ETV Bharat / state

ਨਸ਼ਾ, ਹਥਿਆਰ ਅਤੇ 35 ਲੱਖ ਡਰੱਗ ਮਨੀ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ

author img

By

Published : Jun 1, 2021, 11:11 PM IST

ਪਾਕਿਸਤਾਨ ਤੋਂ ਨਸ਼ਾ ਤਸਕਰੀ ਨਵੀਂ ਗੱਲ ਨਹੀਂ, ਆਏ ਦਿਨ ਨਸ਼ਾ ਤਸਕਰ ਪੁਲਿਸ ਦੇ ਹੱਥੇ ਚੜ੍ਹਦੇ ਰਹਿੰਦੇ ਹਨ। ਬੀਤੇ ਦਿਨ ਸਮਗਲਰ ਗੈਂਗ ਦਾ ਪਰਦਾਫਾਸ਼ ਕਰਕੇ 3 ਸਮਗਲਰਾਂ ਨੂੰ ਗਿਰਫ਼ਤਾਰ ਕੀਤਾ ਹੈ। ਜਦ ਕੀ ਇਸ ਗੈਂਗ ਦੇ ਚਾਰ ਮੈਂਬਰ ਫਰਾਰ ਹਨ। ਇਹਨਾਂ ਸਮਗਲਰਾਂ ਕੋਲੋਂ 8 ਹਥਿਆਰ,101 ਕਾਰਤੂਸ ਅਤੇ 35 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ।

ਡਰੱਗ ਮਨੀ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ
ਡਰੱਗ ਮਨੀ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ

ਗੁਰਦਾਸਪੁਰ: ਬਟਾਲਾ ਪੁਲਿਸ ਨੇ ਬੀਤੇ ਦਿਨ ਸਮਗਲਰ ਗੈਂਗ ਦਾ ਪਰਦਾਫਾਸ਼ ਕਰਕੇ 3 ਸਮਗਲਰਾਂ ਨੂੰ ਗਿਰਫ਼ਤਾਰ ਕੀਤਾ ਹੈ। ਜਦ ਕੀ ਇਸ ਗੈਂਗ ਦੇ ਚਾਰ ਮੈਂਬਰ ਫਰਾਰ ਹਨ। ਇਹਨਾਂ ਸਮਗਲਰਾਂ ਕੋਲੋਂ 8 ਵੈਪਨ ,101 ਕਾਰਤੂਸ ਅਤੇ 35 ਲਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਥਾਣਾ ਸਦਾਰ ਵਿਚ ਮਾਮਲਾ ਦਰਜ ਕੀਤਾ ਹੈ।

ਡਰੱਗ ਮਨੀ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ

ਐਸਐਸਪੀ ਬਟਾਲਾ ਰਸ਼ਪਾਲ ਸਿੰਘ ਮੁਤਾਬਿਕ ਕ੍ਰਾਈਮ ਇਨਵੇਸਟੀਗੇਸ਼ਨ ਏਜੰਸੀ ਬਟਾਲਾ ਨੇ ਇਸ ਗੈਂਗ ਦੇ ਮੈਂਬਰਾਂ ਨੂੰ ਇਕ ਸੁਚਨਾ ਦੇ ਅਧਾਰ ਤੇ ਗਿਰਫ਼ਤਾਰ ਕੀਤਾ ਹੈ। ਜਦਕਿ ਇਸ ਗਿਰੋਹ ਦਾ ਸਰਗਨਾ ਜੋਗਿੰਦਰ ਸਿੰਘ ਜੇਲ ਵਿਚ ਬੈਠ ਕੇ ਹੀ ਪਾਕਿਸਤਾਨੀ ਸਮਗਲਰਾਂ ਨਾਲ ਸੰਪਰਕ ਕਰਕੇ ਨਸ਼ਾ ਅਤੇ ਹਥਿਆਰ ਭਾਰਤ ਵਿਚ ਮੰਗਵਾ ਕੇ ਸਪਲਾਈ ਕਰਦਾ ਹੈ।ਮਾਝਾ ਏਰੀਆ ਦਾ ਮਸ਼ਹੂਰ ਸਮਗਲਰ ਹੈ। ਇਸ ਉਪਰ ਕਰੀਬ 16 ਮਾਮਲੇ ਦਰਜ ਹਨ, ਜਿਨ੍ਹਾਂ ਵਿਚੋਂ 10 ਮਾਮਲੇ ਸਿਰਫ ਐਨਡੀਪੀਐਸ ਐਕਟ ਦੇ ਹਨ।

ਇਸ ਗਿਰੋਹ ਦੇ ਮੁਖੀਆ ਜੋਗਿੰਦਰ ਸਿੰਘ ਜੋ ਪੂਰੀਆਂ ਖੁਰਦ ਦਾ ਸਾਬਕਾ ਸਰਪੰਚ ਹੈ ਦੀ ਹੁਣ ਤੱਕ 1 ਕਰੋੜ 17 ਲੱਖ 50 ਹਜ਼ਾਰ ਰੁਪਏ ਦੀ ਪ੍ਰਾਪਰਟੀ ਫਰੀਜ਼ ਕੀਤੀ ਜਾ ਚੁੱਕੀ ਹੈ। ਇਸ ਮੁਜਰਿਮ ਵਲੋਂ ਹੈਰੋਇਨ ਦੀ ਖੇਪ ਨਾਲ ਤਿੰਨ ਵਿਦੇਸ਼ੀ ਪਿਸਟਲ ਪਾਕਿਸਤਾਨ ਤੋਂ ਮੰਗਵਾਏ ਹਨ। ਇਹ ਤਿੰਨੇ ਵਿਦੇਸ਼ੀ ਪਿਸਟਲ ਪੁਲਿਸ ਨੇ ਹੋਰ ਅਰੋਪੀਆਂ ਕੋਲੋਂ ਬਰਾਮਦ ਕੀਤੇ ਹਨ।
ਬਟਾਲਾ ਪੁਲਿਸ ਵਲੋਂ ਫੜੀ ਗਈ ਡਰੱਗ ਮਨੀ ਆਰੋਪੀ ਜੋਗਿੰਦਰ ਸਿੰਘ ਦੀ ਹੈ। ਇਸ ਤੋਂ ਪਹਿਲਾਂ ਵੀ ਜੋਗਿੰਦਰ ਸਿੰਘ ਕੋਲੋਂ ਕਰੀਬ ਸਵਾ ਕਿਲੋ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ ਸੀ । ਇਸਦੇ ਨਾਲ ਹੀ ਇਸ ਦੇ ਪਤਨੀ ਅਮਰਜੀਤ ਕੌਰ ਕੋਲੋਂ ਵੀ ਡੇਢ ਕਿਲੋ ਹੈਰੋਇਨ ਫੜੀ ਗਈ ਸੀ।
ਜੋਗਿੰਦਰ ਸਿੰਗ,ਸੰਦੀਪ ਕੁਮਾਰ ਵਾਸੀ ਬਟਾਲਾ,ਸਰਵਣ ਸਿੰਘ ਵਾਸੀ ਬਟਾਲਾ ਨੂੰ ਗਿਰਫ਼ਤਾਰ ਕਰ ਲਿਆ ਹੈ ਜਦਕਿ ਰੋਬਿਨ ਥਾਣਾ ਕਿਲਾ ਲਾਲ ਸਿੰਘ ਪੁਲਿਸ ਜਿਲ ਬਟਾਲਾ,ਅਮਰਿੰਦਰ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ, ਮਸੀਹ ਵਾਸੀ ਘਣੀਏ ਕੇ ਬਾਂਗਰ, ਸਰਬਜੀਤ ਸਿੰਘ ਵਾਸੀ ਪਿੰਡ ਬੱਲੋਵਾਲ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਦੂਰ ਦਸੇ ਜਾ ਰਹੇ ਹਨ।

ਇਹ ਵੀ ਪੜ੍ਹੋ: Punjabi singer: ਲਹਿੰਬਰ ਹੁਸੈਨਪੁਰੀ ’ਤੇ ਲੱਗੇ ਪਤਨੀ ਅਤੇ ਬੱਚਿਆ ਨੂੰ ਕੁੱਟਣ ਦੇ ਇਲਜ਼ਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.