ETV Bharat / state

ਬਟਾਲਾ ਦੀ ਨੀਲਮ ਨੇ ਪੀਸੀਐੱਸ 'ਚ ਪ੍ਰਾਪਤ ਕੀਤਾ ਪਹਿਲਾ ਸਥਾਨ - ਬਟਾਲਾ ਖ਼ਬਰਾਂ

ਪਹਿਲੀ ਵਾਰ ਪਿਤਾ ਦੀ ਮੌਤ ਕਰ ਕੇ ਅਸਫ਼ਲ ਰਹਿਣ ਤੋਂ ਬਾਅਦ ਦੂਸਰੀ ਵਾਰ ਪੀਸੀਐੱਸ (ਜੁਡਿਸ਼ੀਅਰੀ)ਐੱਸ.ਸੀ ਸ਼੍ਰੇਣੀ ਵਿੱਚ ਬਟਾਲਾ ਦੀ ਨੀਲਮ ਨੇ ਪਹਿਲੇ ਨੰਬਰ ਉੱਤੇ ਆ ਕੇ ਜੱਜ ਬਣ ਪਿਤਾ ਸੁਪਨਾ ਪੂਰਾ ਕੀਤਾ।

batala neelam on top in PCS judiciary exam
ਬਟਾਲਾ ਦੀ ਨੀਲਮ ਨੇ ਪੀਸੀਐੱਸ 'ਚ ਪ੍ਰਾਪਤ ਕੀਤਾ ਪਹਿਲਾ ਸਥਾਨ
author img

By

Published : Feb 15, 2020, 8:27 PM IST

ਬਟਾਲਾ : ਪੰਜਾਬ ਸਿਵਲ ਸਰਵਿਸਜ਼ (ਜੁਡਿਸ਼ੀਅਰੀ) ਦੀ ਪ੍ਰੀਖਿਆ ਦੇ ਨਤੀਜੇ ਬੀਤੇ ਕੱਲ ਆਏ ਸਨ ਅਤੇ ਇਸ ਆਏ ਨਤੀਜੇ ਵਿੱਚ ਬਟਾਲਾ ਦੀ ਰਹਿਣ ਵਾਲੀ ਨੀਲਮ ਨੇ ਐੱਸ.ਸੀ ਸ਼੍ਰੇਣੀ ਵਿੱਚ ਪਹਿਲਾ ਰੈਂਕ ਹਾਸਲ ਕੀਤਾ ਹੈ ਅਤੇ ਉਸ ਦੇ ਘਰ ਵਿੱਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਨੀਲਮ ਨੇ ਦੱਸਿਆ ਕਿ ਇਹ ਉਸਦੀ ਇਹ ਦੂਸਰੀ ਕੋਸ਼ਿਸ਼ ਹੈ ਜਦੋਂ ਉਸ ਨੂੰ ਸਫ਼ਲਤਾ ਮਿਲੀ ਹੈ।

ਨੀਲਮ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਪਹਿਲੀ ਕੋਸ਼ਿਸ਼ ਵਿੱਚ ਜਿਸ ਦਿਨ ਮੁੱਖ ਪ੍ਰੀਖਿਆ ਸੀ ਉਸੇ ਦਿਨ ਉਸ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਹ ਪ੍ਰੀਖਿਆ ਨਹੀਂ ਦੇ ਸਕੀ ਸੀ।

ਨੀਲਮ ਨੇ ਆਖਿਆ ਕਿ ਉਸ ਦਾ ਸੁਪਨਾ ਸੀ ਕਿ ਉਹ ਲੀਗਲ ਸਰਵਿਸ ਵਿੱਚ ਜਾਵੇ ਅਤੇ ਉਸ ਦੇ ਪਿਤਾ ਦਾ ਸੁਪਨਾ ਸੀ ਕਿ ਉਸ ਦੀ ਧੀ ਜੱਜ ਬਣੇ, ਜਿਸ ਨੂੰ ਪੂਰਾ ਕਰਨ ਲਈ ਉਸ ਨੇ ਪਹਿਲਾਂ ਕਾਨੂੰਨ ਦੀ ਪੜਾਈ ਸ਼ੁਰੂ ਕੀਤੀ ਅਤੇ ਸਾਲ 2016 ਵਿੱਚ ਲਾਅ ਡਿਗਰੀ ਪੂਰੀ ਕਰਨ ਤੋਂ ਬਾਅਦ ਪੰਜਾਬ ਸਿਵਲ ਸਰਵਿਸਿਜ਼ (ਜੁਡਿਸ਼ੀਅਰੀ) ਦੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ।

ਵੇਖੋ ਵੀਡੀਓ।

ਉਸ ਨੇ ਦੱਸਿਆ ਕਿ ਜਿਸ ਦਿਨ ਹੀ ਉਸ ਦੇ ਪਿਤਾ ਦੀ ਮੌਤ ਹੋਈ ਅਤੇ ਉਹ ਉਸ ਦਿਨ ਆਪਣੀ ਪ੍ਰੀਖਿਆ ਨਹੀਂ ਦੇ ਸਕੀ ਅਤੇ ਬਾਅਦ ਵਿੱਚ ਉਹ ਟੁੱਟ ਚੁੱਕੀ ਸੀ ਲੇਕਿਨ ਪਰਿਵਾਰ ਅਤੇ ਦੋਸਤਾਂ ਤੋਂ ਮਿਲੇ ਸਹਿਯੋਗ ਨਾਲ ਉਸ ਨੇ ਇਸ ਦੂਸਰੀ ਕੋਸ਼ਿਸ਼ ਕੀਤੀ ਅਤੇ ਹੁਣ ਉਹ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਵਿੱਚ ਸਫ਼ਲ ਹੋ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.