ਫ਼ਿਰੋਜ਼ਪੁਰ: ਬਾਰਡਰ ਸੁਰੱਖਿਆ ਫੋਰਸ ਜਿਸ ਦੀ ਕਿ ਜ਼ਿੰਮੇਵਾਰੀ ਸਰਹੱਦਾਂ ਦੀ ਰਾਖੀ ਦੀ ਹੁੰਦੀ ਹੈ, ਇਸ ਦੇ ਨਾਲ-ਨਾਲ 15 ਕਿਲੋਮੀਟਰ ਤ$ਕ ਇਸ ਫੋਰਸ ਵੱਲੋਂ ਸਿਵਲ ਏਰੀਏ ਵਿੱਚ ਵੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਸੀ, ਪਰ ਪਿਛਲੇ ਸਮੇਂ ਵਿੱਚ ਇਸ ਦਾ ਦਾਇਰਾ ਵਧਾ ਕੇ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ ਸੀ, ਜਿਸ ਵਿੱਚ ਪੰਜਾਬ ਪੁਲਿਸ ਨੂੰ ਇਸ ਦੀ ਕਾਫ਼ੀ ਮਦਦ ਮਿਲੀ ਤੇ ਸਹੂਲਤ ਵੀ ਹੋਈ।
ਇਸ ਬਾਰੇ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਮੁਖੀ ਚਰਨਜੀਤ ਸਿੰਘ ਨਾਲ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀ.ਐਸ.ਐਫ਼ ਤੇ ਪੰਜਾਬ ਪੁਲਿਸ ਦਾ ਆਪਸ ਵਿੱਚ ਪੂਰਾ ਤਾਲਮੇਲ ਹੈ। ਬੀਤੇ ਦਿਨੀਂ ਮੁੱਖ ਮੰਤਰੀ ਤੇ ਗਵਰਨਰ ਦੁਆਰਾ ਵੱਖ-ਵੱਖ ਸਰਹੱਦਾਂ 'ਤੇ ਦੌਰਾ ਵੀ ਕੀਤਾ ਸੀ।
ਜਿਸ ਦੇ ਚੰਗੇ ਨਤੀਜੇ ਨਿਕਲੇ ਹਨ ਤੇ ਹੁਣ ਪੰਜਾਬ ਪੁਲਿਸ ਤੇ ਬੀ.ਐਸ.ਐਫ਼ ਮਿਲ ਕੇ ਸਾਰੇ ਆਪ੍ਰੇਸ਼ਨ ਕਰ ਰਹੀਆਂ ਹਨ, ਜਿਸ ਕਰਕੇ ਰਿਕਵਰੀ ਵੀ ਵੱਧੀ ਹੈ ਤੇ ਗ੍ਰਿਫ਼ਤਾਰੀ ਦਰ ਵਿੱਚ ਵੀ ਵਾਧਾ ਹੋਇਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕਰਨਾਲ ਵਿੱਚ ਫੜੇ ਗਏ ਦਹਿਸ਼ਤਗਰਦ ਗਰਦਾਨ ਕੋਲੋਂ ਵੀ ਜੋ ਰਿਕਵਰੀ ਹੋਈ ਹੈ, ਉਹ ਜੀ ਸੰਯੁਕਤ ਆਪਰੇਸ਼ਨ ਦਾ ਹੀ ਨਤੀਜਾ ਹੈ। ਨਜਾਇਜ਼ ਅਸਲੇ ਵਾਲੇ ਵਿਸ਼ੇ 'ਤੇ ਉਨ੍ਹਾਂ ਦੱਸਿਆ ਕਿ ਇਸ ਬਾਰੇ ਇਕ ਵਿਸ਼ੇਸ਼ ਮੀਟਿੰਗ ਕੀਤੀ ਸੀ ਅਤੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਦਾ ਨਤੀਜਾ ਹੁਣ ਤੱਕ 2 ਗੈਂਗ ਫੜ੍ਹੇ ਜਾ ਚੁੱਕੇ ਹਨ ਅਤੇ ਵੱਡੀ ਮਾਤਰਾ ਵਿੱਚ ਨਜਾਇਜ਼ ਅਸਲੇ ਦੀ ਰਿਕਵਰੀ ਵੀ ਕੀਤੀ ਜਾ ਚੁੱਕੀ ਹੈ ਤੇ ਅੱਗੇ ਵੀ ਇਸ ਮੁਹਿੰਮ ਦੇ ਚੰਗੇ ਨਤੀਜੇ ਨਿਕਲਣਗੇ ਤੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਨੇੜਲੇ ਮੁਲਕ ਤੋਂ ਹਮੇਸ਼ਾ ਹੀ ਕੁੱਝ ਨਸ਼ੇ ਤੇ ਹਥਿਆਰਾਂ ਦੀਆਂ ਤਸ਼ਕਰੀਆਂ ਕੀਤੀਆਂ ਜਾਂਦੀਆਂ ਹਨ, ਜਿਸ ਦੀ ਕੋਰੀਅਰ ਸਰਵਿਸ ਵਾਸਤੇ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੂੰ ਵਰਤਿਆ ਜਾਂਦਾ ਸੀ। ਪਰ ਸਾਡੀ ਮੁਹਿੰਮ ਉਸ ਵਾਸਤੇ ਵੀ ਸ਼ੁਰੂ ਕੀਤੀ ਹੋਈ ਹੈ, ਸਰਹੱਦੀ ਪਿੰਡਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਲੱਬਾਂ ਬਣਾਈਆਂ ਜਾ ਰਹੀਆਂ ਹਨ, ਜਿਸ ਵਿੱਚ ਨੌਜਵਾਨਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਪਰ੍ਹੇ ਹੋਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਇਹ ਵੀ ਪੜੋ:- ਮੁੜ ਸਰਹੱਦ ’ਤੇ ਦਿਖਿਆ ਡਰੋਨ, ਬੀਐੱਸਐਫ ਦੇ ਜਵਾਨਾਂ ਨੇ ਕੀਤੀ ਫਾਇਰਿੰਗ