ਗੁਰਦਾਸਪੁਰ : ਡੇਰਾ ਬਾਬਾ ਰੋਡ 113 ਬਟਾਲੀਅਨ ਦੇ ਇਲਾਕੇ ਵਿਚ ਅੱਜ ਸਵੇਰੇ ਪਾਕਿਸਤਾਨ ਵੱਲੋਂ ਸਰਹੱਦ ਤੋਂ ਪਾਈਪ ਰਾਹੀਂ ਪੰਜਾਬ ਵਿਚ ਨਸ਼ਾ ਭੇਜਣ ਦੀ ਕੋਸ਼ਿਸ਼ ਕੀਤੀ ਗਈ। ਸਰਹੱਦ ਉਤੇ ਤਾਇਨਾਤ ਚੌਕਸ ਜਵਾਨਾਂ ਨੇ ਤੁਰੰਤ ਹਲਚਲ ਦੇਖਦਿਆਂ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿਚ ਪਾਕਿਸਤਾਨ ਵੱਲੋਂ ਵੀ ਫਾਇਰਿੰਗ ਕੀਤੀ ਗਈ ਹੈ। ਫੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਵੇਰੇ ਕਰੀਬ 5:30 ਵਜੇ ਪਾਕਿਸਤਾਨ ਵਾਲੇ ਪਾਸਿਓਂ ਜਵਾਨਾਂ ਨੂੰ ਹਲਚਲ ਮਹਿਸੂਸ ਹੋਈ ਸੀ, ਇਸ ਉਤੇ ਕਾਰਵਾਈ ਕਰਦਿਆਂ ਜਵਾਨਾਂ ਨੇ ਫਾਇਰਿੰਗ ਸ਼ੁਰੂ ਕੀਤੀ, ਪਰ ਤਸਕਰਾਂ ਭਾਰਤ ਵੱਲ ਨਸ਼ਾ ਤੇ ਹਥਿਆਰ ਸੁੱਟ ਦਿੱਤੇ, ਜੋ ਕਿ ਬੀਐੱਸਐੱਫ ਨੇ ਜ਼ਬਤ ਕਰ ਲਏ ਹਨ।
ਇਹ ਵੀ ਪੜੋ: Nikki Yadav Murder Case: ਸਾਹਿਲ ਦੇ ਪਿਤਾ ਸਮੇਤ 5 ਲੋਕ ਗ੍ਰਿਫਤਾਰ, ਸਾਜ਼ਿਸ਼ ਵਿੱਚ ਸ਼ਾਮਲ ਸੀ ਪਰਿਵਾਰ
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀਆਈਜੀ ਵੀ ਮੌਕੇ ਉਤੇ ਪਹੁੰਚੇ ਤੇ ਮੌਕੇ ਦਾ ਜਾਇਜ਼ਾ ਲਿਆ। ਖਬਰ ਲਿਖੇ ਜਾਣ ਤਕ ਗੋਲੀਬਾਰੀ ਜਾਰੀ ਸੀ। ਪੁਲਿਸ ਤੇ ਫੌਜ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਵਾਨਾਂ ਵੱਲੋਂ ਸਰਚ ਮੁਹਿੰਮ ਚਲਾਈ ਜਾਵੇਗੀ ਤੇ ਸਾਰੇ ਇਲਾਕੇ ਦੀ ਜਾਂਚ ਕੀਤੀ ਜਾਵੇਗੀ। ਫੌਜ ਨੂੰ 20 ਪੈਕੇਟ ਹੈਰੋਇਨ, ਇਕ ਚੀਨੀ ਪਿਸਤੌਲ, ਇਕ ਤੁਰਕੀ ਮੇਡ ਪਿਸਤੌਲ, 6 ਮੈਗਜ਼ੀਨ ਤੇ 242 ਕਾਰਤੂਸ ਬਰਾਮਦ ਹੋਏ ਹਨ।