ਗੁਰਦਾਸਪੁਰ: ਗੁਰਦਾਸਪੁਰ ਪਹੁੰਚੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਆਪ ਦੇ ਉਮੀਦਵਾਰ ਰਮਨ ਬਹਿਲ ਦੇ ਹੱਕ ਚੋਣ ਰੈਲੀ ਨੂੰ ਸੰਬੋਧਿਤ ਕੀਤਾ। ਜਿੱਥੇ ਉਨ੍ਹਾਂ ਦੇ ਨਾਲ ਆਪ ਆਗੂ ਕੰਵਰ ਵਿਜੇ ਪ੍ਰਤਾਪ ਸਿੰਘ ਅਤੇ ਆਪ ਵਰਕਰ ਮਜ਼ੂਦ ਰਹੇ। ਇਸੇ ਦੌਰਾਨ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ।
ਕ੍ਰਿਸਮਿਸ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸ਼ਾਮਿਲ
ਕੇਜਰੀਵਾਲ ਗੁਰਦਾਸਪੁਰ ਵਿਖੇ ਕ੍ਰਿਸਮਸ ਦੀ ਪੂਰਵ ਸੰਧਿਆ ਦੇ ਸ਼ੁਭ ਮੌਕੇ 'ਤੇ ਸਮਾਗਮ ਵਿੱਚ ਸ਼ਾਮਲ ਹੋਏ।
ਕ੍ਰਿਸਮਿਸ ਦੇ ਪ੍ਰੋਗਰਾਮ
ਬੇਅਦਬੀ ਪਿੱਛੇ ਕੌਈ ਵਡੀ ਸ਼ਾਜਿਸ਼
ਇਸ ਮੌਕੇ 'ਤੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੁਧਿਆਣਾ ਵਿੱਚ ਬੰਬ ਧਮਾਕਾ ਹੋਇਆ ਅਤੇ ਸ਼੍ਰੀ ਦਰਬਾਰ ਸਾਹਿਬ ਵਿਚ ਹੋਈ ਬੇਅਦਬੀ ਪਿੱਛੇ ਕੌਈ ਵਡੀ ਸ਼ਾਜਿਸ਼ ਹੈ। ਕਿਉਂਕਿ ਚੋਣਾਂ ਦੌਰਾਨ ਹੀ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ।
6 ਮਹੀਨਿਆਂ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਾਂਗਾ
ਇਸੇ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ 6 ਮਹੀਨਿਆਂ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ ਸਮੇਂ ਬਰਗਾੜੀ ਵਿਚ ਬੇਅਦਬੀ ਹੋਈ ਸੀ ਪਰ ਕੋਈ ਇਨਸਾਫ ਨਹੀਂ ਮਿਲਿਆ ਜੇਕਰ ਉਸ ਬੇਅਦਬੀ ਦਾ ਇਨਸਾਫ ਮਿਲਿਆ ਹੁੰਦਾ ਤਾਂ ਕਿਸੇ ਦੀ ਦੁਬਾਰਾ ਬੇਅਦਬੀ ਕਰਨ ਦੀ ਹਿੰਮਤ ਨਹੀਂ ਪੈਣੀ ਸੀ।
ਪੰਜਾਬ ਵਿੱਚ ਪੁਲਿਸ ਦੀ ਭਰਤੀ ਲਈ ਚੱਲਦੇ ਹਨ ਪੈਸੇ
ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਆਉਣ 'ਤੇ ਪੰਜ ਵੱਡੇ ਕੰਮ ਕੀਤੇ ਜਣਗੇ, ਪੰਜਾਬ ਵਿੱਚ ਪੁਲਿਸ ਦੀ ਭਰਤੀ ਲਈ ਪੈਸੇ ਚੱਲਦੇ ਹਨ ਇਕ ਸਿਪਾਹੀ ਤੋਂ ਲੈ ਕੇ ਐਸਐਸਪੀ (SSP) ਵਰਗੇ ਪੈਸੇ ਲੈ ਕੇ ਲਗਾਏ ਜਾਂਦੇ ਹਨ, ਉਸ ਦੀ ਜਾਂਚ ਕੀਤੀ ਜਾਵੇਗੀ।
ਦੂਸਰੀ ਗਾਰੰਟੀ ਉਹਨਾਂ ਕਿਹਾ ਸਰਕਾਰ ਆਉਣ 'ਤੇ ਪੰਜਾਬ ਵਿੱਚ ਜਿੰਨੀਆਂ ਵੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਹੈ, ਉਸਦਾ ਇਨਸਾਫ ਕੀਤਾ ਜਵੇਗਾ, ਤੀਸਰਾ ਬਾਰਡਰ 'ਤੇ ਸੁਰੱਖਿਆ ਦੇ ਕੜੇ ਇੰਤਜਾਮ ਕੀਤੇ ਜਾਣਗੇ, ਨਸ਼ਾ ਅਤੇ ਡਰੋਨ ਦੀਆਂ ਘਟਨਾਵਾਂ ਨੂੰ ਰੋਕਿਆ ਜਵੇਗਾ ਅਤੇ ਪੰਜਾਬ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਸਪੈਸ਼ਲ ਪੁਲਿਸ ਸੈਲ ਬਣਾਇਆ ਜਾਵੇਗਾ ਤਾਂ ਜੋ ਬੇਅਦਬੀ ਦੀਆਂ ਘਟਾਵਾਂ ਰੁੱਕ ਸਕਣ।
ਪੰਜਾਬ ਵਿਚੋਂ 6 ਮਹੀਨਿਆਂ ਵਿਚ ਕੀਤਾ ਜਵੇਗਾ ਨਸ਼ਾ ਖਤਮ
ਉਹਨਾਂ ਕਿਹਾ ਕਿ ਪੰਜਾਬ ਵਿਚੋਂ 6 ਮਹੀਨਿਆਂ ਵਿਚ ਨਸ਼ਾ ਖਤਮ ਕੀਤਾ ਜਵੇਗਾ, ਇਸ ਮੌਕੇ ਉਨ੍ਹਾਂ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਬਾਰੇ ਲੋਕਾਂ ਨੂੰ ਦੱਸਿਆ ਅਤੇ ਕਿਹਾ ਕਿ 2.50 ਲੱਖ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਵਿੱਚੋਂ ਨਾਮ ਕਟਵਾ ਕੇ ਸਰਕਾਰੀ ਸਕੂਲਾਂ ਦਾ ਰੁੱਖ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਭ ਦਿਲੀ ਦੇ ਅਧਿਆਪਕਾਂ ਦੀ ਮਿਹਨਤ ਹੈ, ਉਹਨਾਂ ਕਿਹਾ ਮੁੱਖਮੰਤਰੀ ਪੰਜਾਬ ਚਰਨਜੀਤ ਸਿੰਘ ਉਹਨਾਂ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਆਮ ਆਦਮੀ ਦਿੱਖ ਸਕਣ।
ਅੰਮ੍ਰਿਤਸਰ ਏਅਰਪੋਰਟ ਪਹੁੰਚ ਕੇ ਮੀਡੀਆ ਨਾਲ ਕੀਤੀ ਗੱਲਬਾਤ
ਕੇਜਰੀਵਾਲ ਪੰਜਾਬ ਦੇ ਦੋ ਦਿਨ ਦੇ ਦੌਰੇ ’ਤੇ ਆਏ ਹਨ ਅਤੇ ਅੰਮ੍ਰਿਤਸਰ ਏਅਰਪੋਰਟ ਪਹੁੰਚਣ ਮੌਕੇੇ ਉਨ੍ਹਾਂ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ। ਇਸ ਮੌਕੇ ਕੇਜਰੀਵਾਲ ਨੇ ਲੁਧਿਆਣਾ ਬਲਾਸਟ ਘਟਨਾ ਉੱਪਰ ਦੁੱਖ ਜਤਾਇਆ ਹੈ। ਇਸ ਦੌਰਾਨ ਉਨ੍ਹਾਂ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਲਈ ਅਰਦਾਸ ਕੀਤੀ ਅਤੇ ਨਾਲ ਹੀ ਜ਼ਖ਼ਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਇਸ ਮੌਕੇ ਕੇਜਰੀਵਾਲ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਲੁਧਿਆਣਾ ਬੰਬ ਬਲਾਸਟ ਤੋਂ ਪਹਿਲਾਂ ਸ੍ਰੀ ਹਰਮੰਦਿਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਾਪਰਦੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਕੁਝ ਦਿਨ ਬਾਅਦ ਹੀ ਬੰਬ ਬਲਾਸਟ ਦੀ ਘਟਨਾ ਵਾਪਰੀ ਹੈ। ਕੇਜਰੀਵਾਲ ਨੇ ਕਿਹਾ ਕਿ ਇੰਨ੍ਹਾਂ ਹੋ ਰਹੀਆਂ ਘਟਨਾਵਾਂ ਨੂੰ ਲੈਕੇ ਸੂਬੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਕੇਜਰੀਵਾਲ ਦੂਜੇ ਦਿਨ ਜਾਣਗੇ ਅੰਮ੍ਰਿਤਸਰ
-
'ਆਪ' ਦੇ ਕੌਮੀ ਕਨਵੀਨਰ @ArvindKejriwal ਨੇ ਹਨੂਮਾਨ ਚੌਕ, ਗੁਰਦਾਸਪੁਰ ਵਿਖੇ ਜਨਸਭਾ ਨੂੰ ਸੰਬੋਧਨ ਕੀਤਾ, ਇਸ ਦੌਰਾਨ ਉਨ੍ਹਾਂ ਨੇ ਪੰਜਾਬ 'ਚ 'ਆਪ' ਦੀ ਸਰਕਾਰ ਬਣਨ 'ਤੇ ਪੰਜਾਬ 'ਚ ਸ਼ਾਂਤੀ ਵਿਵਸਥਾ, ਭਾਈਚਾਰਕ ਸਾਂਝ ਅਤੇ ਪੰਜਾਬ ਦੀ ਸੁਰੱਖਿਆ ਲਈ ਗਰੰਟੀ ਦਿੱਤੀ। pic.twitter.com/n27h5E9LeG
— AAP Punjab (@AAPPunjab) December 24, 2021 " class="align-text-top noRightClick twitterSection" data="
">'ਆਪ' ਦੇ ਕੌਮੀ ਕਨਵੀਨਰ @ArvindKejriwal ਨੇ ਹਨੂਮਾਨ ਚੌਕ, ਗੁਰਦਾਸਪੁਰ ਵਿਖੇ ਜਨਸਭਾ ਨੂੰ ਸੰਬੋਧਨ ਕੀਤਾ, ਇਸ ਦੌਰਾਨ ਉਨ੍ਹਾਂ ਨੇ ਪੰਜਾਬ 'ਚ 'ਆਪ' ਦੀ ਸਰਕਾਰ ਬਣਨ 'ਤੇ ਪੰਜਾਬ 'ਚ ਸ਼ਾਂਤੀ ਵਿਵਸਥਾ, ਭਾਈਚਾਰਕ ਸਾਂਝ ਅਤੇ ਪੰਜਾਬ ਦੀ ਸੁਰੱਖਿਆ ਲਈ ਗਰੰਟੀ ਦਿੱਤੀ। pic.twitter.com/n27h5E9LeG
— AAP Punjab (@AAPPunjab) December 24, 2021'ਆਪ' ਦੇ ਕੌਮੀ ਕਨਵੀਨਰ @ArvindKejriwal ਨੇ ਹਨੂਮਾਨ ਚੌਕ, ਗੁਰਦਾਸਪੁਰ ਵਿਖੇ ਜਨਸਭਾ ਨੂੰ ਸੰਬੋਧਨ ਕੀਤਾ, ਇਸ ਦੌਰਾਨ ਉਨ੍ਹਾਂ ਨੇ ਪੰਜਾਬ 'ਚ 'ਆਪ' ਦੀ ਸਰਕਾਰ ਬਣਨ 'ਤੇ ਪੰਜਾਬ 'ਚ ਸ਼ਾਂਤੀ ਵਿਵਸਥਾ, ਭਾਈਚਾਰਕ ਸਾਂਝ ਅਤੇ ਪੰਜਾਬ ਦੀ ਸੁਰੱਖਿਆ ਲਈ ਗਰੰਟੀ ਦਿੱਤੀ। pic.twitter.com/n27h5E9LeG
— AAP Punjab (@AAPPunjab) December 24, 2021
ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਪੰਜਾਬ ਦਾ ਸਿਆਸੀ ਅਖਾੜਾ ਭਖਦਾ ਜਾ ਰਿਹਾ ਹੈ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਸੂਬੇ ਵਿੱਚ ਸਰਗਰਮ ਵਿਖਾਈ ਦੇ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੀਆਂ ਫੇਰੀਆਂ ਲਗਾ ਰਹੇ ਹਨ। ਇਸੇ ਤਹਿਤ ਅੱਜ ਗੁਰਦਾਸਪੁਰ ਅਤੇ ਕੱਲ ਦੂਜੇ ਦਿਨ ਕੇਜਰੀਵਾਲ ਅੰਮ੍ਰਿਤਸਰ ਜਾਣਗੇ, ਜਿੱਥੇ ਉਹ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗਾਂ ਕਰਨਗੇ 'ਤੇ ਇਸ ਦੌਰਾਨ ਕੇਜਰੀਵਾਲ ਕੋਈ ਵੱਡਾ ਐਲਾਨ ਵੀ ਕਰ ਸਕਦੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ (Arvind Kejriwal) 2 ਦਿਨਾਂ ਪੰਜਾਬ (Kejriwal visit to Punjab) ਦੌਰੇ ’ਤੇ ਆਏ ਹਨ। ਜਿਸ ਵਿੱਚ ਪਹਿਲੇ ਦਿਨ ਕੇਜਰੀਵਾਲ ਗੁਰਦਾਸਪੁਰ ਵਿੱਚ ਕ੍ਰਿਸਮਿਸ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਤੇ ਦੂਜੇ ਦਿਨ ਅੰਮ੍ਰਿਤਸਰ ਵਿੱਚ ਰਹਿਣਗੇ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ 2022: ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ