ETV Bharat / state

ਲੋਹੜੀ ‘ਤੇ ਉਡਣਗੀਆਂ ਅਕਾਲੀ ਦਲ ਦੀਆਂ ਪਤੰਗਾ

ਅਕਾਲੀ ਆਗੂ ਸੁੱਚਾ ਸਿੰਘ ਛੋਟੇਪੁਰ ਦੇ ਬੇਟੇ ਅਜੈਪਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਰੀਬ 500 ਪਤੰਗਾਂ ਤਿਆਰ ਕਰਵਾਇਆ ਗਈਆਂ ਹਨ। ਜਿਨ੍ਹਾਂ ‘ਤੇ ਉਨ੍ਹਾਂ ਵੱਲੋਂ ਸੁੱਚਾ ਸਿੰਘ ਛੋਟੇਪੁਰ ਦੇ ਹੱਕ ‘ਚ ਪ੍ਰਚਾਰ ਅਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਪਾਰਟੀ ਦੇ 13 ਨੁਕਾਤੀ ਪ੍ਰੋਗਰਾਮ ਦਾ ਜਿਕਰ ਕੀਤਾ ਗਿਆ ਹੈ ਅਤੇ ਇਹ ਵਿਸ਼ੇਸ ਛਿਪਾਈ ਵਾਲਿਆਂ ਪਤੰਗਾਂ ਲੋਹੜੀ ਦੇ ਮੌਕੇ ਘਰ-ਘਰ ਵੰਡੀਆਂ ਜਾਣਗੀਆਂ ਅਤੇ ਲੋਕਾਂ ਨੂੰ ਆਪਣੀ ਪਾਰਟੀ ਦੇ ਲੋਕ ਪੱਖੀ ਪ੍ਰੋਗਰਾਮ ਬਾਰੇ ਜਾਣਕਾਰੀ ਮਿਲ ਸਕੇ।

ਲੋਹੜੀ ‘ਤੇ ਉਡਾਂਗੀਆਂ ਅਕਾਲੀ ਦਲ ਦੀਆਂ ਪਤੰਗਾ
ਲੋਹੜੀ ‘ਤੇ ਉਡਾਂਗੀਆਂ ਅਕਾਲੀ ਦਲ ਦੀਆਂ ਪਤੰਗਾ
author img

By

Published : Jan 2, 2022, 8:09 PM IST

ਬਟਾਲਾ: ਪੰਜਾਬ ‘ਚ ਭਾਵੇ ਮੌਸਮ ਸਰਦੀ ਵਾਲਾ ਹੈ, ਪਰ ਰਾਜਨੀਤੀਕ ਤੌਰ ‘ਤੇ ਪੰਜਾਬ ਦਾ ਮਾਹੌਲ ਗਰਮਾਇਆ ਹੋਇਆ ਹੈ ਅਤੇ ਪੰਜਾਬ ਭਰ ਦੇ ਵੱਖ-ਵੱਖ ਹਲਕਿਆਂ ‘ਚ ਵੱਖ-ਵੱਖ ਰਾਜਨੀਤੀਕ ਪਾਰਟੀਆਂ ਦੇ ਲੋਕ ਆਪਣਾ ਪ੍ਰਚਾਰ ਕਰਨ ਲਈ ਵੱਖ-ਵੱਖ ਢੰਗ ਤਰੀਕੇ ਵਰਤ ਰਹੇ ਹਨ। ਇੱਕ ਪਾਸੇ ਜਿੱਥੇ ਕਈ ਪਾਰਟੀਆਂ ਵੱਲੋਂ ਵਾਅਦੇ ਅਤੇ ਗਰੰਟੀ ਪ੍ਰੋਗਰਾਮ ਦਿੱਤੇ ਜਾ ਰਹੇ ਹਨ, ਉੱਥੇ ਹੀ ਇਸ ਦੌਰਾਨ ਇਨ੍ਹਾਂ ਲੀਡਰਾਂ ਵੱਲੋਂ ਇੱਕ-ਦੂਜੇ ‘ਤੇ ਇਲਜ਼ਾਮ ਵੀ ਲਗਾਏ ਜਾ ਰਹੇ ਹਨ।

ਲੋਹੜੀ ‘ਤੇ ਉਡਾਂਗੀਆਂ ਅਕਾਲੀ ਦਲ ਦੀਆਂ ਪਤੰਗਾ

ਪਿਛਲੇ ਦਿਨੀਂ ਬਟਾਲਾ (Batala) ਤੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਪਾਰਟੀ ਵੱਲੋਂ ਐਲਾਨੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ (Sucha Singh Chhotepur) ਦੇ ਹੱਕ ‘ਚ ਪ੍ਰਚਾਰ ਕਰਨ ਲਈ ਸੁੱਚਾ ਸਿੰਘ ਛੋਟੇਪੁਰ ਦੇ ਬੇਟੇ ਅਤੇ ਉਨ੍ਹਾਂ ਦੀ ਟੀਮ ਕੁਝ ਵੱਖ ਢੰਗ ਨਾਲ ਲੋਕਾਂ ਤੱਕ ਪਹੁੰਚ ਕਰ ਰਹੀ ਹੈ।

ਇੱਕ ਪਾਸੇ ਜਿੱਥੇ ਆਉਣ ਵਾਲੇ ਦਿਨਾਂ ‘ਚ ਲੋਹੜੀ ਦਾ ਤਿਉਹਾਰ (Festival of Lohri) ਹੈ ਅਤੇ ਇਸ ਦਿਨ ਨੂੰ ਲੈਕੇ ਬਟਾਲਾ ‘ਚ ਲੋਕ ਪਤੰਗਬਾਜ਼ੀ ਦਾ ਸ਼ੌਂਕ (Hobby of kite flying) ਰੱਖਦੇ ਹਨ ਅਤੇ ਇਸੇ ਸ਼ੌਂਕ ਰਾਹੀਂ ਲੋਕਾਂ ਤੱਕ ਸ਼੍ਰੋਮਣੀ ਅਕਾਲੀ ਦਲ (Shiromani Akali Dal) ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਅਕਾਲੀ ਆਗੂ ਸੁੱਚਾ ਸਿੰਘ ਛੋਟੇਪੁਰ ਦੇ ਬੇਟੇ ਅਜੈਪਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਰੀਬ 500 ਪਤੰਗਾਂ ਤਿਆਰ ਕਰਵਾਇਆ ਗਈਆਂ ਹਨ। ਜਿਨ੍ਹਾਂ ‘ਤੇ ਉਨ੍ਹਾਂ ਵੱਲੋਂ ਸੁੱਚਾ ਸਿੰਘ ਛੋਟੇਪੁਰ ਦੇ ਹੱਕ ‘ਚ ਪ੍ਰਚਾਰ ਅਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਪਾਰਟੀ ਦੇ 13 ਨੁਕਾਤੀ ਪ੍ਰੋਗਰਾਮ ਦਾ ਜਿਕਰ ਕੀਤਾ ਗਿਆ ਹੈ ਅਤੇ ਇਹ ਵਿਸ਼ੇਸ ਛਿਪਾਈ ਵਾਲਿਆਂ ਪਤੰਗਾਂ ਲੋਹੜੀ ਦੇ ਮੌਕੇ ਘਰ-ਘਰ ਵੰਡੀਆਂ ਜਾਣਗੀਆਂ ਅਤੇ ਲੋਕਾਂ ਨੂੰ ਆਪਣੀ ਪਾਰਟੀ ਦੇ ਲੋਕ ਪੱਖੀ ਪ੍ਰੋਗਰਾਮ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪਤੰਗਾ ਦਾ ਸ਼ੌਂਕ ਹੁੰਦਾ ਹੈ। ਜੋ ਬੱਚਿਆਂ ਨੂੰ ਲੋਹੜੀ ਦੇ ਮੌਕੇ ਤੋਹਫਾ ਇਨ੍ਹਾਂ ਅਕਾਲੀ ਆਗੂਆਂ ਵੱਲੋਂ ਦਿੱਤਾ ਜਾਵੇਗਾ।

ਦੂਜੇ ਪਾਸੇ ਹਲਕੇ ਦੇ ਲੋਕਾਂ ਵੱਲੋਂ ਪਾਰਟੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਇਸ ਨਾਲ ਚੋਣ ਪ੍ਰਚਾਰ ਹੋਵੇਗਾ, ਉੱਥੇ ਹੀ ਦੂਜੇ ਪਾਸੇ ਇਸ ਪਤੰਗ ਦੇ ਜ਼ਰੀਏ ਬੱਚਿਆ ਨੂੰ ਵੀ ਖੁਸ਼ੀ ਮਿਲੇਗੀ।

ਇਹ ਵੀ ਪੜ੍ਹੋ:ਮਜੀਠੀਆ ਖ਼ਿਲਾਫ਼ FIR ਸਿਆਸੀ ਸਟੰਟ, ਚੰਨੀ ਸਰਕਾਰ ਦੇ ਆਸ਼ੀਰਵਾਦ ਨਾਲ ਘੁੰਮ ਰਿਹੈ ਖੁੱਲੇਆਮ: ਰਾਘਵ ਚੱਢਾ

ETV Bharat Logo

Copyright © 2024 Ushodaya Enterprises Pvt. Ltd., All Rights Reserved.