ਗੁਰਦਾਸਪੁਰ:ਬਟਾਲਾ ਪੁਲਿਸ ਦੇ ਸੀ ਆਈ ਏ ਸਟਾਫ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਦੋ ਵੱਖ ਵੱਖ ਛਾਪੇਮਾਰੀ ਦੌਰਾਨ ਚਾਰ ਗੱਡੀਆਂ ਸਮੇਤ 6 ਨੌਜਵਾਨਾਂ ਕੋਲੋਂ ਚੰਡੀਗੜ੍ਹ ਮਾਰਕਾ 1800 ਬੋਤਲ ਨਾਜਾਇਜ਼ ਸ਼ਰਾਬ ਅਤੇ 516 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਪੁਲਿਸ ਦੇ ਵਲੋਂ ਪਕੜੇ ਗਏ ਛੇ ਨੌਜਵਾਨਾਂ ਉਪਰ ਕੇਸ ਦਰਜ ਕਰਦੇ ਹੋਏ ਅਗੇ ਦੀ ਤਫਤੀਸ਼ ਕੀਤੀ ਸ਼ੁਰੂ ,,,, ਪੁਲਿਸ ਮੁਤਾਬਿਕ ਤਫਤੀਸ਼ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ
ਪ੍ਰੈਸ ਵਾਰਤਾ ਦੌਰਾਨ ਬਟਾਲਾ ਪੁਲਿਸ ਦੇ ਡੀ ਐਸ ਪੀ ਗੁਰਿੰਦਰ ਸਿੰਘ ਨੇ ਦੱਸਿਆ ਫੜ੍ਹੇ ਗਏ ਛੇ ਨੌਜਵਾਨਾਂ ਵਿੱਚੋਂ ਚਾਰ ਨੌਜਵਾਨਾਂ ਕੋਲੋਂ 516 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਨੌਜਵਾਨ ਖੁਦ ਵੀ ਹੈਰੋਇਨ ਦਾ ਨਸ਼ਾ ਕਰਨ ਦੇ ਆਦੀ ਸਨ ਅਤੇ ਇਸੇ ਦੇ ਚਲਦੇ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਨਸ਼ਾ ਤਸਕਰ ਕੋਲੋਂ ਹੈਰੋਇਨ ਲਿਆ ਕੇ ਬਟਾਲਾ ਦੇ ਆਸ ਪਾਸ ਵੇਚਣ ਦਾ ਕੰਮ ਕਰਨ ਲੱਗੇ। ਦੂਸਰੇ ਕੇਸ ਵਿਚ ਦੋ ਨੌਜਵਾਨਾਂ ਕੋਲੋਂ 150 ਪੇਟੀ ਲਗਭਗ 1800 ਬੋਤਲ ਨਜਾਇਜ਼ ਸ਼ਰਾਬ ਜੋ ਕੇ ਚੰਡੀਗੜ ਮਾਰਕਾ ਹੈ ਬਰਾਮਦ ਕੀਤੀ ਗਈ।ਪੁਲਿਸ ਨੇ ਦੱਸਿਆ ਕਿ ਇਹ ਨੌਜਵਾਨ ਚੰਡੀਗੜ੍ਹ ਤੋਂ ਨਜਾਇਜ਼ ਸਸਤੀ ਸ਼ਰਾਬ ਲਿਆ ਕੇ ਬਟਾਲਾ ਦੇ ਆਸ ਪਾਸ ਵੇਚਦੇ ਸਨ ਜਿਸ ਕਾਰਨ ਸਰਕਾਰ ਦੇ ਖਜ਼ਾਨੇ ਨੂੰ ਵੀ ਚੂਨਾ ਲਗ ਰਿਹਾ ਸੀ ।ਫਿਲਹਾਲ ਪੁਲਿਸ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ:ਸ਼ੇਰਾਂ ਦੇ ਝੂੰਡ ਨੇ ਪਾਈ ਤੌਕਤੇ ਤੂਫਾਨ ਨੂੰ ਵੀ ਮਾਤ.... ਵੀਡੀਓ ਵਾਈਰਲ