ETV Bharat / state

ਮਾਮੂਲੀ ਵਿਵਾਦ ਪਿੱਛੇ ਪੈਟਰੋਲ ਪੰਪ ਦੇ ਮੁਲਾਜ਼ਮ 'ਤੇ ਗੋਲੀ ਚਲਾਉਣ ਦੇ ਇਲਜ਼ਾਮ

author img

By

Published : Dec 14, 2022, 12:50 PM IST

ਪੈਟਰੋਲ ਪੰਪ ਉੱਤੇ ਗੱਡੀ ਵਿਚ ਤੇਲ ਪਵਾਉਣ ਤੋਂ ਬਾਅਦ ਤੇਲ ਦੀ ਪਰਚੀ ਮੰਗਣ ਨੂੰ ਲੈਕੇ ਵਿਵਾਦ ਹੋਇਆ। ਪੰਪ ਮੁਲਾਜ਼ਮ ਨੇ ਗੱਡੀ ਸਵਾਰ ਵਿਅਕਤੀ ਉੱਤੇ ਗੋਲੀ ਚਲਾਉਣ ਦੇ ਦੋਸ਼ ਲਾਏ ਹਨ। ਸੂਤਰਾਂ ਦੇ ਮੁਤਾਬਕ, ਗੋਲੀ ਚਲਾਉਣ ਵਾਲਾ ਵਾਰਡ ਨੰਬਰ 29 ਭਾਜਪਾ ਦੇ ਸਾਬਕਾ ਕੌਂਸਲਰ ਦਾ ਬੇਟਾ ਹੈ।

firing at a petrol pump,  clash in Batala Gursdaspur
ਮਾਮੂਲੀ ਵਿਵਾਦ ਪਿੱਛੇ ਪੈਟਰੋਲ ਪੰਪ ਦੇ ਮੁਲਾਜ਼ਮ 'ਤੇ ਗੋਲੀ ਚਲਾਉਣ ਦੇ ਦੋਸ਼

ਗੁਰਦਾਸਪੁਰ: ਪੰਜਾਬ ਵਿੱਚ ਦਿਨੋਂ ਦਿਨ ਸ਼ਰੇਆਮ ਗੁੰਡਾਗਰਦੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਿਚਾਲੇ ਬਟਾਲਾ ਦੇ ਗਾਂਧੀ ਚੌਕ ਦੇ ਨਜ਼ਦੀਕ ਅੰਮ੍ਰਿਤਸਰ ਰੋਡ ਉੱਤੇ ਮੌਜੂਦ ਮੋਹਰੀ ਸ਼ਾਹ ਦੇ ਪੈਟਰੋਲ ਪੰਪ 'ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੈਟਰੋਲ ਪੰਪ ਦੇ ਮੁਲਾਜ਼ਮ ਕੁਲਵੰਤ ਸਿੰਘ ਨੇ ਦੋਸ਼ ਲਾਏ ਕਿ ਪੈਟਰੋਲ ਪੰਪ ਉੱਤੇ ਪੈਟਰੋਲ ਪੁਵਾਉਣ ਆਏ ਕਾਰ ਸਵਾਰਾਂ ਚੋਂ ਇਕ ਨੌਜਵਾਨ ਨੇ ਮਾਮੂਲੀ ਬਹਿਸ ਤੋਂ ਬਾਅਦ ਉਸ ਉੱਤੇ ਗੋਲੀ ਚਲਾ ਦਿੱਤੀ।

ਮਾਮੂਲੀ ਗੱਲ 'ਤੇ ਚਲਾਈ ਗੋਲੀ !: ਪੈਟਰੋਲ ਪੰਪ ਦੇ ਮੁਲਾਜ਼ਮ ਕੁਲਵੰਤ ਸਿੰਘ ਅਨੁਸਾਰ ਦੋ ਨੌਜਵਾਨ ਗੱਡੀ ਉਤੇ ਸਵਾਰ ਹੋਕੇ ਪੰਪ ਉਤੇ ਤੇਲ ਪਵਾਉਣ ਲਈ ਦੇਰ ਸ਼ਾਮ ਆਏ। ਤੇਲ ਪਵਾਉਣ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਵਲੋਂ ਤੇਲ ਦੀ ਪਰਚੀ ਮੰਗੀ ਗਈ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਪਰਚੀ ਇਸ ਵੇਲੇ ਨਹੀਂ ਮਿਲ ਸਕਦੀ। ਉਸ ਨੇ ਦੱਸਿਆ ਬਸ ਇੰਨੀ ਗੱਲ ਨੂੰ ਲੈਕੇ ਉਹ ਨੌਜਵਾਨ ਬਹਿਸਬਾਜ਼ੀ ਕਰਨ ਲੱਗੇ ਅਤੇ ਇਕ ਨੌਜਵਾਨ ਨੇ ਰਿਵਾਲਵਰ ਕੱਢ ਲਿਆ ਅਤੇ ਮੈਂ ਵੀ ਡੰਡਾ ਫੜ ਲਿਆ।

ਮੁਲਾਜ਼ਮ ਮੁਤਾਬਕ, ਰਿਵਾਲਵਰ ਫੜੇ ਨੌਜਵਾਨ ਨੇ ਇੱਕ ਗੋਲੀ ਚਲਾ ਦਿੱਤੀ। ਗ਼ਨੀਮਤ ਰਿਹਾ ਕਿ ਗੋਲੀ ਉਸ ਨੂੰ ਨਹੀਂ ਲੱਗੀ। ਉਸ ਤੋਂ ਬਾਅਦ ਸੂਚਨਾ ਮਿਲਣ ਉੱਤੇ ਪੁਲਿਸ ਮੌਕੇ ਉੱਤੇ ਪਹੁੰਚ ਗਈ। ਪੰਪ ਮੁਲਾਜ਼ਮ ਨੇ ਇਹ ਦੋਸ਼ ਲਾਇਆ ਕਿ ਗੱਡੀ ਵਿੱਚ ਦੋਨੋਂ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਸਨ। ਉਸ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਸ਼ਰਾਬ ਨਾਲ ਵੱਧ ਰੱਜਿਆ ਹੋਇਆ ਸੀ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ: ਬਟਾਲਾ ਪੁਲਿਸ ਦੇ ਡੀਐਸਪੀ ਲਲਿਤ ਕੁਮਾਰ ਨੇ ਘਟਨਾ ਬਾਰੇ ਦੱਸਦੇ ਹੋਏ ਇੱਕੋ ਜਵਾਬ ਦਿੱਤਾ ਕਿ ਪੁਲਿਸ ਜਾਂਚ ਕਰ ਰਹੀ ਹੈ। ਜਾਂਚ ਦੇ ਆਧਾਰ ਉੱਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਅਕਾਲੀ ਆਗੂ

ETV Bharat Logo

Copyright © 2024 Ushodaya Enterprises Pvt. Ltd., All Rights Reserved.