ਗੁਰਦਾਸਪੁਰ : ਨਸ਼ੇ ਦੇ ਸੋਦਾਗਰਾਂ 'ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸ ਤਹਿਤ ਹਲਕਾ ਹਰਚੋਵਾਲ ਦੀ ਪੁਲਿਸ ਨੇ ਨਸ਼ਾ ਵੇਚਣ ਦੇ ਇਲਜ਼ਾਮਾਂ ਹੇਠ ਪਿੰਡ ਦੇ ਇਕ ਵਿਅਕਤੀ ਨੂੰ ਕਾਬੂ ਕੀਤਾ, ਤਾਂ ਇਸ ਕਾਰਵਾਈ ਤੋਂ ਬਾਅਦ ਨਸ਼ਾ ਤਸਕਰ ਦੇ ਪਰਿਵਾਰ ਵੱਲੋਂ ਸ਼ੱਕ ਦੇ ਅਧਾਰ ਦੇ ਪਿੰਡ ਦੇ ਹੀ ਇੱਕ ਘਰ ਉੱਤੇ ਕੁਝ ਵਿਅਕਤੀਆਂ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਘਰ ਦਾ ਇਕ ਮੈਂਬਰ ਗੰਭੀਰ ਜ਼ਖਮੀ ਹੋ ਗਿਆ ਅਤੇ ਜਾਂਦੇ ਹੋਏ ਦੋਸ਼ੀ ਘਰ ਦੀਆਂ ਚਾਬੀਆਂ ਵੀ ਨਾਲ ਲੈ ਗਏ ਅਤੇ ਘਰ ਵਿਚ ਭੰਨ-ਤੋੜ ਕੀਤੀ
ਦੋਸ਼ੀਆਂ ਨੇ ਪਿੰਡ ਵਾਸੀਆਂ 'ਤੇ ਕੀਤਾ ਹਮਲਾ : ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿਚ ਇਕ ਔਰਤ ਅਤੇ ਕੁਝ ਨੌਜਵਾਨ (ਹੈਰੋਇਨ) ਚਿੱਟਾ ਵੇਚਣ ਦਾ ਕੰਮ ਕਰਦੇ ਹਨ, ਜਦੋਂ ਇਸ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕਰਕੇ ਉਨ੍ਹਾਂ ਦੀ ਇੱਕ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰ ਨਸ਼ਾ ਤਸਕਰਾਂ ਨੂੰ ਸ਼ੱਕ ਹੈ ਕਿ ਇਹ ਜਾਣਕਾਰੀ ਪਿੰਡ ਦੇ ਵਿੱਚ ਰਹਿ ਇਕ ਪਰਿਵਾਰ ਹਰਪ੍ਰੀਤ ਸਿੰਘ ਅਤੇ ਪੂਜਾ ਵਲੌ ਦਿੱਤੀ ਗਈ ਹੈ। ਜਿਸ ਟੀਨ ਬਾਅਦ ਨਸ਼ਾ ਤਸਕਰਾਂ ਨੇ ਉਹਨਾਂ ਦੇ ਘਰ ਉਪਰ ਹਮਲਾ ਕਰਕੇ ਘਰ ਦੇ ਵਿਚ ਤੋੜਫੋੜ ਕੀਤੀ ਅਤੇ ਘਰ ਦੇ ਇਕ ਮੈਂਬਰ ਨੂੰ ਜ਼ਖਮੀ ਕਰ ਦਿੱਤਾ। ਉਹਨਾਂ ਕਿਹਾ ਕਿ ਅਸੀਂ ਇਸ ਦੀ ਸ਼ਿਕਾਇਤ ਚਾਰ ਦਿਨ ਪਹਿਲਾਂ ਪੁਲਿਸ ਕੋਲ ਵੀ ਕੀਤੀ ਸੀ , ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਗੁੰਡਾਗਰਦੀ ਨਾਲ ਪਿੰਡ ਵਿੱਚ ਬਹੁਤ ਜ਼ਿਆਦਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਗ੍ਰਸਤ ਹੋ ਰਹੀ ਹੈ, ਪਰ ਪੁਲਿਸ ਪ੍ਰਸ਼ਾਸਨ ਇਸ ਵਲ ਕੋਈ ਧਿਆਨ ਨਹੀਂ ਦੇ ਰਿਹਾ, ਸਾਡੇ ਪਿੰਡ ਵਿੱਚ ਵੀ ਬਹੁਤ ਜ਼ਿਆਦਾ ਨਸ਼ਾ ਹੈ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਨਸ਼ਾ ਵੇਚਣ ਵਾਲਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਸ਼ੇ ਨੂੰ ਰੋਕਿਆ ਜਾਵੇ।
- MIG-21 Crash : ਹਨੂੰਮਾਨਗੜ੍ਹ 'ਚ ਮਿਗ 21 ਲੜਾਕੂ ਜਹਾਜ਼ ਘਰ 'ਤੇ ਡਿੱਗਿਆ, 3 ਦੀ ਮੌਤ, 3 ਜ਼ਖਮੀ
- ਆਸਥਾ ਦਾ ਸਭ ਤੋਂ ਵੱਡਾ ਕੇਂਦਰ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਕਿੰਨਾ ਸੁਰੱਖਿਅਤ ? ਹੈਰੀਟੇਜ ਸਟ੍ਰੀਟ ਵਿੱਚ ਇੱਕ ਤੋਂ ਬਾਅਦ ਇੱਕ ਦੋ ਧਮਾਕੇ
- One Sided Love : ਇਕ ਤਰਫਾ ਪਿਆਰ 'ਚ ਪਾਗਲ ਆਸ਼ਿਕ ਨੇ ਕੁੜੀ ਨੂੰ ਦਿੱਤੀ ਧਮਕੀ, ਜੇ ਕਿਸੇ ਹੋਰ ਦੀ ਹੋਈ ਤਾਂ ਅੰਜਾਮ ਹੋਵੇਗਾ ਮਾੜਾ
ਇਸ ਸਬੰਧੀ ਜਦੋਂ ਚੌਕੀ ਇੰਚਾਰਜ ਸਰਵਣ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੂਚਨਾ ਮਿਲਦੇ ਉਹ ਜਿਸ ਘਰ ਉਪਰ ਹਮਲਾ ਹੈ, ਉਥੇ ਜਾ ਕੇ ਜਾਂਚ-ਪੜਤਾਲ ਕੀਤੀ ਜਾ ਚੁੱਕੀ ਹੈ ਅਤੇ ਪੀੜਤਾਂ ਦੇ ਬਿਆਨ ਦਰਜ ਕਰਕੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹਨ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।