ਫਿਰੋਜ਼ਪੁਰ: ਪੇ ਸਕੇਲ ਨਾ ਮਿਲਣ ਕਾਰਨ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਜ਼ੀਰਾ ਡਿਵੀਜ਼ਨ ਵਿੱਚ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਰੈਲੀ ਕੀਤੀ ਗਈ।
ਟੀਐੱਸਯੂ ਪ੍ਰਧਾਨ ਮਨਜੀਤ ਸਿੰਘ ਝਤਰਾ ਨੇ ਕਿਹਾ ਕਿ ਜੋ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਸਰਕਾਰ ਅੱਗੇ ਚਲੀਆਂ ਆ ਰਹੀਆਂ ਹਨ ਸਰਕਾਰ ਉਨ੍ਹਾਂ ਨੂੰ ਲਾਰਿਆਂ ਵਿਚ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਪੇ ਸਕੇਲ 1100ਰੁਪਏ ਦੇ ਹਿਸਾਬ ਨਾਲ ਦੇਣਾ ਬਣਦਾ ਹੈ। ਉਸ ਮੁਤਾਬਕ ਮੁਲਾਜ਼ਮਾਂ ਨੂੰ ਸੱਤ ਅੱਠ ਸੌ ਰੁਪਏ ਦਾ ਘਾਟਾ ਪੈ ਰਿਹਾ ਹੈ।
ਇਸ ਮੌਕੇ ਅਵਤਾਰ ਸਿੰਘ ਡਵੀਜ਼ਨ ਸਕੱਤਰ ਨੇ ਸਰਕਾਰ ਉੱਪਰ ਵਰ੍ਹਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਮਹਿਕਮਾ ਮੁਲਾਜ਼ਮਾਂ ਨਾਲ ਵਿਤਕਰਾ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਦੋ ਸਾਲ ਤੋਂ ਡੀ ਏ ਦਾ ਬਕਾਇਆ ਵੀ ਨਹੀਂ ਦਿੱਤਾ ਗਿਆ। 2011ਤੋ 6ਵਾ ਪੇਅ ਸਕੇਲ ਨਹੀਂ ਦਿੱਤਾ ਗਿਆ ਤੇ ਜਦ ਕਿ ਨਵਾਂ 7ਵਾ ਪੇਅ ਸਕੇਲ ਲਾਗੂ ਹੋ ਚੁੱਕਾ ਹੈ। ਉਨ੍ਹਾ ਕਿਹਾ ਜੇ ਸਰਕਾਰ ਸਾਡੀਆ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ