ਗੁਰਦਾਸਪੁਰ: ਝੋਨੇ ਦੇ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਫਤਿਹ ਬਾਜਵਾ ਨੇ ਆਪਣੇ ਹਲਕੇ ਕਾਦੀਆਂ ਦੀਆਂ ਅਨਾਜ਼ ਮੰਡੀਆਂ ਦੌਰਾ ਕੀਤਾ। ਇਸ ਦੌਰੇ ਦੌਰਾਨ ਫ਼ਤਿਹ ਬਾਜਵਾ ਨੇ ਮੰਡੀ ਵਿੱਚ ਪਹੁੰਚੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਿਆ।
ਵਿਧਾਇਕ ਫਤਿਹ ਬਾਜਵਾ ਨੇ ਕਿਹਾ ਕਿ ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਹਰੇਕ ਅਨਾਜ਼ ਮੰਡੀ ਵਿੱਚ ਕਿਸਾਨ ਤੇ ਮਜ਼ਦੂਰ ਦੋਵੇਂ ਬਹੁਤ ਹੀ ਖੁਸ਼ ਹਨ। ਕਿਸਾਨ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਦੇ ਪੂਰੇ ਪੈਸੇ ਮਿਲ ਰਹੇ ਹਨ ਤੇ ਸਰਕਾਰ ਫਸਲ ਦੀ ਖ਼ਰੀਦ ਕਰਨ ਮਗਰੋਂ ਕਿਸਾਨਾਂ ਨੂੰ 3 ਦਿਨਾਂ ਅੰਦਰ ਪੈਸੇ ਦੇ ਰਹੀ ਹੈ। ਮੰਡੀਆਂ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਹਨੂੰਵਾਨ ਮੰਡੀ ਵਿੱਚ ਹੁਣ ਤੱਕ 32 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ ਤੇ ਕਾਹਨੂੰਵਾਨ ਮੰਡੀ ਦੇ ਹੇਠਾਂ ਆਉਂਦੀਆਂ ਮੰਡੀਆਂ ਵਿੱਚ 1 ਲੱਖ 61 ਕੁਇੰਟਲ ਝੋਨਾ ਖਰੀਦਿਆ ਜਾ ਚੁੱਕਿਆ ਹੈ।
ਵਿਧਾਇਕ ਨੇ ਕਿਹਾ ਕਿ ਆਲ ਪਾਰਟੀ ਦੇ ਲੀਡਰਾਂ ਦੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਸੈਸ਼ਨ ਬੁਲਾਉਣ ਦੀ ਤਰੀਕ ਤੈਅ ਹੋਵੇਗੀ। ਉਨ੍ਹਾਂ ਕਿਹਾ ਕਿ ਸੈਸ਼ਨ ਬੁਲਾਉਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਅੜਚਨ ਨਹੀਂ ਹੈ ਇਸ ਸੈਸ਼ਨ ਨੂੰ ਕਦੇ ਵੀ ਬੁਲਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਧਰਮਸੋਤ ਨੂੰ ਮਿਲੀ ਕਲੀਨ ਚਿੱਟ ਉੱਤੇ ਕਿਹਾ ਕਿ ਧਰਮਸੋਤ ਤਾਂ ਕਹਿ ਰਹੇ ਹਨ ਕਿ ਇਸ ਮਾਮਲੇ ਦੀ ਉਹ ਕਦੇ ਵੀ ਜਾਂਚ ਕਰ ਲੈਣ। ਜਿਹੜਾ ਬੰਦਾ ਸੱਚਾ ਹੁੰਦਾ ਹੈ ਤਾਂ ਉਹ ਮਾਮਲੇ ਦੀ ਜਾਂਚ ਕਰਵਾਉਣ ਵਿੱਚ ਕਦੇ ਨਹੀਂ ਘਬਰਾਉਂਦਾ।