ETV Bharat / state

ਫਿਰੋਜ਼ਪੁਰ 'ਚ ਵੱਢੀ ਟੁੱਕੀ ਮਿਲੀ ਲਾਸ਼,ਮ੍ਰਿਤਕ ਦੇ ਦੋਸਤ 'ਤੇ ਹੀ ਕਤਲ ਦੇ ਇਲਜ਼ਾਮ - ਫਿਰੋਜ਼ਪੁਰ

ਵੱਢੀ ਟੁੱਕੀ ਹਾਲਤ 'ਚ ਮਿਲੀ ਮ੍ਰਿਤਕ ਦੀ ਲਾਸ਼ ਘਰ ਵਾਲਿਆਂ ਨੇ ਲਾਏ ਕਾਲੀ ਨਾਮ ਦੇ ਵਿਅਕਤੀ ਤੇ ਦੋਸ਼ ਪੁਲਿਸ ਵੱਲੋਂ ਕੀਤੀ ਜਾਂਚ 'ਚ ਕਿਹਾ ਜਾ ਰਿਹਾ, ਕੁੱਤਿਆਂ ਵੱਲੋਂ ਖਿੱਚ ਧੂਹ ਨਾਲ ਹੋ ਸਕਦੀ ਹੈ, ਮੌਤ

ਵੱਢੀ ਟੁੱਕੀ ਹਾਲਤ 'ਚ ਮਿਲੀ ਮ੍ਰਿਤਕ ਦੀ ਲਾਸ਼ ਘਰ ਵਾਲਿਆਂ ਲਾਏ ਮ੍ਰਿਤਕ ਦੇ ਦੋਸਤ ਤੇ ਦੋਸ਼

author img

By

Published : May 12, 2021, 4:21 PM IST

ਫਿਰੋਜ਼ਪੁਰ: ਫਿਰੋਜ਼ਪੁਰ ਵਿੱਚ ਕ੍ਰਾਇਮ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਫਿਰੋਜ਼ਪੁਰ ਵਿੱਚ ਲੁੱਟਾਂ ਖੋਹਾਂ ਅਤੇ ਕਤਲ ਵਰਗੀਆਂ ਘਟਨਾਵਾਂ 'ਚ ਵੀ ਵਾਧਾ ਹੋ ਰਿਹਾ ਹੈ। ਜਿਸਨੂੰ ਲੈ ਕੇ ਪੁਲਿਸ ਵੀ ਬੇਵੱਸ ਨਜ਼ਰ ਆ ਰਹੀ ਹੈ। ਇਸੇ ਲਈ ਪੁਲਿਸ ਤੋਂ ਬੇਖੌਫ ਹੋ ਕੇ ਲਗਾਤਾਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਦੀ ਬਸਤੀ ਬਾਗ ਆਲੀ ਤੋਂ ਜਿਥੋਂ ਦੀ ਏਕਤਾ ਕਲੋਨੀ ਦਾ ਇੱਕ ਵਸਨੀਕ ਅਮਰੀਕ ਸਿੰਘ ਜੋ ਮਜ਼ਦੂਰੀ ਕਰਨ ਤੋਂ ਬਾਅਦ ਆਪਣੇ ਦੋਸਤਾਂ ਨਾਲ ਸ਼ਰਾਬ ਪੀਣ ਲਈ ਗਿਆ ਸੀ, ਤਾਂ ਵਾਪਸ ਉਸਦੀ ਲਾਸ਼ ਵੱਢੀ ਟੁੱਕੀ ਹੋਈ 'ਚ ਮਿਲੀ।

ਵੱਢੀ ਟੁੱਕੀ ਹਾਲਤ 'ਚ ਮਿਲੀ ਮ੍ਰਿਤਕ ਦੀ ਲਾਸ਼ ਘਰ ਵਾਲਿਆਂ ਲਾਏ ਮ੍ਰਿਤਕ ਦੇ ਦੋਸਤ ਤੇ ਦੋਸ਼
ਇਸ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਅਮਰੀਕ ਤੂੜੀ ਦਾ ਕੰਮ ਕਰਨ ਤੋਂ ਬਾਅਦ ਸ਼ਰਾਬ ਪੀਣ ਲਈ ਆਪਣੇ ਦੋਸਤਾਂ ਦੇ ਨਾਲ ਗਿਆ ਸੀ। ਪਰ ਸਾਰੀ ਰਾਤ ਉਹ ਘਰ ਵਾਪਿਸ ਨਹੀਂ ਆਇਆ। ਉਨ੍ਹਾਂ ਜਦੋਂ ਉਸਦੀ ਭਾਲ ਕੀਤੀ ਤਾਂ ਪਤਾ ਚੱਲਿਆ, ਕਿ ਪਿੰਡ ਅਲੀਕੇ ਵਿਖੇ ਅਮਰੀਕ ਸਿੰਘ ਦੀ ਲਾਸ਼ ਪਈ ਹੈ। ਜਦੋ ਉਨ੍ਹਾਂ ਉੱਥੇ ਜਾਂ ਕੇ ਦੇਖਿਆ ਤਾਂ ਮ੍ਰਿਤਕ ਅਮਰੀਕ ਦੇ ਸਰੀਰ ਤੇ ਤੇਜਧਾਰ ਹਥਿਆਰਾਂ ਦੇ ਡੂੰਘੇ ਨਿਸ਼ਾਨ ਮੌਜੂਦ ਸਨ। ਇੰਜ ਜਾਪਦਾ ਸੀ, ਜਿਵੇਂ ਬੜੀ ਬੇਰਹਿਮੀ ਨਾਲ ਵੱਢ ਟੁੱਕ ਕਰਕੇ ਉਸਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ।

ਪਰਿਵਾਰ ਵਾਲਿਆਂ ਨੇ ਖ਼ਦਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਸ਼ਰਾਬ ਪੀਣ ਗਏ, ਅਮਰੀਕ ਨਾਲ ਕਿਸੇ ਗੱਲ ਤੋਂ ਝਗੜਾ ਹੋਇਆ ਹੈ। ਜਿਸ ਕਾਰਨ ਉਨ੍ਹਾਂ ਨੇ ਸਾਡੇ ਪੁੱਤਰ ਦਾ ਕਤਲ ਕਰ ਦਿੱਤਾ ਹੈ। ਪਰਿਵਾਰਕ ਮੈਬਰਾਂ ਦਾ ਕਹਿਣਾ ਹੈ। ਕਿ ਉਨ੍ਹਾਂ ਦਾ ਪਰਿਵਾਰ ਬਹੁਤ ਗਰੀਬ ਹੈ। ਅਤੇ ਮਜ਼ਦੂਰੀ ਕਰਦੇ ਹਨ। ਪਰੰਤੂ ਮਜਦੂਰੀ ਕਰਨ ਤੋਂ ਬਾਅਦ ਸ਼ਰਾਬ ਜ਼ਰੂਰ ਵੀ ਪੀ ਲੈਂਦਾ ਸੀ। ਉਨ੍ਹਾਂ ਕਿਹਾ ਕਿ ਸ਼ਰਾਬ ਪੀਣ ਗਏ ਅਮਰੀਕ ਦੀ ਲਾਸ਼ ਦਾ ਮਿਲਣਾ ਸਾਬਤ ਕਰਦਾ ਹੈ, ਕਿ ਉਸ ਦਾ ਕਤਲ ਕੀਤਾ ਗਿਆ ਹੈ।

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ, ਕਿ ਉਸ ਮ੍ਰਿਤਕ ਨੂੰ ਕੁੱਤਿਆਂ ਵੱਲੋਂ ਵੱਢਿਆ ਹੋ ਸਕਦਾ ਹੈ। ਇਸ ਦੀ ਪੁਲਸ ਵੱਲੋਂ ਜਾਂਚ ਕੀਤੀ ਜਾਂ ਰਹੀ ਹੈ। ਮ੍ਰਿਤਕ ਦੀ ਮੌਤ ਦਾ ਅਸਲ ਕੀ ਕਾਰਨ ਹੈ। ਇਹ ਤਾਂ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਚੱਲੇਗਾ। ਪਰ ਦੂਜੇ ਪਾਸੇ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ। ਕਿ ਪੁਲਿਸ ਇਸ ਕਤਲ ਨੂੰ ਗੰਭੀਰਤਾ ਨਾਲ ਨਾਂ ਲੈਂਦੀ ਹੋਈ, ਕੁੱਤਿਆਂ ਦੇ ਕੱਟਣ ਦਾ ਬਹਾਨਾ ਬਣਾ ਰਹੀ ਹੈ। ਕਿਉਂਕਿ ਉਹ ਗਰੀਬ ਹਨ। ਇਸੇ ਲਈ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂ ਰਿਹਾ। ਪਰ ਹੁਣ ਦੇਖਣਾ ਇਹ ਹੋਵੇਗਾ, ਕਿ ਇਸ ਜਾਂਚ ਪੜਤਾਲ ਸਹੀ ਨਿਰਪੱਖ ਹੁੰਦੀ ਹੈ, ਜਾਂ ਫਿਰ ਮ੍ਰਿਤਕ ਨੌਜਵਾਨ ਦੇ ਮਾਪੇ ਇਸੇ ਤਰ੍ਹਾਂ ਰੋਂਦੇ ਕਰਲਾਉਂਦੇ ਰਹਿ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.