ETV Bharat / state

ਸਰਕਾਰਾਂ ਦੀ ਬੇਰੁੱਖੀ ਕਾਰਨ ਅੱਜ ਪੰਜਾਬ ਦਾ ਸਿਤਾਰਾ ਕਿਸੇ ਹੋਰ ਦੇਸ਼ ਚਮਕਦਾ ਹੈ - ਗੋਲਡ ਮੈਡਲਿਸਟ ਸਰਬਜੀਤ ਸਿੰਘ

ਸਰਕਾਰਾਂ ਦੀ ਨਾਕਾਮੀ ਤੇ ਰੁਜ਼ਗਾਰ ਘੱਟਣ ਕਾਰਨ ਅੱਜ ਪੰਜਾਬ ਦਾ ਨੌਜਵਾਨ ਮਜਬੂਰੀਆਂ ਦੇ ਚੱਲਦੇ ਪੰਜਾਬ ਨੂੰ ਛੱਡ ਕੇ ਵਿਦੇਸ਼ ਜਾ ਰਿਹਾ ਹੈ। ਇਸ ਦੌੜ 'ਚ ਖਿਡਾਰੀ ਵੀ ਸ਼ਾਮਲ ਹਨ। ਗੁਰਦਾਸਪੁਰ ਦੇ ਇੱਕ ਗੋਲਡ ਮੈਡਲਿਸਟ ਖਿਡਾਰੀ ਦੀ ਜਦ ਸਰਕਾਰਾਂ ਨੇ ਨਹੀਂ ਸੁਣੀ ਤਾਂ ਉਹ ਦੁਬਈ ਚਲਾ ਗਿਆ ਤੇ ਹੁਣ ਉਥੇ ਉਹ ਖੇਡ ਰਿਹਾ ਹੈ। ਉਸ ਨੇ ਹੁਣ ਤੱਕ ਕਈ ਗੋਲਡ ਮੈਡਲ ਜਿੱਤੇ ਹਨ।

ਫ਼ੋਟੋ
players
author img

By

Published : Feb 2, 2020, 4:03 AM IST

Updated : Feb 2, 2020, 1:52 PM IST

ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਗੋਲਡ ਮੈਡਲਿਸਟ ਹੈਂਡਬਾਲ ਦਾ ਖਿਡਾਰੀ ਸਰਬਜੀਤ ਸਿੰਘ, ਜੋ ਪੰਜਾਬ ਨੂੰ ਛੱਡ ਹੁਣ ਦੁਬਈ ਵਿਚ ਐਥਲੀਟ ਵਿਚ ਆਪਣੇ ਜੌਹਰ ਵਿਖਾ ਰਿਹਾ ਹੈ। ਇਸ ਖਿਡਾਰੀ ਨੂੰ ਆਪਣੀਆਂ ਸਰਕਾਰਾਂ ਪ੍ਰਤੀ ਕਾਫੀ ਰੋਸ ਹੈ ਕਿਉਂਕਿ ਹੈਂਡਬਾਲ ਵਿਚ ਗੋਲਡ ਮੈਡਲ ਹਾਸਲ ਕਰਨ ਤੋਂ ਬਾਅਦ ਵੀ ਇਸਨੂੰ ਅੱਗੇ ਖੇਡਣ ਲਈ ਉਸ ਸਮੇ ਦੀਆਂ ਸਰਕਾਰਾਂ ਨੇ ਕੋਈ ਸਹਿਯੋਗ ਨਹੀਂ ਜਿਸ ਕਾਰਨ ਇਸ ਖਿਡਾਰੀ ਨੂੰ ਆਪਣਾ ਦੇਸ਼ ਛੱਡਣਾ ਪਿਆ।

ਵੀਡੀਓ
ਸਰਬਜੀਤ ਦੀ ਇੱਛਾ ਸੀ ਕਿ ਉਹ ਦੇਸ਼ ਦਾ ਨਾਂਅ ਰੌਸ਼ਨ ਕਰੇ ਪਰ ਗਰੀਬੀ ਉਸ ਦੇ ਰਾਹ ਚ ਰੋੜਾ ਬਣ ਰਹੀ ਸੀ। ਸਰਬਜੀਤ ਦੇ ਹਾਲਾਤ ਇਹੋ ਜਿਹੇ ਸੀ ਕਿ ਉਹ ਚਪੜਾਸੀ ਦੀ ਨੌਕਰੀ ਕਰਨ ਨੂੰ ਤਿਆਰ ਸੀ ਪਰ

ਬਦਕਿਸਮਤੀ ਤੇ ਸਰਕਾਰਾਂ ਦੀ ਬੇਰੁੱਖੀ ਕਾਰਨ ਉਸ ਨੂੰ ਚਪੜਾਸੀ ਦੀ ਨੌਕਰੀ ਵੀ ਨਾ ਨਸੀਬ ਹੋਈ। ਰੋਜ਼ੀ ਰੋਟੀ ਕਮਾਉਣ ਲਈ ਸਰਬਜੀਤ ਵਿਦੇਸ਼ ਚਲਾ ਗਿਆ।

ਇਹ ਵੀ ਪੜ੍ਹੋ: ਸਰਕਾਰ ਨੇ ਜੋ ਕੁੱਝ ਬਜਟ ਵਿੱਚ ਕਿਹੈ, ਉਹ ਸਭ ਡਰਾਮੈ : ਬੀਕੇਯੂ

ਬੇਸ਼ੱਕ ਸਰਕਾਰਾਂ ਨੇ ਸਰਬਜੀਤ ਨਾਲ ਬੇਇਨਸਾਫ਼ੀ ਕੀਤੀ ਤੇ ਉਸ ਦੀ ਕਦੇ ਸਾਰ ਨਹੀਂ ਲਈ ਪਰ ਸਰਬਜੀਤ ਦਾ ਦੇਸ਼ ਪ੍ਰਤੀ ਜਜ਼ਬਾ ਕਦੇ ਘੱਟ ਨਹੀਂ ਹੋਇਆ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਅੱਜ ਵੀ ਉਹ ਵਿਦੇਸ਼ ਵਿਚ ਹੋ ਰਹੀਆਂ ਖੇਡਾਂ ਵਿੱਚ ਹਿਸਾ ਲੈ ਰਿਹਾ ਹੈ ਦੁਬਈ ਵਿਚ ਹੋਣ ਵਾਲੀਆਂ ਦੌੜਾ ਵਿਚ ਆਪਣੇ ਦੇਸ਼ ਦਾ ਤਿਰੰਗਾ ਲੈਕੇ ਦੋੜਦਾ ਹੈ।

Intro:ਐਂਕਰ::--- ਪੰਜਾਬ ਦੀ ਨੌਜਵਾਨੀ ਤੋਂ ਬਾਅਦ ਹੁਣ ਪੰਜਾਬ ਦੇ ਖਿਡਾਰੀ ਵੀ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਕਿਉਂਕਿ ਸਰਕਾਰਾਂ ਵੱਲੋਂ ਇਹਨਾਂ ਖਿਡਾਰੀਆਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਇਹ ਖਿਡਾਰੀ ਮਜ਼ਬੂਰਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਅਜਿਹਾ ਹੀ ਇਕ ਗੁਰਦਾਸਪੁਰ ਦਾ ਰਹਿਣ ਵਾਲਾ ਗੋਲਡ ਮੈਡਲਿਸਟ ਹੈਂਡਬਾਲ ਦਾ ਖਿਡਾਰੀ ਸਰਬਜੀਤ ਸਿੰਘ ਜੋ ਪੰਜਾਬ ਨੂੰ ਛੱਡ ਹੁਣ ਦੁਬਈ ਵਿਚ ਐਥਲੀਟ ਵਿਚ ਆਪਣੇ ਜੌਹਰ ਵਿਖਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਹੈ ਪਰ ਇਸ ਖਿਡਾਰੀ ਨੂੰ ਆਪਣੀਆਂ ਸਰਕਾਰਾਂ ਪ੍ਰਤੀ ਕਾਫੀ ਰੋਸ਼ ਹੈ ਕਿਉਂਕਿ ਹੈਂਡਬਾਲ ਵਿਚ ਗੋਲਡ ਮੈਡਲ ਹਾਂਸੀਲ ਕਰਨ ਤੋਂ ਬਾਅਦ ਇਸਨੂੰ ਅੱਗੇ ਖੇਡਣ ਲਈ ਉਸ ਸਮੇ ਦੀਆਂ ਸਰਕਾਰਾਂ ਨੇ ਕੋਈ ਸਹਿਯੋਗ ਨਹੀਂ ਕੀਤਾ ਅਤੇ ਨਾਂ ਹੀ ਕੋਈ ਨੌਕਰੀ ਦਿੱਤੀ ਜਿਸ ਕਾਰਨ ਇਸ ਖਿਡਾਰੀ ਨੂੰ ਆਪਣਾ ਦੇਸ਼ ਛੱਡ ਵਿਦੇਸ਼ ਜਾਣਾ ਪਿਆBody:ਵੀ ਓ ::-- ਸਾਡੀ ਟੀਮ ਨਾਲ ਖ਼ਾਸ ਗੱਲਬਾਤ ਕਰਦਿਆਂ ਇਸ ਹੈਂਡਬਾਲ ਖਿਡਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਸਨੇ 1989-90ਵਿਚ ਹੋਈਆ ਨੈਸ਼ਨਲ ਸਕੂਲ ਖੇਡਾਂ ਵਿਚ ਸੇਵਾ ਮੁਕਤ ਏਅਰ ਚੀਫ਼ ਮਾਰਸ਼ਲ ਸਰਦਾਰ ਅਰਜੁਨ ਸਿੰਘ ਅਤੇ ਉਪ ਰਾਸ਼ਟਰਪਤੀ ਦਿੱਲੀ ਤੋਂ ਸਨਮਾਨਿਤ ਹੋਕੇ ਉਸਨੇ ਗੋਲਡ ਮੈਡਲ ਹਾਂਸੀਲ ਕੀਤਾ ਸੀ ਜਿਸਤੋਂ ਬਾਅਦ ਉਹ ਅਗੇ ਹੋਰ ਖੇਡਣਾ ਚਾਹੁੰਦਾ ਸੀ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਸੀ ਪਰ ਗ਼ਰੀਬ ਪਰਿਵਾਰ ਹੋਣ ਕਾਰਨ ਉਸ ਕੋਲ ਪੈਸੇ ਦੀ ਕਮੀ ਸੀ ਅਤੇ ਉਸਨੇ ਸਰਕਾਰ ਤੋਂ ਮੱਦਦ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਉਸਦੀ ਸਰਕਾਰ ਨੇ ਵੀ ਕੋਈ ਮੱਦਦ ਨਹੀਂ ਕੀਤੀ ਅਤੇ ਉਸ ਨੇ ਗੇਮ ਛੱਡ ਦਿੱਤੀ ਅਤੇ ਗੋਲਡ ਮੈਡਲ ਜਿੱਤਣ ਤੋਂ ਬਾਅਦ ਉਸਨੇ ਇੱਕ ਚਪੜਾਸੀ ਦੀ ਨੌਕਰੀ ਲੈਣ ਲਈ ਬਹੁਤ ਸ਼ੰਘਰਸ਼ ਕੀਤਾ ਪਰ ਸਾਡੀ ਸਰਕਾਰ ਉਸਨੂੰ ਚਪੜਾਸੀ ਦੀ ਨੌਕਰੀ ਵੀ ਨਹੀਂ ਦੇ ਸਕੀ ਨੌਕਰੀ ਲੈਣ ਲਈ ਉਹ ਉਸ ਸਮੇ ਦੇ ਮੁਖਮੰਤਰੀ ਬੇਅੰਤ ਸਿੰਘ ਅਤੇ ਖੇਲ੍ਹ ਮੰਤਰੀ ਮਹਿੰਦਰ ਸਿੰਘ ਨੂੰ ਵੀ ਮਿਲੇ ਪਰ ਕਿਸੇ ਨੇ ਉਸਦੀ ਸਾਰ ਨਹੀਂ ਲਈ ਇਸ ਲਈ ਮਜਬੂਰਨ ਉਸਨੂੰ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਦਾ ਰੁਖ ਕਰਨਾ ਪਿਆ ਪਰ ਉਸਦਾ ਦੇਸ਼ ਪ੍ਰਤੀ ਜਜ਼ਬਾ ਘੱਟ ਨਹੀਂ ਹੋਇਆ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਅੱਜ ਵੀ ਉਹ ਵਿਦੇਸ਼ ਵਿਚ ਹੋ ਰਹੀਆਂ ਖੇਡਾਂ ਵਿੱਚ ਹਿਸਾ ਲੈ ਰਿਹਾ ਹੈ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਹੈ ਦੁਬਈ ਵਿਚ ਕਾਫੀ ਮੈਡਲ ਵੀ ਜਿੱਤ ਚੁੱਕਾ ਹੈ ਅਤੇ ਦੁਬਈ ਵਿਚ ਹੋਣ ਵਾਲੀਆਂ ਦੌੜਾ ਵਿਚ ਆਪਣੇ ਦੇਸ਼ ਦਾ ਤਿਰੰਗਾ ਲੈਕੇ ਦੋੜਦਾ ਹੈ ਤਾਂ ਜੋ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ ਅਤੇ ਵਿਦੇਸ਼ ਦੀ ਸਰਕਾਰ ਵੀ ਉਸਦਾ ਪੂਰਾ ਮਾਣ ਸਤਿਕਾਰ ਕਰਦੀ ਹੈ ਇਸ ਖਿਡਾਰੀ ਦੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਆਪਣੇ ਖਿਡਾਰੀਆਂ ਨੂੰ ਬਣਦਾ ਸਤਿਕਾਰ ਦੇਣ ਨਹੀਂ ਤਾਂ ਸਾਡੇ ਪੰਜਾਬ ਵਿਚੋਂ ਚੰਗੇ ਖਿਡਾਰੀ ਵੀ ਖ਼ਤਮ ਹੋ ਜਾਣਗੇ

ਬਾਈਟ ::-- ਸਰਬਜੀਤ ਸਿੰਘ (ਹੈਂਡਬਾਲ ਖਿਡਾਰੀ)Conclusion:
Last Updated : Feb 2, 2020, 1:52 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.