ਗੁਰਦਾਸਪੁਰ: ਬਟਾਲਾ ’ਚ ਅੱਜ ਇੱਕ ਨਿੱਜੀ ਕੰਪਨੀ ਵੱਲੋਂ ਅੱਜ ਸੜਕਾਂ ’ਤੇ 2000 ਰੁਪਏ ਦੇ ਫ਼ਰਜ਼ੀ ਨੋਟ ਵਾਂਗ ਬਣਾਏ ਕੇ ਆਪਣੇ ਇਸ਼ਤਿਹਾਰਬਾਜ਼ੀ ਕੀਤੀ ਗਈ। ਸੜਕਾਂ ਤੇ ਖਿਲਾਰੇ ਇਸ ਮਾਮਲੇ ’ਚ ਪ੍ਰਸ਼ਾਸਨ ਦੇ ਅਧਕਾਰੀਆਂ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ, ਉਥੇ ਹੀ ਲੋਕ ਸੰਪਰਕ ਅਧਕਾਰੀ ਵਲੋਂ ਪੁਲਿਸ ਚ ਇਸ ਮਾਮਲੇ ਚ ਸ਼ਕਾਇਤ ਦਰਜ਼ ਕਰਵਾਈ ਗਈ ਹੈ, ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਾਗਜ਼ ਦੇ ਨੋਟ ਜਿਥੇ ਟ੍ਰੈਫਿਕ ਲਈ ਮੁਸਾਬਿਤ ਬਣੇ ਹਨ। ਉਥੇ ਹੀ ਇਹ ਕਾਗਜ਼ ਦੇ ਫ਼ਰਜ਼ੀ ਛਾਪੇ ਗਏ ਨੋਟ ਤੇ ਮਹਾਤਮਾ ਗਾਂਧੀ ਦੀ ਤਸਵੀਰ ਅਤੇ ਅਸ਼ੋਕ ਚੱਕਰ ਅਤੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਮੋਹਰ ਤੱਕ ਛਾਪੀ ਗਈ ਹੈ।
ਉਸੇ ਕਾਗਜ਼ ਦੇ ਨੋਟ ਦੇ ਦੂਸਰੇ ਪਾਸੇ ਆਪਣੀ ਕੰਪਨੀ ਵਲੋਂ ਕੀਤੇ ਜਾਣ ਵਾਲੇ ਸਮਾਰੋਹ ਦਾ ਇਸ਼ਤਿਹਾਰ ਛਾਪਿਆ ਗਿਆ ਹੈ। ਇਸ ਬਾਬਤ ਇੰਦਰਜੀਤ ਸਿੰਘ ਨੇ ਕਿਹਾ ਕਿ ਨੋਟਿਸ ਲੈਂਦੇ ਹੋਏ ਇਸ ਮਾਮਲੇ 'ਚ ਲਿਖਤੀ ਸ਼ਿਕਾਇਤ ਬਟਾਲਾ ਪੁਲਿਸ ਨੂੰ ਦਰਜ ਕਾਰਵਾਈ ਗਈ ਹੈ।
ਇਹ ਵੀ ਪੜੋ: ਸੁਮੇਧ ਸੈਣੀ ਨੇ ਖੇਡੀ ਨਵੀਂ ਚਾਲ ਤਾਂ ਵਿਜੀਲੈਂਸ ਨੇ ਦਿੱਤਾ ਵੱਡਾ ਝਟਕਾ
ਇਸ ਮਾਮਲੇ ਚ ਡੀਐਸਪੀ ਸਿਟੀ ਬਟਾਲਾ ਲਲਿਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਇਸ ਬਾਬਤ ਲਿਖਤ ਸ਼ਿਕਾਇਤ ਮਿਲੀ ਹੈ। ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਜੋ ਜਾਂਚ 'ਚ ਸਾਹਮਣੇ ਆਵੇਗਾ, ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।