ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਵਿਚ ਅੰਮ੍ਰਿਤਸਰ ਕੈਨਿਨ ਕਲੱਬ ਵੱਲੋਂ ਇਕ ਵੱਖਰਾ ਉਪਰਾਲਾ ਕਰਦਿਆ ਡੌਗ ਪ੍ਰੇਮੀਆਂ ਲਈ ਇਕ ਡੌਗ ਸ਼ੋਅ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿਚ ਸ਼ੈਕੜੇ ਨਸ਼ਲ ਦੇ ਡੌਗਸ ਦੇ ਨਾਲ ਡੌਗ ਪ੍ਰੇਮੀਆਂ ਨੇ ਹਿੱਸਾ ਲਿਆ ਅਤੇ ਜੇਤੂ ਡੌਗਸ ਨੂੰ ਇਨਾਮ ਵੀ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦੀਆਂ ਡੌਗਸ ਪ੍ਰੇਮੀਆਂ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਦਾ ਵਿਚ ਚੱਲ ਰਹੇ ਡੌਗ ਸ਼ੋਅ ਦਾ ਹਿੱਸਾ ਬਣ ਮਨ ਨੂੰ ਬਹੁਤ ਖੁਸ਼ੀ ਮਿਲੀ ਹੈ। ਅਜਿਹੇ ਡੌਗਸ ਸ਼ੋਅ ਹੋਣ ਨਾਲ ਡੌਗਸ ਲਈ ਇਕ ਵੱਖਰਾ ਮੌਕਾ ਹੁੰਦਾ ਹੈ। ਜਦੋਂ ਵੱਖ-ਵੱਖ ਨਸਲਾਂ ਦੇ ਡੌਗਸ ਇਸ ਵਿਚ ਹਿੱਸਾ ਲੈ ਕੇ ਆਪਣਾ-ਆਪਣਾ ਹੁਨਰ ਦਿਖਾਉਂਦੇ ਹਨ ਅਤੇ ਡੌਗਸ ਆਨਰ ਵਿਚ ਵੀ ਇਸ ਮੇਲੇ ਨੂੰ ਲੈ ਕਾਫੀ ਉਤਸ਼ਾਹ ਵੇਖਣ ਨੂੰ ਮਿਲਦਾ ਹੈ। ਜਿਸਦੇ ਚਲਦੇ ਜਿੱਥੇ ਅੰਮ੍ਰਿਤਸਰ ਕੈਨਿਨ ਕਲੱਬ ਨੇ ਇਹ ਉਪਰਾਲਾ ਕੀਤਾ। ਉੱਥੇ ਹੀ ਸਰਕਾਰਾਂ ਨੂੰ ਵੀ ਚਾਹੀਦਾ ਕਿ ਉਹ ਅਜਿਹੇ ਮੇਲੇ ਜਰੂਰ ਕਰਵਾਉਣ।
ਪਿਆਰ ਦੇ ਭੁੱਖੇ ਹੁੰਦੇ ਹਨ ਕੁੱਤੇ
ਅਮਰੀਕਨ ਬਰੀਡ ਡੌਗ ਦੇ ਆਨਰ ਨੇ ਦੱਸਿਆ ਕਿ ਲੁਕਵਾਈਜ਼ ਵਧੀਆ ਲੱਗਦੇ ਹਨ ਕੁਆਲਿਟੀ ਜਿੰਨਾਂ ਨੂੰ ਅਮੈਰੀਕਨ ਬਰੀਡ ਦਾ ਸ਼ੌਂਕ ਹੈ ਠੀਕ ਹੈ। ਦੇਖੋ ਸਾਈਜ਼ ਇਨ੍ਹਾਂ 'ਚ ਹੁੰਦੇ ਜਿਵੇਂ ਮਾਈਕਰੋਸਾਈਜ਼ ਦਾ ਜੀ ਠੀਕ ਹੈ ਪੱਪੀ ਦੀ ਥੱਲੇ ਦੇਖਣ ਦੇ ਨੈਨੋਸਾਈਜ਼ ਦਾ ਜੀ ਬਾਕੀ ਬੱਚੇ ਵੀ ਇਨ੍ਹਾਂ ਦੇ ਹਣ। ਉਨ੍ਹਾਂ ਨੇ ਕਿਹਾ ਕਿ ਕੁੱਤੇ ਪਿਆਰ ਦੇ ਭੁੱਖੇ ਹੁੰਦੇ ਹਨ। ਇਨ੍ਹਾਂ ਨੂੰ ਪਿਆਰ ਨਾਲ ਸੰਭਾਲ ਕੇ ਇਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ।
ਸਾਲ ਦਾ ਦੋ ਲੱਖ ਰੁਪਏ ਕੁੱਤਿਆਂ ਦਾ ਡਾਇਟ ਦਾ ਖਰਚ
ਇੰਗਲਿਸ਼ ਕਾਕਸਪੈਰਿਓ ਦੇ ਡੌਗ ਦੇ ਆਨਰ ਨੇ ਕਿਹਾ ਕਿ ਅਸੀ ਅੱਜ ਇਸ ਡੌਗ ਸ਼ੋਅ ਵਿਚ ਪਹੁੰਚੇ ਹਾਂ ਬਹੁਤ ਵਧੀਆ ਲੱਗਾ ਇੱਥੇ ਆਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਬੱਚਿਆਂ ਨੂੰ ਲੈ ਕੇ ਆਓ ਇਨ੍ਹਾਂ ਮੇਲਿਆਂ ਦੇ ਵਿੱਚ ਬੱਚਿਆਂ ਨੂੰ ਪਤਾ ਲੱਗੇਗਾ। ਤਿਬਤੀ ਇਨਵੈਸਟੀਵ ਰੀਡ ਦਾ ਡੌਗ ਪਾਰਟੀਸਪੇਸ਼ਨ ਲਈ ਆਇਆ ਅਤੇ ਉਸਦੇ ਆਨਰ ਦਾ ਕਹਿਣਾ ਹੈ ਕਿ ਇਹ ਸਵਾ ਲੱਖ ਰੁਪਏ ਦਾ ਲਿਆ ਸੀ। ਇਸ ਦਾ ਸਾਲ ਦਾ ਦੋ ਲੱਖ ਰੁਪਏ ਡਾਇਟ ਦਾ ਖਰਚ ਹੈ। ਡੌਗਸ ਪ੍ਰੇਮੀਆਂ ਨੇ ਕਿਹਾ ਕਿ ਇਸ ਨੂੰ ਅਸੀਂ ਅੱਛੀ ਕੁਆਲਿਟੀ ਦਾ ਫੀਡ ਦਿੰਦੇ ਹਾਂ।
- Punjab Bandh : ਪੈਟਰੋਲ ਪੰਪ ਐਸੋਸੀਏਸ਼ਨ ਨੇ ਕੀਤਾ ਵੱਡਾ ਐਲਾਨ, ਪੰਜਾਬ ਬੰਦ ਦੇ ਦੌਰਾਨ ਖੁੱਲ੍ਹੇ ਰਹਿਣਗੇ ਪੈਟਰੋਲ ਪੰਪ
- "ਜਿੱਤ ਦੇ ਨੇੜੇ ਪਹੁੰਚੇ ਕਿਸਾਨ", ਹੁਣ ਪਿੱਛੇ ਮੁੜਨ ਦਾ ਨਹੀਂ ਸਮਾਂ ਨਹੀਂ, ਡੱਲੇਵਾਲ ਦੀ ਸੁਰੱਖਿਆ 'ਚ ਕੀਤੇ ਜਾ ਰਹੇ ਬਦਲਾਅ
- "ਸਰਕਾਰ ਨੇ ਸਾਰੀ ਪੁਲਿਸ ਕੀਤੀ ਇਕੱਠੀ", ਕਿਸਾਨ ਆਗੂ, ਬੋਲੇ- ਸਾਡੀਆਂ ਲਾਸ਼ਾਂ ਤੋਂ ਟੱਪ ਕੇ ਡੱਲੇਵਾਲ ਤੱਕ ਪਹੁੰਚੇ ਸਰਕਾਰ