ETV Bharat / state

ਰਾਹ ਜਾਂਦੇ ਨੌਜਵਾਨ ਦੀ ਸ਼ੱਕੀ ਹਲਾਤਾਂ ’ਚ ਮੌਤ - ਨੌਜਵਾਨ ਦੀ ਮੌਤ

ਡੀਐਸਪੀ ਨੇ ਕਿਹਾ ਕਿ ਜੋ ਲੱਛਣ ਲੱਗ ਰਹੇ ਹਨ ਉਹ ਨਸ਼ੇ ਦੀ ਡੋਜ਼ ਦੇ ਕਾਰਨ ਹੋਈ ਮੌਤ ਦੇ ਲੱਗ ਰਹੇ ਹਨ, ਪਰ ਪੋਸਟਮਾਰਟਮ ਤੋਂ ਬਾਅਦ ਸਭ ਕੁਝ ਸਾਫ ਹੋ ਪਾਵੇਗਾ।

ਰਾਹ ਜਾਂਦੇ ਨੌਜਵਾਨ ਦੀ ਸ਼ੱਕੀ ਹਲਾਤਾਂ ’ਚ ਮੌਤ
ਰਾਹ ਜਾਂਦੇ ਨੌਜਵਾਨ ਦੀ ਸ਼ੱਕੀ ਹਲਾਤਾਂ ’ਚ ਮੌਤ
author img

By

Published : Aug 7, 2021, 5:34 PM IST

ਫਿਰੋਜ਼ਪੁਰ: ਜ਼ਿਲ੍ਹੇ ਦੇ ਪਿੰਡ ਰੁਕਨਾ ਬਸਤੀ ਵਿਖੇ ਅਚਾਨਕ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਖਦਸ਼ਾ ਇਹ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋਈ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਚ ਲਿਆ ਹੈ।

ਮਾਮਲੇ ਸਬੰਧੀ ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਉਹ ਦੋਵੇਂ ਮ੍ਰਿਤਕ ਦੀ ਭੈਣ ਨੂੰ ਮਿਲਣ ਦੇ ਲਈ ਆਏ ਹੋਏ ਸੀ। ਥੋੜੀ ਦੇਰ ਭੈਣ ਦੇ ਘਰ ਰੁਕਣ ਤੋਂ ਬਾਅਦ ਮ੍ਰਿਤਕ ਨੇ ਉਸ ਨੂੰ ਬ੍ਰਿਜ ਦੇ ਕੋਲ ਉਤਾਰ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਕਿਸੇ ਦੋਸਤ ਨੂੰ ਮਿਲਣ ਲਈ ਜਾ ਰਿਹਾ ਹੈ। ਪਰ ਬਾਅਦ ਚ ਥੋੜੀ ਦੇਰ ਬਾਅਦ ਵਾਪਸ ਆ ਗਿਆ ਹੈ। ਪਰ ਜਦੋਂ ਉਹ ਪਿੰਡ ਕੋਲ ਪਹੁੰਚਣ ਲੱਗੇ ਤਾਂ ਉਸਨੂੰ ਘਬਰਾਹਟ ਹੋਣ ਲੱਗੀ ਅਤੇ ਜਮੀਨ ਤੇ ਡਿੱਗ ਪਿਆ। ਜਦੋ ਤੱਕ ਉਹ ਕਿਸੇ ਦੀ ਮਦਦ ਲੈਂਦਾ ਉਸ ਸਮੇਂ ਤੱਕ ਉਸਦੀ ਮੌਤ ਹੋ ਚੁਕੀ ਸੀ

ਰਾਹ ਜਾਂਦੇ ਨੌਜਵਾਨ ਦੀ ਸ਼ੱਕੀ ਹਲਾਤਾਂ ’ਚ ਮੌਤ

ਮਾਮਲੇ ਸਬੰਧੀ ਡੀਐਸਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਕ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਹੈ। ਜਿਵੇਂ ਹੀ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਤਾਂ ਉਹ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਲਾਸ਼ ਨੂੰ ਕਬਜੇ ਚ ਲੈ ਲਿਆ ਡੀਐਸਪੀ ਨੇ ਕਿਹਾ ਕਿ ਜੋ ਲੱਛਣ ਲੱਗ ਰਹੇ ਹਨ ਉਹ ਨਸ਼ੇ ਦੀ ਡੋਜ਼ ਦੇ ਕਾਰਨ ਹੋਈ ਮੌਤ ਦੇ ਲੱਗ ਰਹੇ ਹਨ, ਪਰ ਪੋਸਟਮਾਰਟਮ ਤੋਂ ਬਾਅਦ ਸਭ ਕੁਝ ਸਾਫ ਹੋ ਪਾਵੇਗਾ। ਖੈਰ ਮ੍ਰਿਤਕ ਦੀ ਜੇਬ ਚੋਂ ਨਸ਼ੇ ਦੀਆਂ ਗੋਲੀਆਂ ਮਿਲੀਆਂ ਹਨ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: MURDER: ਤਸਵੀਰਾਂ ਰਾਹੀਂ ਦੇਖੋ ਕਿਸ ਤਰ੍ਹਾਂ ਹੋਇਆ ਅਕਾਲੀ ਆਗੂ ਦਾ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.