ਫਿਰੋਜ਼ਪੁਰ: ਆਏ ਦਿਨੀਂ ਵਿਦੇਸ਼ ਦੀ ਧਰਤੀ ਉੱਤੇ ਪੰਜਾਬੀਆਂ ਦੀ ਮੌਤ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਜੰਮ-ਪਲ 21 ਸਾਲਾ ਨੌਜਵਾਨ ਦੀ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਕੁਨਾਲ ਚੋਪੜਾ ਪੜਾਈ ਕਰਨ ਲਈ ਆਸਟਰੇਲੀਆ ਗਿਆ ਸੀ। ਕੁਨਾਲ ਫਿਰੋਜ਼ਪੁਰ ਸ਼ਹਿਰ ਦੇ ਸਾਧੂ ਚੰਦ ਚੌਂਕ ਦਾ ਰਹਿਣ ਵਾਲਾ ਸੀ। ਕੁਨਾਲ ਦੀ ਮੌਤ ਦੀ ਖਬਰ ਸੁਣ ਕੇ ਜਿਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਥੇ ਫਿਰੋਜ਼ਪੁਰ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜੋ: ਹਫ਼ਤਾਵਰੀ ਰਾਸ਼ੀਫਲ (14 ਤੋਂ 21 ਜਨਵਰੀ ਤੱਕ): ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ
ਕੁਨਾਲ ਦੇ ਪਿਤਾ ਹਰੀਸ਼ ਚੰਦਰ ਅਤੇ ਮਾਤਾ ਮਧੂ ਚੋਪੜਾ ਅਤੇ ਰਿਸ਼ਤੇਦਾਰ ਬਬਿਤ ਨੇ ਦੱਸਿਆ ਕਿ ਉਹਨਾਂ ਦੇ ਦੋ ਪੁੱਤਰ ਅਤੇ ਇੱਕ ਧੀ ਹੈ, ਜਿੰਨਾ ਵਿੱਚੋਂ ਕੁਨਾਲ ਸਭ ਤੋਂ ਵੱਡਾ ਸੀ। ਉਹਨਾਂ ਨੇ ਕਿਹਾ ਕਿ ਅਸੀਂ ਕੁਨਾਲ ਨੂੰ 8 ਮਹੀਨੇ ਪਹਿਲਾਂ ਕਰਜਾ ਲੈ ਕੇ ਆਸਟਰੇਲੀਆ ਭੇਜਿਆ ਸੀ, ਪਰ ਪੁੱਤਰ ਦੀ ਮੌਤ ਨੇ ਉਹਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਉਪਰੋਂ ਕਰਜੇ ਦੀ ਪੰਡ ਵੀ ਸਿਰ ਉੱਤੇ ਵਧ ਰਹੀ ਹੈ।
ਦੱਸ ਦਈਏ ਕਿ ਕੁਨਾਲ ਦੀ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਤੇ ਉਸਦੀ ਮਾਤਾ ਆਪਣੇ ਪੁੱਤ ਦੀ ਮੌਤ ਉੱਤੇ ਭੁੱਬਾ ਮਾਰ ਮਾਰ ਰੋ ਰਹੀ ਹੈ। ਕੁਨਾਲ ਦੇ ਭਰਾ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਅੱਗੇ ਮਦਦ ਦੀ ਗੁਹਾਰ ਲਗਾਈ ਹੈ ਕਿ ਕੁਨਾਲ ਦੀ ਮ੍ਰਿਤਕ ਦੇਹ ਆਸਟਰੇਲੀਆ ਤੋਂ ਫਿਰੋਜ਼ਪੁਰ ਉਸਦੇ ਘਰ ਲਿਆਉਣ ਵਿੱਚ ਮੱਦਦ ਕੀਤੀ ਜਾਵੇ।
ਇਹ ਵੀ ਪੜੋ: Love Horoscope: ਇਮੋਸ਼ਨਲ ਅਤੇ ਜ਼ਿੱਦੀ ਹੋਣ ਕਾਰਨ ਲਵ ਲਾਇਵ ਵਿੱਚ ਹੋ ਸਕਦਾ ਹੈ ਨੁਕਸਾਨ
ਦੱਸ ਦਈਏ ਕਿ ਵਿਦੇਸ਼ਾਂ ਵਿੱਚ ਆਏ ਦਿਨੀਂ ਪੰਜਾਬੀਆਂ ਦੇ ਕਤਲ ਅਤੇ ਮੌਤਾਂ ਹੋ ਰਹੀਆਂ ਹਨ, ਪਰ ਫਿਰ ਵੀ ਪੰਜਾਬ ਦੀ ਨੌਜਵਾਨ ਪੀੜੀ ਅੱਗੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੀ ਹੈ।