ਗੁਰਦਾਸਪੁਰ: ਲੋਕ ਸਭਾ ਚੋਣਾਂ ਦਾ ਦੰਗਲ ਸ਼ੁਰੂ ਹੋ ਗਿਆ ਹੈ ਅਤੇ ਜਿਨ੍ਹਾਂ ਉਮੀਦਵਾਰਾਂ ਦੇ ਨਾਂਅ ਐਲਾਨੇ ਗਏ ਹਨ ਉਨ੍ਹਾਂ ਵੱਲੋਂ ਇੱਕ ਦੂਜੇ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਇਸੇ ਦੌਰਾਨ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬਰਗਾੜੀ ਮੋਰਚਾ ਅਤੇ ਅਕਾਲੀ ਦਲ ਅੰਮ੍ਰਿਤਸਰ ਗੱਠਜੋੜ ਦੇ ਉਮੀਦਵਾਰ ਬਿਸ਼ਪ ਡਾ. ਸ਼ਲੇਂਦਰ ਸ਼ੈਲੀ ਨੇ ਆਪਣਾ ਡੋਪ ਟੈਸਟ ਕਰਵਾਇਆ ਅਤੇ ਬਾਕੀ ਉਮੀਦਵਾਰਾਂ ਨੂੰ ਵੀ ਚੈਲੇਂਜ ਕੀਤਾ।
ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੀਟਰ ਚੀਦਾ ਮਸੀਹ ਉੱਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਆਪਣਾ ਡੋਪ ਟੈਸਟ ਕਰਵਾਉਣ ਲਈ ਕਿਹਾ।
'ਆਪ' ਉਮੀਦਵਾਰ ਨੇ ਕਿਹਾ ਕਿ ਉਹ ਬਰਗਾੜੀ ਮੋਰਚਾ ਅਤੇ ਅਕਾਲੀ ਦਲ ਅੰਮ੍ਰਿਤਸਰ ਗੱਠਜੋੜ ਦੇ ਉਮੀਦਵਾਰ ਦਾ ਚੈਲੇਂਜ ਸਵੀਕਾਰ ਕਰਦੇ ਹਨ ਅਤੇ ਸ਼ਰਤ ਰੱਖਦੇ ਹਨ ਕਿ ਜੇ ਉਸ ਦਾ ਡੋਪ ਟੈਸਟ ਠੀਕ ਆ ਗਿਆ ਤਾਂ ਬਰਗਾੜੀ ਮੋਰਚਾ ਅਤੇ ਅਕਾਲੀ ਦਲ ਅੰਮ੍ਰਿਤਸਰ ਗੱਠਜੋੜ ਦੇ ਉਮੀਦਵਾਰ ਲਿਖਤ ਰੂਪ ਵਿੱਚ ਦੇਣ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ।