ਗੁਰਦਾਸਪੁਰ: ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਚ ਹਿੰਦੂ ਦੇਵੀ ਦੇਵਤਿਆਂ ਦੀ ਬੇਅਦਬੀ (beadbi)ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਿਕ ਪੂਰੀਆਂ ਮੁਹੱਲਾ ਨਿਵਾਸੀਆਂ ਤੇ ਕੂੜੇ ਦੇ ਢੇਰ ਤੋਂ ਤੰਗ ਆ ਕੇ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੂੰ ਕੂੜੇ ਦੇ ਢੇਰ ਕੋਲ ਰੱਖ ਦਿੱਤੀਆਂ ਜਿਸ ਦਾ ਪਤਾ ਚਲਦਿਆਂ ਹੀ ਬ੍ਰਾਹਮਣ ਸਭਾ ਦੇ ਪ੍ਰਧਾਨ ਰਾਜੇਸ਼ ਸ਼ਰਮਾ ਮਹੱਲਾ ਪਹੁੰਚੇ ਅਤੇ ਧਾਰਮਿਕ ਫੋਟੋਆਂ ਚੁੱਕ ਕੇ ਨਜ਼ਦੀਕ ਦੇ ਮੰਦਰ ਵਿਚ ਰੱਖ ਦਿੱਤੀਆਂ।
ਇਸ ਮੌਕੇ ਪੰਡਿਤ ਰਾਜੇਸ਼ ਸ਼ਰਮਾ ਨੇ ਕਿਹਾ ਕਿ ਸਾਰੇ ਪੰਜਾਬ ਵਿਚ ਸਫਾਈ ਸੇਵਕਾਂ(Sweepers) ਦੀ ਹੜਤਾਲ ਕਰਕੇ ਸ਼ਹਿਰ ਵਿਚ ਕੂੜਾ ਕਰਕਟ ਦੇ ਅੰਬਾਰ ਲੱਗੇ ਹਨ। ਇਸ ਕੂੜੇ ਨੂੰ ਸਾਫ ਕਰਨ ਸਰਕਾਰ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈਪਰ ਇਸ ਤਰ੍ਹਾਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਗਾਉਣ ਪੂਰੀ ਤਰ੍ਹਾਂ ਗਲਤ ਹੈ ਉਨ੍ਹਾਂ ਪਰਮਾਤਮਾ ਨੂੰ ਲੋਕ ਕੂੜੇ ਵਾਸਤੇ ਇਸਤੇਮਾਲ ਕਰ ਰਹੇ ਹਨ ਜੋ ਕਿ ਸਰਾਸਰ ਗਲਤ ਹੈ।ਉਨ੍ਹਾਂ ਕਿਹਾ ਕਿ ਜੋ ਇਹ ਬੇਅਦਬੀ ਹੋ ਰਹੀ ਹੈ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਕਰਕੇ ਇਹ ਜੋ ਤਸਵੀਰਾਂ ਰੱਖੀਆਂ ਹਨ ਤੇ ਇਨ੍ਹਾਂ ਨੂੰ ਅਦਬ ਨਾਲ ਮੰਦਰ ਵਿਚ ਰੱਖਿਆ ਜਾਵੇਗਾ।
ਉਧਰ ਮੁਹੱਲੇ ਦੀਆਂ ਮਹਿਲਾਵਾਂ ਨੇ ਦੱਸਿਆ ਕਿ ਮੁਹੱਲੇ ਵਿਚ ਗੰਦਗੀ ਨਾਲ ਕੀੜੇ ਚਲਣ ਲੱਗ ਪਏ ਸੀ। ਇਸ ਕਰਕੇ ਅਸੀਂ ਮੁਹੱਲੇ ਦੀਆਂ ਔਰਤਾਂ ਨੇ ਮਿਲ ਕੇ ਆਪਣੇ ਹੱਥਾਂ ਨਾਲ ਸਫਾਈ ਕੀਤੀ ਅਤੇ ਇਹ ਧਾਰਮਿਕ ਫੋਟੋਆਂ ਰੱਖੀਆਂ ਤਾਂ ਕਿ ਲੋਕ ਇੱਥੇ ਕੂੜਾ ਨਾ ਸੁੱਟਣ।ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਤੋਂ ਕੁਝ ਗਲਤ ਹੋ ਗਿਆ ਹੈ ਤਾਂ ਉਹ ਇਸ ਗੱਲ ਦੀ ਮੁਆਫੀ ਵੀ ਮੰਗਦੇ ਹਨ।ਇਸ ਦੌਰਾਨ ਥਾਣਾ ਸਿਟੀ ਪੁਲਿਸ(police) ਨੇ ਮੌਕੇ ਤੇ ਜਾ ਕੇ ਮਾਮਲੇ ਨੂੰ ਸ਼ਾਂਤ ਕੀਤਾ ਗਿਆ।
ਇਹ ਵੀ ਪੜ੍ਹੋ:Ram Rahim ਕੋਰੋਨਾ ਪੌਜ਼ੀਟਿਵ, ਹਨੀਪ੍ਰੀਤ ਨੂੰ ਮਿਲਣ ਦੀ ਜਤਾਈ ਇੱਛਾ-ਸੂਤਰ