ਫਿਰੋਜਪੁਰ: ਪਿਛਲੇ ਲਗਭਗ 11ਮਹੀਨਿਆਂ ਤੋਂ ਦਿੱਲੀ ਬਾਰਡਰਾਂ 'ਤੇ ਬੈਠੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਵੱਲੋਂ ਇਨ੍ਹਾਂ ਬਿੱਲਾਂ ਨੂੰ ਰੱਦ ਨਹੀਂ ਕੀਤਾ ਜਾ ਰਿਹਾ। ਪਰ ਦੂਜੇ ਪਾਸੇ ਕਿਸਾਨਾਂ ਦੀ ਵੀ ਜ਼ਿੱਦ ਹੈ, ਕਿ ਜਦੋ ਤੱਕ ਇਹ ਬਿੱਲ ਰੱਦ ਨਹੀਂ ਕੀਤੇ ਜਾਣਗੇ। ਉਸ ਸਮੇਂ ਤੱਕ ਕਿਸਾਨ ਧਰਨੇ ਤੋਂ ਨਹੀਂ ਉੱਠਣਗੇ।
ਇਸੇ ਤਰ੍ਹਾਂ 15 ਅਗਸਤ ਆਜ਼ਾਦੀ ਦਿਹਾੜੇ ਮੌਕੇ ਪੂਰੇ ਭਾਰਤ ਵਿੱਚ ਜਿੱਥੇ ਆਜ਼ਾਦੀ ਜਸ਼ਨ ਮਨਾਏ ਗਏ। ਉਥੇ ਸੰਯੁਕਤ ਮੋਰਚੇ ਵੱਲੋਂ ਆਪਣਾ ਆਜ਼ਾਦੀ ਦਿਹਾੜੇ ਮੌਕੇ ਤਿਰੰਗਾ ਆਪਣੇ ਮੋਰਚੇ ਵਿੱਚ ਹੀ ਫਹਿਰਾਇਆ ਗਿਆ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਆਦੇਸ਼ ਕੀਤੇ ਗਏ ਕਿ ਆਪਣੇ ਆਪਣੇ ਜ਼ਿਲ੍ਹੇ 'ਤੇ ਤਹਿਸੀਲਾਂ ਵਿੱਚ ਟਰੈਕਟਰ ਮਾਰਚ ਕੱਢ ਕੇ ਰੋਸ ਪ੍ਰਗਟ ਕੀਤਾ ਜਾਵੇ। ਇਸੇ ਤਰ੍ਹਾਂ ਜ਼ੀਰਾ ਦੇ ਨਾਲ ਲੱਗਦੇ ਪਿੰਡ ਮਲਸੀਆਂ ਕਲਾਂ ਦੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ।
ਜੋ ਕਿ ਪਿੰਡ ਮਲਸੀਆਂ ਤੋਂ ਹੁੰਦਾ ਹੋਇਆ ਜ਼ੀਰਾ ਦੇ ਮੇਨ ਚੌਕ ਮੇਨ ਬਾਜ਼ਾਰ 'ਤੇ ਸ਼ਹਿਰ ਵਿਚੋਂ ਹੁੰਦਾ ਹੋਇਆ ਵਾਪਸ ਮਲਸੀਆ ਜਾ ਕੇ ਸਮਾਪਤ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨਾਲ ਜਦੋ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਬਿੱਲ ਰੱਦ ਨਹੀਂ ਹੋਣਗੇ। ਜੋ ਸੰਯੁਕਤ ਮੋਰਚਾ ਕਹੇਗਾ। ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਆਗੂਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ, ਕਿ ਕਿਸੇ ਵੀ ਰਾਜਨੀਤਕ ਪਾਰਟੀ ਨਾ ਸਾਥ ਨਾ ਦੇਣ, ਜੇ ਉਹ ਕਿਸਾਨਾਂ ਨੂੰ ਪਿਆਰ ਕਰਦੇ ਹਨ, ਤਾਂ ਸੰਯੁਕਤ ਮੋਰਚੇ ਦੀ ਆਵਾਜ਼ ਜ਼ਰੂਰ ਸੁਣਨ 'ਤੇ ਸਾਥ ਦੇਣ।
ਇਹ ਵੀ ਪੜ੍ਹੋ:- 75 ਵਾਂ ਸੁਤੰਤਰਤਾ ਦਿਵਸ: PM ਮੋਦੀ ਨੇ ਕੀਤੇ ਵੱਡੇ ਐਲਾਨ