ਫਿਰੋਜ਼ਪੁਰ : ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ (Mahatma Gandhi Sarbat Vikas Yojana) ਦੇ ਤਹਿਤ ਅੱਜ ਜੀਵਨ ਮੱਲ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ ਸਟੇਡੀਅਮ ਵਿਖੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਨਾਲ ਸਬੰਧਿਤ ਵੱਖ-ਵੱਖ ਸਹੂਲਤਾਂ ਦੇਣ ਲਈ ਇੱਕ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਬੁਢਾਪਾ, ਵਿਧਵਾ, ਅਪਾਹਜ ਪੈਨਸ਼ਨ, ਸ਼ਗਨ ਸਕੀਮ, ਰਾਸ਼ਨ ਕਾਰਡ, ਆਯੂਸ਼ਮਾਨ ਬੀਮਾ ਯੋਜਨਾ (Life insurance plan), ਲੇਬਰ ਕਾਰਡ, ਲਾਭਪਾਤਰੀ ਸਕੀਮ, ਕੋਰੋਨਾ ਵੈਕਸਿਨ, ਬਿਜਲੀ ਮੁਆਫ਼ੀ ਅਤੇ ਬਿਜਲੀ ਦੇ ਨਵੇਂ ਮੀਟਰ ਲਗਾਉਣ (Installing new electricity meters) ਸਬੰਧੀ ਸਰਕਾਰੀ ਵਿਭਾਗਾਂ ਨਾਲ ਸਬੰਧਿਤ ਵੱਖ-ਵੱਖ ਦਫ਼ਤਰਾਂ ਵੱਲੋਂ ਬੂਥ ਲਗਾਏ ਗਏ।
ਇਸ ਦੌਰਾਨ ਜਿਥੇ ਜ਼ੀਰਾ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਤੋਂ ਆਏ ਲੋਕਾਂ ਵਲੋਂ ਆਪਣੇ ਫਾਰਮ ਭਰਵਾ ਕੇ ਮੌਕੇ 'ਤੇ ਹੀ ਸਹੂਲਤਾਂ ਦਾ ਲਾਭ ਚੁੱਕਿਆ ਗਿਆ, ਉਥੇ ਹੀ ਕਈ ਲੋਕਾਂ ਵਲੋਂ ਇਨ੍ਹਾਂ ਸਹੂਲਤਾਂ ਦਾ ਲਾਭ ਨਾ ਮਿਲਣ ਦੇ ਇਲਜ਼ਾਮ ਵੀ ਲਗਾਏ ਹਨ।ਇਸ ਸਬੰਧੀ ਲੋਕਾਂ ਦਾ ਕਹਿਣਾ ਕਿ ਉਹ ਇਸ ਕੈਂਪ 'ਚ ਵਿਧਵਾ, ਬੁਢਾਪਾ ਅਤੇ ਅਪਾਹਜ ਪੈਨਸ਼ਨ ਲਗਵਾਉਣ ਲਈ ਆਏ ਸਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : LPG ਦੀ ਕੀਮਤ ਵਧੀ: ਵਪਾਰਕ ਸਿਲੰਡਰ 100 ਰੁਪਏ ਮਹਿੰਗਾ ਹੋਇਆ
ਉਨ੍ਹਾਂ ਦੋਸ਼ ਲਗਾਇਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ (Hard labor work) ਕਰਦੇ ਹਨ ਅਤੇ ਆਪਣੀ ਦਿਹਾੜੀ ਖਰਾਬ ਕਰ ਕੇ ਇਨ੍ਹਾਂ ਸਹੂਲਤਾਂ ਦਾ ਲਾਭ ਲੈਣ ਲਈ ਕੈਂਪ 'ਚ ਪਹੁੰਚੇ ਸਨ ਪਰ ਉਨ੍ਹਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਮੱਲੋ ਕੇ ਰੋਡ ਜ਼ੀਰਾ ਨਿਵਾਸੀ ਕੁਝ ਪੁਰਾਣੇ ਕਾਂਗਰਸੀ ਵਰਕਰਾਂ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹ ਪਿਛਲੇ ਕਰੀਬ ਚਾਲੀ ਸਾਲ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਲਾਲ ਲਕੀਰ ਦੇ ਅੰਦਰ ਉਨ੍ਹਾਂ ਦੇ ਮਕਾਨ ਹਨ।
ਇਹ ਵੀ ਪੜ੍ਹੋ : PUNJAB ASSEMBLY ELECTION 2022: ਇਸ ਵਾਰ ਕਿਸਦੇ ਕਬਜੇ ’ਚ ਹੋਵੇਗੀ ਸ਼ਾਮ ਚੁਰਾਸੀ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਕਈ ਵਾਰ ਆਪਣੇ ਮਕਾਨ ਦੀ ਪੱਕੀ ਰਜਿਸਟਰੀ ਆਪਣੇ ਨਾਮ ਕਰਵਾਉਣ ਲਈ ਫਾਰਮ ਭਰ ਕੇ ਦਿੱਤੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸੇ ਤਰ੍ਹਾਂ ਇਕ ਅਪਾਹਿਜ ਨੇ ਦੱਸਿਆ ਕਿ ਉਹ ਦਰਜੀ ਦਾ ਕੰਮ ਕਰਦਾ ਹੈ ਅਤੇ ਉਸ ਨੇ ਬਕਾਇਦਾ ਇਸਦੀ ਟ੍ਰੇਨਿੰਗ ਵੀ ਕੀਤੀ ਹੋਈ ਹੈ ਅਤੇ ਅੱਜ ਜਦੋਂ ਉਹ ਟ੍ਰੇਨਿੰਗ ਸਰਟੀਫਿਕੇਟ ਲੈ ਕੇ ਕਰਜ਼ਾ ਲੈਣ ਵਾਲੇ ਫਾਰਮ ਭਰਨ ਲਈ ਕੈਂਪ 'ਚ ਪਹੁੰਚਿਆ ਤਾਂ ਉਸ ਦੇ ਫਾਰਮ ਨਹੀਂ ਭਰੇ ਗਏ।
ਇਸ ਮੌਕੇ ਕਾਂਗਰਸ ਪਾਰਟੀ ਤੋਂ ਨੁਮਾਇੰਦੇ ਅਤੇ ਨਗਰ ਕੌਂਸਲ ਦੇ ਪ੍ਰਧਾਨ ਡਾ. ਰਛਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਜੋ ਇਹ ਕੈਂਪ ਲਗਾਇਆ ਗਿਆ ਹੈ ਉਸ ਵਿੱਚ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਆਪਣਾ ਇਸ ਵਿੱਚ ਆ ਕੇ ਸਮਾਂ ਬਚਾ ਰਹੇ ਹਨ ਤੇ ਹਰੇਕ ਤਰ੍ਹਾਂ ਦੀ ਸਹੂਲਤ ਪ੍ਰਾਪਤ ਕਰ ਰਹੇ ਹਨ।
ਇਹ ਵੀ ਪੜ੍ਹੋ : CM ਚੰਨੀ ਤੇ ਨਵਜੋਤ ਸਿੱਧੂ ਦਾ ਦਿੱਲੀ ਦੌਰਾ, ਰਾਹੁਲ ਗਾਂਧੀ ਨਾਲ ਕਰ ਸਕਦੇ ਨੇ ਮੁਲਾਕਾਤ