ETV Bharat / state

ਰਾਖੀ ਕਰਨ ਵਾਲਾ ਹੀ ਨਿਕਲਿਆ ਬਜ਼ੁਰਗ ਦਾ ਕਾਤਲ - ਕੇਅਰ ਟੇਕਰ

ਸੁਖਦੀਪ ਸਿੰਘ ‘ਤੇ ਚੋਰੀ ਦੇ ਇਲਜ਼ਾਮ ਲੱਗੇ ਸਨ। ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਬਜ਼ੁਰਗ ਮਾਤਾ ਨੇ ਇਸ ਕੇਅਰ ਟੇਕਰ (Care taker) ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਇਸ ਮੁਲਜ਼ਮ ਨੇ 21 ਅਗਸਤ ਨੂੰ ਦੇਰ ਰਾਤ ਬਜ਼ੁਰਗ ਜੋੜੇ ਦਾ ਕਤਲ ਕਰ ਦਿੱਤਾ ਸੀ।

ਕੇਅਰ ਟੇਕਰ ਨਿਕਲਿਆ ਬਜ਼ੁਰਗ ਮਾਤਾ ਦਾ ਕਾਤਲ
ਕੇਅਰ ਟੇਕਰ ਨਿਕਲਿਆ ਬਜ਼ੁਰਗ ਮਾਤਾ ਦਾ ਕਾਤਲ
author img

By

Published : Sep 8, 2021, 5:26 PM IST

ਫ਼ਿਰੋਜ਼ਪੁਰ: ਜ਼ੀਰਾ ਪੁਲਿਸ ਨੇ 18 ਦਿਨ ਪਹਿਲਾਂ ਹੋਏ ਅੰਨ੍ਹੇ ਕਤਲ (Murder) ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸੁਖਦੀਪ ਸਿੰਘ ਉਰਫ਼ ਸੀਪਾ ਨਾਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਮ੍ਰਿਤਕ ਬਜ਼ੁਰਗ ਜੋੜੇ ਦੀ ਨੂੰਹ ਦਾ ਭਤੀਜਾ ਸੀ। ਜਿਸ ਨੇ ਮੰਗਲ ਸਿੰਘ ਤੇ ਹਰਭਜਨ ਕੌਰ ਦਾ ਬੜੀ ਬੇਹਰਿਮੀ ਨਾਲ ਕਤਲ (Murder) ਕੀਤਾ ਸੀ। ਮੁਲਜ਼ਮ ਫਰੀਦਕੋਟ ਦੇ ਪਿੰਡ ਕਲੇਰ ਦਾ ਰਹਿਣ ਵਾਲਾ ਹੈ ਤੇ ਮ੍ਰਿਤਕ ਮਾਤਾ ਜ਼ੀਰਾ ਦੇ ਪਿੰਡ ਲਹਿਰਾ ਰੋਹੀ ਦੀ ਰਹਿਣ ਵਾਲੀ ਸੀ।

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਅਣਪਛਤੇ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ ਨੰਬਰ 82 ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਲਈ ਲਗਾਤਾਰ ਆਪਣੇ ਸੀਨੀਅਰ ਅਫ਼ਸਰਾਂ ਨਾਲ ਮੀਟਿੰਗਾਂ ਕਰਕੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਕੇਅਰ ਟੇਕਰ ਨਿਕਲਿਆ ਬਜ਼ੁਰਗ ਮਾਤਾ ਦਾ ਕਾਤਲ

ਮ੍ਰਿਤਕ ਬਜ਼ੁਰਗ ਮਾਤਾ ਦਾ ਪੁੱਤਰ ਤੇ ਨੂੰਹ ਪਿਛਲੇ ਕਾਫ਼ੀ ਸਮੇਂ ਤੋਂ ਸਪੇਨ ਵਿੱਚ ਰਿਹ ਰਹੇ ਹਨ। ਇਸ ਪਤੀ-ਪਤਨੀ ਵੱਲੋਂ ਪੰਜਾਬ ਰਹਿੰਦੇ ਆਪਣੇ ਮਾਪਿਆ ਦੀ ਦੇਖ-ਭਾਲ ਲਈ ਸੁਖਦੀਪ ਸਿੰਘ ਉਰਫ਼ ਸੀਪਾ ਨੂੰ ਰੱਖਿਆ ਹੋਇਆ ਸੀ। ਜਿਸ ਲਈ ਬਜ਼ੁਰਗ ਜੋੜਾ ਮੁਲਜ਼ਮ ਨੂੰ ਤਨਖਾਹ ਵੀ ਦਿੰਦਾ ਸੀ।

ਕੀ ਹਨ ਕਤਲ ਦੇ ਕਾਰਨ ?

ਦਰਅਸਲ ਮ੍ਰਿਤਕ ਬਜ਼ੁਰਗ ਮਾਤਾ ਨੇ ਕੇਅਰ ਟੇਕਰ ਸੁਖਦੀਪ ਸਿੰਘ ‘ਤੇ ਚੋਰੀ ਦੇ ਇਲਜ਼ਾਮ ਲੱਗੇ ਸਨ। ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਬਜ਼ੁਰਗ ਮਾਤਾ ਨੇ ਇਸ ਕੇਅਰ ਟੇਕਰ (Care taker) ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਇਸ ਮੁਲਜ਼ਮ ਨੇ 21 ਅਗਸਤ ਨੂੰ ਦੇਰ ਰਾਤ ਬਜ਼ੁਰਗ ਜੋੜੇ ਦਾ ਕਤਲ ਕਰ ਦਿੱਤਾ ਸੀ। ਮੁਲਜ਼ਮ ਇਸ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ ਸੀ। ਜਿਸ ਨੂੰ ਪੁਲਿਸ ਵੱਲੋਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਾਜਵਿੰਦਰ ਸਿੰਘ ਰੰਧਾਵਾ ਡੀ.ਐੱਸ.ਪੀ. ਨੇ ਕਿਹਾ, ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਾਮ ਦਾ ਰਿਮਾਂਡ ਲੈਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਪੰਜਾਬ ਦੇ ਵਿਦੇਸ਼ ਰਹਿੰਦੇ ਬੱਚਿਆ ਦੇ ਮਾਪਿਆ ਦਾ ਪੰਜਾਬ ਵਿੱਚ ਇਹ ਕੋਈ ਪਹਿਲਾਂ ਕਤਲ ਨਹੀਂ ਹੈ, ਸਗੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਪਰ ਸਵਾਲ ਇਹ ਹੈ ਕਿ ਵਿਦੇਸ਼ ਰਹਿੰਦੇ ਇਨ੍ਹਾਂ ਬੱਚਿਆ ਦੇ ਮਾਪਿਆ ਦੀ ਪੰਜਾਬ ਵਿੱਚ ਸੁਰੱਖਿਆ ਕਿਵੇਂ ਕੀਤੀ ਜਾ ਸਕੇ।

ਇਹ ਵੀ ਪੜ੍ਹੋ:ਅੰਮ੍ਰਿਤਸਰ 'ਚ ਇਕ ਨਵ ਵਿਆਹੁਤਾ ਦੀ ਹੋਈ ਕਰੰਟ ਲੱਗਣ ਨਾਲ ਮੌਤ

ETV Bharat Logo

Copyright © 2025 Ushodaya Enterprises Pvt. Ltd., All Rights Reserved.