ਫ਼ਿਰੋਜ਼ਪੁਰ :ਕਸਬਾ ਆਰਿਫ਼ ਦੇ ਅਧੀਨ ਪੈਂਦੇ ਪਿੰਡ ਨਿਹਾਲਾ ਲਵੇਰਾ ਵਿਖੇ ਬਿਜਲੀ ਠੀਕ ਕਰਨ ਲਈ ਹਾਈ ਵੋਲਟੇਜ ਤਾਰਾਂ ਦੇ ਖੰਭਿਆਂ ‘ਤੇ ਚੜ੍ਹੇ ਬਿਜਲੀ ਵਿਭਾਗ ਚ ਕੰਮ ਕਰਦੇ ਕੱਚੇ ਮੁਲਾਜ਼ਮ ਨੂੰ ਕਰੰਟ ਲੱਗ ਗਿਆ ਜਿਸ ਨਾਲ ਉਹ ਕਰੀਬ ਇੱਕ ਘੰਟਾ ਤਾਰਾਂ ‘ਤੇ ਹੀ ਲਟਕਿਆ ਰਿਹਾ। ਜਿਸ ਨੂੰ ਪਿੰਡ ਵਾਸੀਆਂ ਨੇ ਬੜੀ ਮਿਹਨਤ ਮੁਸ਼ੱਕਤ ਨਾਲ ਉਤਾਰ ਕੇ ਆਰਿਫ਼ ਕੇ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ। ਜਿਸਦਾ ਕਿ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਮੁਲਾਜ਼ਮ ਬੋਹੜ ਸਿੰਘ ਦੇ ਪਰਿਵਾਰਕ ਮੈਬਰਾਂ ਦੱਸਿਆ ਕਿ ਬੋਹੜ ਸਿੰਘ ਅੱਜ ਸਵੇਰੇ ਫੀਡਰ ਮਿਡੂ ਵਾਲਾ 66 ਕੇ. ਵੀ. ਫੀਡਰ ਤੋਂ ਪਰਮਿਟ ਲੈਕੇ ਪਿੰਡ ਨਿਹਾਲਾ ਲਵੇਰਾ ਵਿਚ 3 ਫੇਸ ਲਾਈਨ ‘ਤੇ ਜੈਂਪਰ ਲਾਉਣ ਲਈ ਹਾਈਵੋਲਟੇਜ ਦੀਆਂ ਤਾਰਾਂ ਦੇ ਖੰਭਿਆਂ ‘ਤੇ ਚੜ੍ਹਿਆ ਹੋਇਆ ਸੀ ਤਾਂ ਅਚਾਨਕ ਕਿਸੇ ਵੱਲੋਂ 66 ਕੇ ਵੀ ਗਰਿੱਡ ‘ਚੋਂ ਬਿਜਲੀ ਛੱਡ ਦਿੱਤੀ ਗਈ ਜਿਸ ਕਾਰਨ ਬੋਹੜ ਸਿੰਘ ਨੂੰ ਕਰੰਟ ਲੱਗ ਗਿਆ ਅਤੇ ਉਹ ਇਕ ਘੰਟਾ ਹਾਈ ਵੋਲਟੇਜ ਤਾਰਾਂ ਤੇ ਹੀ ਲਮਕਿਆ ਰਿਹਾ।ਜਿਸ ਨੂੰ ਦੇਖ ਕੇ ਇਲਾਕੇ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਗਏ ਜਿੰਨ੍ਹਾਂ ਟਰਾਲੀ ਅਤੇ ਪੋੜੀ ਦੀ ਮਦਦ ਨਾਲ ਬੜੀ ਮਿਹਨਤ ਅਤੇ ਮੁਸ਼ੱਕਤ ਨਾਲ ਬੋਹੜ ਸਿੰਘ ਨੂੰ ਹਾਈ ਵੋਲਟੇਜ ਤਾਰਾਂ ਦੇ ਖੰਬਿਆਂ ਤੋਂ ਥੱਲੇ ਉਤਾਰਿਆ। ਪਰਿਵਾਰਕ ਮੈਬਰਾਂ ਕਿਹਾ ਕਿ ਇਹ ਸਾਰੀ ਬਿਜਲੀ ਮਹਿਕਮੇ ਦੀ ਅਣਗਹਿਲੀ ਹੈ ਅਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਬੋਹੜ ਸਿੰਘ ਦਾ ਇਲਾਜ ਚਲ ਰਿਹਾ ਹੈ ਤੇ ਉਸਦੀ ਹਾਲਤ ਠੀਕ ਹੈ।
ਇਹ ਵੀ ਪੜ੍ਹੋ:Kabaddi Coach Murder Case: ਕਬੱਡੀ ਕੋਚ ਕਤਲ ਮਾਮਲੇ ’ਚ ਨਵਾਂ ਮੋੜ