ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਭੁੰਬਲੀ ਵਿੱਚ ਪੰਜਾਬ ਪੁਲਿਸ ਦੇ ਏ.ਐਸ.ਆਈ ਭੁਪਿੰਦਰ ਸਿੰਘ ਨੇ ਆਪਣੀ ਪਤਨੀ ਬਲਜੀਤ ਕੌਰ (40) ਅਤੇ ਬੇਟੇ ਬਲਪ੍ਰੀਤ ਸਿੰਘ (19) ਸਾਲ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਇਲਾਵਾ ਏ.ਐਸ.ਆਈ ਨੇ ਪਾਲਤੂ ਕੁੱਤੇ ਨੂੰ ਵੀ ਗੋਲੀਆਂ ਮਾਰਕੇ ਮਾਰ ਦਿੱਤਾ। ਇਸ ਮੌਕੇ ਉੱਤੇ ਪਹੁੰਚੇ ਐਸ.ਐਸ.ਪੀ ਗੁਰਦਾਸਪੁਰ ਨੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ। ਜਿਸ ਤੋਂ ਬਾਅਦ ASI ਭੁਪਿੰਦਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਲਈ ਹੈ। ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਨੇ ਦੋਨਾਂ ਮ੍ਰਿਤਕ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਏ.ਐਸ.ਆਈ ਭੁਪਿੰਦਰ ਸਿੰਘ ਨੇ ਆਰੋਪੀ ਪਿੰਡ ਦੀ ਇਕ ਲੜਕੀ ਨੂੰ ਵੀ ਅਗਵਾ ਕੀਤਾ।
ਪੁਲਿਸ ਵੱਲੋਂ ਕਾਰਵਾਈ :- ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਗੁਰਦਾਸਪੁਰ ਹਰੀਸ਼ ਕੁਮਾਰ ਨੇ ਦੱਸਿਆ ਕਿ ਅਸੀ ਸੂਚਨਾ ਮਿਲਦੇ ਮੌਕੇ ਉੱਤੇ ਪਹੁੰਚ ਗਏ। ਇਸ ਦੌਰਾਨ ਮ੍ਰਿਤਕ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਫਿਲਹਾਲ ਆਰੋਪੀ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੁਲਿਸ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਆਰੋਪੀ ਨੇ ਆਪਣੀ ਨੌਕਰੀ ਕਰਨ ਵਾਲੀ ਬੰਦੂਕ ਨਾਲ ਆਪਣੀ ਪਤਨੀ, ਬੇਟੇ ਤੇ ਪਾਲਤੂ ਕੁੱਤੇ ਦਾ ਕਤਲ ਕੀਤਾ। ਪਰ ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲਿਆ। ਉਹਨਾਂ ਕਿਹਾ ਕਿ ਜਾਂਚ ਪੜਤਾਲ ਕਰਨ ਤੋਂ ਬਾਅਦ ਇਸ ਵਾਰਦਾਤ ਸਬੰਧੀ ਦੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਕਿਸ ਥਾਂ ਤੋਂ ਭੱਜਿਆ, ਇਸ ਲਈ ਮੁਹੱਲੇ ਵਿੱਚ ਲੱਗੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ।
ਏ.ਐਸ.ਆਈ ਨੇ ਖੁਦ ਨੂੰ ਮਾਰੀ ਗੋਲੀ:- ਜਿਸ ਤੋਂ ਬਾਅਦ ਐਸ.ਐਸ.ਪੀ ਗੁਰਦਾਸਪੁਰ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਰੋਪੀ ਏ.ਐਸ.ਆਈ ਭੁਪਿੰਦਰ ਸਿੰਘ ਦੀ ਬਟਾਲਾ ਛਿਪਣ ਦੀ ਖ਼ਬਰ ਮਿਲੀ। ਜਿਸ ਉੱਤੇ ਕਾਰਵਾਈ ਕਰਦਿਆ ਗੁਰਦਾਸਪੁਰ ਪੁਲਿਸ ਨੇ ਏਐਸਆਈ ਨੂੰ ਘੇਰਾ ਪਾ ਲਿਆ। ਏਐਸਆਈ ਨੂੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਏਐਸਆਈ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਮੌਤ ਹੋ ਗਈ।
ਪਤਨੀ ਤੇ ਪੁੱਤਰ ਦਾ ਕਤਲ:- ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਵਿੱਚ ਰਹਿੰਦੇ ਏ.ਐਸ.ਆਈ ਭੁਪਿੰਦਰ ਸਿੰਘ ਨੇ ਘਰ ਵਿੱਚ ਹੀ ਆਪਣੀ ਨੌਕਰੀ ਕਰਨ ਵਾਲੀ ਬੰਦੂਕ ਨਾਲ ਆਪਣੀ ਪਤਨੀ ਤੇ ਆਪਣੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਆਰੋਪੀ ਨੇ ਆਪਣੇ ਪਾਲਤੂ ਕੁੱਤੇ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਵਾਰਦਾਤ ਦੇਖਣ ਵਾਲੀ ਲੜਕੀ ਅਗਵਾ:- ਇਸ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਜਿਸ ਪਿੰਡ ਦੀ ਲੜਕੀ ਨੇ ਉਸਨੂੰ ਦੇਖਿਆ ਸੀ, ਉਸ ਲੜਕੀ ਨੂੰ ਵੀ ਆਰੋਪੀ ਨੇ ਅਗਵਾ ਕਰਕੇ ਆਪਣੀ ਗੱਡੀ ਵਿੱਚ ਪਾਕੇ ਆਪਣੇ ਨਾਲ ਲੈ ਕੇ ਫਰਾਰ ਹੋ ਗਿਆ। ਇਸ ਦੌਰਾਨ ਹੀ ਮੌਕੇ ਉੱਤੇ ਪਹੁੰਚੇ ਉੱਚ ਅਧਿਕਾਰੀਆ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਸ ਘਟਨਾ ਨਾਲ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ, ਉਨ੍ਹਾਂ ਕਿਹਾ ਕਿ ਇਸ ਆਰੋਪੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ:- Kidney Transplant Dera Bassi: ਕਿਡਨੀ ਟਰਾਂਸਪਲਾਂਟ ਨੂੰ ਲੈ ਕੇ ਹੈਰਾਨੀਜਨਕ ਖੁਲਾਸਾ, ਡੇਰਾਬੱਸੀ ਦੇ ਹਸਪਤਾਲ 'ਤੇ ਵੱਡੀ ਕਾਰਵਾਈ