ਫ਼ਿਰੋਜ਼ਪੁਰ: 17 ਦਸੰਬਰ 2020 ਨੂੰ ਗੁਰੂ ਹਰ ਸਹਾਏ ਦੇ ਨੇੜਲੇ ਪਿੰਡ ਬਾਜੇਕੇ ਦੇ ਵਾਸੀ ਸੋਨੂੰ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰਕੇ ਉਸ ਨੂੰ ਜਿੰਦਾ ਨਹਿਰ ਵਿੱਚ ਸੁੱਟ ਕੇ ਮਾਰ ਦਿੱਤਾ ਸੀ। ਜਿਸ ਦੇ 5 ਕਾਤਲਾਂ ਵਿੱਚੋਂ ਗੁਰੂ ਹਰ ਸਹਾਏ ਪੁਲਿਸ ਨੇ 2 ਕਾਤਲਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਐੱਸਪੀ ਰਤਨ ਸਿੰਘ ਨੇ ਕਿਹਾ ਕਿ ਲੰਘੇ ਸਾਲ 17 ਦਸੰਬਰ 2020 ਨੂੰ ਪਿੰਡ ਬਾਜੇਕੇ ਦਾ ਵਾਸੀ ਸੋਨੂੰ ਲਾਪਤਾ ਹੋ ਗਿਆ ਸੀ ਜਿਸ ਦੀ ਭਾਲ ਲਈ ਉਸ ਦੇ ਵਾਰਸਾਂ ਨੇ ਰਿਪੋਰਟ ਲਿਖਵਾਈ ਸੀ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਡੇਅਰੀ ਫਾਰਮ ਦੇ ਮਾਲਕ ਮਲੂਕ ਸਿੰਘ ਦੇ ਕਤਲ ਦਾ ਸੁਰਾਗ ਲਗਾਉਣ ਲਈ ਪੁਲਿਸ ਵੱਲੋਂ ਸ਼ੱਕੀ ਅਤੇ ਕ੍ਰਿਮਿਨਲ ਵਿਅਕਤੀਆਂ ਦੀ ਭਾਲ ਕਰ ਰਹੀ ਸੀ ਤਾਂ ਗੁਰੂ ਹਰਸਹਾਏ ਵਿਖੇ ਪੁਲਿਸ ਪਾਰਟੀ ਨੂੰ ਵੇਖ ਕੇ ਗੁਰਮੀਤ ਸਿੰਘ ਨਿਵਾਸੀ ਬਸਤੀ ਗੁਰੂ ਕਰਮ ਸਿੰਘ ਅਤੇ ਸੁਖਚੈਨ ਸਿੰਘ ਵਾਸੀ ਪਿੰਡ ਰੋੜਾਂਵਾਲੀ ਭੱਜਣ ਲੱਗੇ। ਜਿਸ ਮਗਰੋਂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕੀਤਾ। ਕਾਬੂ ਕਰਨ ਉਪਰੰਤ ਪੁਲਿਸ ਨੇ ਪੁੱਛ-ਗਿੱਛ ਕੀਤੀ ਜਿਸ ਉੱਤੇ ਉਨ੍ਹਾਂ ਨੇ ਆਪਣਾ ਜ਼ੁਰਮ ਕਬੂਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੋਨੂੰ ਦਾ ਕਤਲ ਨਾਜ਼ਾਇਜ ਸਬੰਧਾਂ ਦੇ ਚਲਦਿਆਂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸੋਨੂੰ ਦੇ ਵਿਜੈ ਕੁਮਾਰ ਦੀ ਪਤਨੀ ਦੇ ਨਜਾਇਜ਼ ਸਬੰਧ ਸਨ। ਪੁਲਿਸ ਵੱਲੋਂ ਵਿਜੈ ਕੁਮਾਰ, ਹੀਰਾ ਅਤੇ ਸੋਨੀਆ ਦੀ ਮੁਸਤੈਦੀ ਨਾਲ ਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਫੜੇ ਗਏ ਦੋਨਾਂ ਕੋਲੋਂ ਮ੍ਰਿਤਕ ਸੋਨੂੰ ਕੁਮਾਰ ਦਾ ਮੋਬਾਇਲ ਫ਼ੋਨ ਬਰਾਮਦ ਹੋਇਆ ਹੈ।