ਗੁਰਦਾਸਪੁਰ: ਦੀਨਾਨਗਰ ਤੋਂ ਤਾਰਾਗੜ੍ਹ ਪਠਾਨਕੋਟ ਨੂੰ ਜੋੜਨ ਵਾਲੇ ਪੁਲ ਦੀ ਹਾਲਤ ਖ਼ਸਤਾ ਹੋ ਗਈ ਹੈ ਕਿ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ। ਇਸ ਪੁਲ ਤੋਂ ਰੋਜ਼ਾਨਾਂ ਹਜ਼ਾਰਾਂ ਛੋਟੀਆਂ ਗੱਡੀਆਂ ਤੇ ਟਰੱਕ ਲੰਘਦੇ ਹਨ ਤੇ ਜਿਨ੍ਹਾਂ ਨੂੰ ਹਰ ਵੇਲੇ ਮੌਤ ਦਾ ਡਰ ਸਤਾਉਂਦਾ ਰਹਿੰਦਾ ਹੈ।
ਉੱਥੇ ਹੀ ਜਦੋਂ ਇਸ ਬਾਰੇ ਪੁੱਲ ਤੋਂ ਲੰਘਦੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਪੁੱਲ ਤੋਂ ਪਾਰ ਲਗਭਗ 400 ਪਿੰਡ ਹਨ ਜੋ ਰੋਜ਼ਾਨਾ ਕੰਮ-ਕਾਰ ਲਈ ਇਸ ਪੁੱਲ ਤੋਂ ਹੀ ਲੰਘਦੇ ਹਨ ਪਰ ਇਸ ਪੁਲ ਦੀ ਹਾਲਤ ਇੰਨੀਂ ਖ਼ਰਾਬ ਹੈ ਕਿ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਇਸ ਬਾਰੇ ਪਠਾਨਕੋਟ ਦੇ ਐੱਸਐੱਸਪੀ ਨੇ ਪੱਤਰ ਜਾਰੀ ਕਰਕੇ ਲੋਕ ਨਿਰਮਾਣ ਵਿਭਾਗ ਨੂੰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁੱਲ ਦੀ ਹਾਲਤ ਠੀਕ ਨਹੀਂ ਹੈ ਕਿਸੇ ਵੇਲੇ ਵੀ ਪੁੱਲ ਡਿੱਗ ਸਕਦਾ ਹੈ। ਇਸ ਦੇ ਬਾਵਜੂਦ ਵੀ ਕੋਈ ਇਸ ਦੀ ਸਾਰ ਲੈਣ ਨਹੀਂ ਆਇਆ।
ਇਹ ਵੀ ਪੜ੍ਹੋ: ਅਮ੍ਰਿਤਧਾਰੀ ਮਹਿਲਾ ਨਾਲ ਕੁੱਟਮਾਰ, ਵਾਇਰਲ ਹੋ ਰਹੀ ਵੀਡੀਓ
ਜਦੋਂ ਇਸ ਮਾਮਲੇ ਬਾਰੇ ਲੋਕ ਨਿਰਮਾਣ ਵਿਭਾਗ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।