ਗੁਰਦਾਸਪੁਰ: ਐਨਆਈਏ ਨੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਗਿਰੋਹਾਂ ਉੱਤੇ ਕਾਰਵਾਈ ਲਈ ਪੂਰਾ ਡੋਜ਼ੀਅਰ ਤਿਆਰ ਕਰ ਲਿਆ ਹੈ। ਇਹ ਕਾਰਵਾਈ ਟਾਰਗੇਟ ਕਿਲਿੰਗ ਸਮੇਤ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਗੈਂਗਸਟਰਾਂ ਖ਼ਿਲਾਫ਼ ਕੀਤੀ ਜਾ ਰਹੀ ਹੈ। ਐਨਆਈਏ ਨੇ ਇਹ ਛਾਪੇ ਦਿੱਲੀ-ਐਨਸੀਆਰ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਪੱਛਮੀ ਯੂਪੀ ਵਿੱਚ ਕੀਤੇ ਜਾ ਰਹੇ ਹਨ।
NIA ਦੀ ਟੀਮ ਵੱਲੋਂ ਜੱਗੂ ਦੇ ਘਰ ਦੀ ਤਲਾਸ਼ੀ ਲਈ ਗਈ। ਇਸ ਮੌਕੇ ਤਲਾਸ਼ੀ ਲੈਣ ਮਗਰੋਂ ਜੱਗੂ ਦੀ ਮਾਂ ਨੇ ਕਿਹਾ ਐਨਆਈਏ ਦੀ ਟੀਮ ਆਪਣੇ ਨਾਲ ਜੱਗੂ ਦੇ ਡਾਕੂਮੈਂਟ ਮੈਨ ਡਰਾਈਵ ਅਤੇ ਮੇਰੇ ਦੋਨੇ ਫੋਨ ਲੈ ਕੇ ਚਲੀ ਗਈ ਹੈ।
ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਜੋ ਕੇ ਘਰ ਦੇ ਵਿਚ ਇਕੱਲੇ ਹੀ ਰਹਿੰਦੇ ਹਨ ਦੇ ਵਲੋਂ ਸਾਡੀ ਟੀਮ ਨਾਲ ਗੱਲਬਾਤ ਦੋਰਾਨ ਦੱਸਿਆ ਕਿ 7 ਵਜੇ ਦੇ ਕਰੀਬ ਇਹ NIA ਦੀ ਪੰਜ ਮੈਂਬਰੀ ਟੀਮ ਓਹਨਾਂ ਦੇ ਘਰ ਪਹੁੰਚੀ। ਘਰ ਨੂੰ ਚਾਰੇ ਪਾਸੇ ਤੋਂ ਪੁਲਿਸ ਵਲੋਂ ਘੇਰਾਬੰਦੀ ਕਰ ਰੱਖੀ ਸੀ। ਤਲਾਸ਼ੀ ਦੌਰਾਨ ਦੋ ਮੋਬਾਈਲ ਜੱਗੂ ਸਮੇਤ ਪਰਿਵਾਰ ਦੇ ਅਧਾਰ ਕਾਰਡ ਬੈਂਕ ਡੀਟੇਲ ਅਤੇ ਇਕ ਪੈਨ- ਡਰਾਈਵ ਸਮੇਤ ਕੁਝ ਹੋਰ ਸਮਾਨ ਨਾਲ ਲੈਕੇ ਗਏ।
ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪਰਿਵਾਰਿਕ ਮੈਂਬਰਾਂ ਕੋਲੋਂ ਪੁੱਛਗਿੱਛ: ਗੁਰਦਾਸਪੁਰ ਵਿੱਚ ਐਨਆਈਏ ਦੀ ਟੀਮ ਵੱਲੋਂ ਪਿੰਡ ਭਗਵਾਨਪੁਰ ਪਹੁੰਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਘਰ ਛਾਪੇਮਾਰੀ ਕੀਤੀ ਗਈ। ਜੱਗੂ ਦਾ ਪਿੰਡ ਭਗਵਾਨਪੁਰ ਜਿਲੇ ਗੁਰਦਾਸਪੁਰ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦਾ ਹੈ। ਇਸ ਛਾਪੇਮਾਰੀ ਦੌਰਾਨ ਮੀਡੀਆ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਹੈ।
ਇਹ ਵੀ ਪੜ੍ਹੋ:- NIA ਵੱਲੋਂ ਗੈਂਗਸਟਰਾਂ ਖਿਲਾਫ ਵੱਡਾ ਐਕਸ਼ਨ, ਪੰਜਾਬ ਸਣੇ ਦੇਸ਼ਭਰ ਵਿੱਚ ਕੀਤੀ ਜਾ ਰਹੀ ਛਾਪੇਮਾਰੀ