ਇਸ ਦੇ ਨਾਲ ਹੀ ਸਮਾਰਟ ਸਿਟੀ ਲੁਧਿਆਣਾ ਲਈ ਰੱਖੇ ਗਏ ਰਾਖਵੇਂ ਬਜਟ ਬਾਰੇ ਸਨਅਤਕਾਰਾਂ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਇਹ ਕੰਮ ਹੋਣੇ ਚਾਹੀਦੇ ਹਨ ਸਿਰਫ਼ ਕਾਗ਼ਜ਼ਾਂ 'ਚ ਬਜਟ ਰੱਖਣ ਨਾਲ ਕੁਝ ਨਹੀਂ ਹੁੰਦਾ।
ਪੰਜਾਬ ਬਜਟ ਨਹੀਂ ਉਤਰਿਆ ਸਨਅਤਕਾਰਾਂ ਦੀਆਂ ਉਮੀਦਾਂ 'ਤੇ ਖਰਾ - daily update
ਲੁਧਿਆਣਾ: ਪੰਜਾਬ ਸਰਕਾਰ ਵੱਲੋਂ 2018-19 ਦਾ ਬਜਟ ਪੇਸ਼ ਕੀਤਾ ਗਿਆ। ਇਸ ਵਿੱਚ ਸਰਕਾਰ ਨੇ ਬਿਜਲੀ ਦੀ ਸਬਸਿਡੀ ਲਈ ਕੁਝ ਰਕਮ ਰਾਖਵੀਂ ਰੱਖੀ ਹੈ ਪਰ ਸਨਅਤਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਕੋਈ ਵੀ ਸਬਸਿਡੀ ਨਹੀਂ ਮਿਲ ਰਹੀ।
aa
ਸਨਅਤਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਵੀ ਸਬਸਿਡੀ ਨਹੀਂ ਮਿਲ ਰਹੀ ਹੈ। ਉਨ੍ਹਾਂ ਨੂੰ ਪੂਰੇ ਬਿਲਾਂ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਦੀ ਸਫ਼ਾਈ ਲਈ ਜੋ ਪੈਸੇ ਰਾਖਵੇਂ ਰੱਖੇ ਗਏ ਹਨ ਇਹ ਕੁਝ ਅਸਰਦਾਰ ਨਹੀਂ ਹੋਣਗੇ, ਕਿਉਂਕਿ ਨਾਲੇ ਦੀ ਸਫ਼ਾਈ ਨਹੀਂ ਸਗੋਂ ਟਰੀਟਮੈਂਟ ਪਲਾਂਟ ਵੀ ਚਾਲੂ ਕਰਨ ਲਈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ।
ਇਸ ਦੇ ਨਾਲ ਹੀ ਸਮਾਰਟ ਸਿਟੀ ਲੁਧਿਆਣਾ ਲਈ ਰੱਖੇ ਗਏ ਰਾਖਵੇਂ ਬਜਟ ਬਾਰੇ ਸਨਅਤਕਾਰਾਂ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਇਹ ਕੰਮ ਹੋਣੇ ਚਾਹੀਦੇ ਹਨ ਸਿਰਫ਼ ਕਾਗ਼ਜ਼ਾਂ 'ਚ ਬਜਟ ਰੱਖਣ ਨਾਲ ਕੁਝ ਨਹੀਂ ਹੁੰਦਾ।
SLUG...PB LDH VARINDER INDUSTRIAL ON BUDGET
FEED...FTP
DATE...18/02/2019
Anchor...ਪੰਜਾਬ ਸਰਕਾਰ ਵੱਲੋਂ ਬਜਟ 2019-2020 ਲਈ ਪੇਸ਼ ਕਰ ਦਿੱਤਾ ਗਿਆ, ਪਰ ਸਨਅਤ ਕਰਨ ਲਈ ਇਸ ਬਜਟ ਦੇ ਵਿੱਚ ਕੁਝ ਖ਼ਾਸ ਨਹੀਂ ਰੱਖਿਆ ਗਿਆ ਸਰਕਾਰ ਨੇ ਬਿਜਲੀ ਦੀ ਸਬਸਿਡੀ ਲਈ ਕੁਝ ਰਕਮ ਤਾਂ ਰਾਖਵੀ ਰੱਖੀ ਹੈ ਪਰ ਸਨਅਤਕਾਰਾਂ ਦਾ ਕਹਿਣਾ ਹੈ ਕਿ ਜ਼ਮੀਨੀ ਪੱਧਰ ਤੇ ਉਨ੍ਹਾਂ ਨੂੰ ਕੋਈ ਵੀ ਸਬਸਿਡੀ ਨਹੀਂ ਮਿਲ ਰਹੀ ਬਿੱਲ ਉਨ੍ਹਾਂ ਨੂੰ ਪੂਰਾ ਹੀ ਦੇਣਾ ਪੈ ਰਿਹਾ, ਨਾਲ ਹੀ ਬੁੱਢੇ ਨਾਲੇ ਦੀ ਸਫਾਈ ਲਈ ਰੱਖੇ ਗਏ ਰਾਖਵੇਂ ਪੈਸਿਆਂ ਨੂੰ ਵੀ ਲੈ ਕੇ ਸਨਅਤਕਾਰਾਂ ਨੇ ਕਿਹਾ ਕਿ ਇਹ ਕੁਝ ਅਸਰਦਾਰ ਨਹੀਂ ਹੋਣਗੇ ਕਿਉਂਕਿ ਨਾਲੇ ਦੀ ਸਫ਼ਾਈ ਨਹੀਂ ਸਗੋਂ ਟਰੀਟਮੈਂਟ ਪਲਾਂਟ ਵੀ ਮੁੜ ਚਾਲੂ ਕਰਨ ਲਈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਨੇ ਨਾਲ ਹੀ ਸਨਅਤਕਾਰਾ ਨੇ ਇਹ ਵੀ ਕਿਹਾ ਕਿ ਪੰਜਾਬ ਚ ਦੇਸ਼ ਦੇ ਹੋਰਨਾਂ ਸੂਬਿਆਂ ਨਾਲੋਂ ਪੈਟਰੋਲ ਅਤੇ ਡੀਜ਼ਲ ਜ਼ਿਆਦਾ ਮਹਿੰਗਾ ਹੈ ਇਸ ਤੇ ਠੱਲ੍ਹ ਪਾਉਣ ਲਈ ਵੀ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ ਅਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣੀਆਂ ਚਾਹੀਦੀਆਂ ਨੇ ਨਾਲ ਹੀ ਸਮਾਰਟ ਸਿਟੀ ਲੁਧਿਆਣਾ ਲਈ ਰੱਖੇ ਰਾਖਵੇਂ ਬਜਟ ਨੂੰ ਲੈ ਕੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜ਼ਮੀਨੀ ਪੱਧਰ ਤੇ ਇਹ ਕੰਮ ਹੋਣੇ ਜ਼ਰੂਰੀ ਨੇ ਸਿਰਫ ਕਾਗਜ਼ਾਂ ਚ ਬਜਟ ਰੱਖਣ ਨਾਲ ਕੁਝ ਨਹੀਂ ਹੁੰਦਾ...
Byte...ਸਨਅਤਕਾਰ