੍ਰਿਤਸਰ ਦੇ ਵਿਰਾਸਤੀ ਇਲਾਜ 'ਤੇ ਧਮਾਕਾ ਕਰਨ ਵਾਲੇ 5 ਲੋਕਾਂ 'ਚੋਂ ਇਕ ਗੁਰਦਾਸਪੁਰ ਦੇ ਪਿੰਡ ਆਦੀਆ ਦਾ ਰਹਿਣ ਵਾਲਾ ਹੈ, ਜੋ ਕਿ ਅੰਮ੍ਰਿਤਸਰ 'ਚ ਪਤਨੀ ਸਣੇ ਗ੍ਰਿਫਤਾਰ ਕੀਤਾ ਗਿਆ ਹੈ।