ਗੁਰਦਾਸਪੁਰ: ਰੋਜ਼ੀ ਰੋਟੀ ਕਮਾਉਣ ਵਿਦੇਸ਼ (ਇਟਲੀ) ਗਏ ਗੁਰਦਾਸਪੁਰ ਦੇ ਪਿੰਡ ਭਿਖਾਰੀਵਾਲ ਦੇ 38 ਸਾਲਾ ਵਿਅਕਤੀ ਬਿਕਰਮਜੀਤ ਸਿੰਘ ਦੀ ਹਾਰਟ ਅਟੈਕ ਨਾਲ ਹੋਈ ਮੌਤ ਹੋ ਗਈ, ਦੋ ਸਾਲ ਪਹਿਲਾਂ ਪਤਨੀ ਦੀ ਵੀ ਹੋ ਚੁੱਕੀ ਹੈ, ਮੌਤ ਮ੍ਰਿਤਕ ਵਿਅਕਤੀ ਦੀਆਂ ਤਿੰਨ ਬੇਟੀਆਂ ਹਨ, ਜਿਹਨਾਂ ਦੀ ਦੇਖਭਾਲ ਬਜ਼ੁਰਗ ਦਾਦਾ ਦਾਦੀ ਕਰ ਰਹੇ ਹਨ। ਬਜ਼ੁਰਗ ਮਾਤਾ ਪਿਤਾ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗ ਕੀਤੀ ਹੈ, ਤਾਂ ਜੋ ਉਸ ਦੇ ਜੱਦੀ ਪਿੰਡ ਵਿੱਚ ਉਸਦਾ ਅੰਤਿਮ ਸੰਸਕਾਰ ਕੀਤਾ ਜਾਂ ਸਕੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ, ਮ੍ਰਿਤਕ ਵਿਅਕਤੀ ਦੇ ਪਿਤਾ ਬਲਕਾਰ ਸਿੰਘ ਅਤੇ ਭਰਾ ਅਮਰਜੀਤ ਸਿੰਘ ਨੇ ਦੱਸਿਆ, ਕਿ ਉਨ੍ਹਾਂ ਦਾ ਭਰਾ ਬਿਕਰਮਜੀਤ ਸਿੰਘ ਦੋ ਸਾਲ ਪਹਿਲਾਂ ਵਿਦੇਸ਼ (ਇਟਲੀ) ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ, ਅਤੇ ਉੱਥੇ ਜਾਂ ਕੇ ਖੇਤੀਬਾੜੀ ਦਾ ਕੰਮ ਕਰਦਾ ਸੀ, ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ, ਕਿ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਚੁੱਕੀ ਹੈ, ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਦੀ ਪਤਨੀ ਦੀ ਵੀ ਮੌਤ ਹੋ ਚੁੱਕੀ ਹੈ, ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੀਆਂ ਤਿੰਨ ਛੋਟੀਆਂ ਬੇਟੀਆਂ ਹਨ, ਜਿਨ੍ਹਾਂ ਦੀ ਦੇਖਭਾਲ ਹੁਣ ਬਜ਼ੁਰਗ ਦਾਦਾ ਦਾਦੀ ਵੱਲੋਂ ਕੀਤੀ ਜਾਂ ਰਹੀ ਹੈ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ, ਕਿ ਉਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ, ਅਤੇ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦਾ ਜਾਵੇ, ਤਾਂ ਜੋ ਉਸ ਦਾ ਜੱਦੀ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇ, ਅਤੇ ਆਖਰੀ ਵਾਰ ਉਸ ਦੀਆਂ ਬੱਚੀਆਂ ਉਸ ਦਾ ਚਿਹਰਾ ਦੇਖ ਸਕਣ।
ਇਹ ਵੀ ਪੜ੍ਹੋ:-Punjab Congress Clash:ਕੀ ਕੈਪਟਨ ਅਮਰਿੰਦਰ ਸਿੰਘ ਸਿਆਸਤ 'ਚ ਹੋ ਚੁੱਕੇ ਨੇ ਕਮਜ਼ੋਰ ?