ਫ਼ਿਰੋਜਪੁਰ: ਹਰ ਸਾਲ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕ ਲਈ ਰੇਲਵੇ ਵਲੋਂ ਇਕ ਸਪੈਸ਼ਲ ਰੇਲ ਗੱਡੀ ਚਲਾਈ ਜਾਂਦੀ ਹੈ ਜੋ ਕਿ ਅੱਜ ਵੀ ਚਲਾਈ ਗਈ। ਫ਼ਿਰੋਜ਼ਪੁਰ ਅਤੇ ਹੋਰ ਸ਼ਹਿਰਾਂ ਤੋਂ ਆਏ ਮੁਸਾਫ਼ਰਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹੁਸੈਨੀਵਾਲਾ ਤੱਕ ਰੇਲ 'ਚ ਸਫ਼ਰ ਕੀਤਾ।
ਦੱਸ ਦਈਏ, ਇਹ ਇਤਿਹਾਸਕ ਰੇਲ ਲਾਈਨ ਹੈ ਜੋ ਕਿ 1947 ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਲਾਹੌਰ ਤੋਂ ਫ਼ਿਰੋਜ਼ਪੁਰ ਅਤੇ ਅਗੇ ਮੁੰਬਈ ਤਕ ਇਸ ਲਾਈਨ ਤੇ ਰੇਲ ਗੱਡੀ ਚਲਦੀ ਸੀ। ਵੰਡ ਤੋਂ ਬਾਦ ਹੁੱਸੈਨੀਵਾਲਾ ਤਕ ਹੀ ਰੇਲਵੇ ਟਰੈਕ ਰਹਿ ਗਿਆ ਹੈ ਬਾਕੀ ਟਰੈਕ ਪਟ ਲਿਆ ਗਿਆ ਸੀ। ਹੁਣ ਰੇਲਵੇ ਨੇ ਇਕ ਨਵੀਂ ਪਹਿਲ ਕਰਦਿਆਂ ਇਸ ਰੇਲਵੇ ਟਰੈਕ ਨੂੰ ਬਦਲ ਦਿੱਤਾ ਹੈ ਤੇ ਹੁਸੈਨੀਵਾਲਾ ਸਟੇਸ਼ਨ ਦੀ ਮਾੜੀ ਹਾਲਤ ਨੂੰ ਨਵਾਂ ਰੰਗ ਰੂਪ ਦੇ ਦਿਤਾ ਹੈ।
ਇਸ ਸਬੰਧੀ ਡਿਪਟੀ ਕਮਿਸਨਰ ਨੇ ਦੱਸਿਆ ਕਿ ਇਹ ਰੇਲ ਵੰਡ ਤੋਂ ਪਹਿਲਾਂ ਪਾਕਿਸਤਾਨ ਜਾਂਦੀ ਹੁੰਦੀ ਸੀ ਪਰ ਹੁਣ ਇਹ ਰੇਲ ਸਿਰਫ਼ ਹੁਸੈਨੀਵਾਲਾ ਤੱਕ ਹੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਰੇਲਵੇ ਨੂੰ ਅਪੀਲ ਕਰਦੇ ਹਾਂ ਕਿ ਹਰ ਐਤਵਾਰ ਨੂੰ ਇਹ ਰੇਲ ਹੁਸੈਨੀਵਾਲਾ ਤੱਕ ਆਏ।