ਫ਼ਿਰੋਜ਼ਪੁਰ: ਸ਼ੇਰ ਸਿੰਘ ਘੁਬਾਇਆ ਦੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਜਾਣ ਤੋਂ ਬਾਅਦ ਲੋਕ ਸਭਾ ਹਲਕਾ ਫ਼ਿਰੋਜ਼ਪੁਰ 'ਚ ਰਾਏ ਸਿੱਖ ਬਰਾਦਰੀ 'ਚ ਹਲਚਲ ਤੇਜ਼ ਹੋ ਗਈ ਹੈ। ਫ਼ਿਰੋਜ਼ਪੁਰ 'ਚ ਰਾਏ ਸਿੱਖ ਬਰਾਦਰੀ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਇਸ ਦੌਰਾਨ ਬਰਾਦਰੀ ਨੇ ਸੀਨੀਅਰ ਆਗੂਆਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਜਾਂ ਫਿਰ ਬਰਾਦਰੀ ਦੇ ਪੁਰਾਣੇ ਲੋਕਾਂ ਨੂੰ ਟਿਕਟ ਦੇਣ ਬਾਰੇ ਕਿਹਾ।
ਦੱਸ ਦਈਏ ਕਿ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਲਗਭਗ 35 ਸਾਲਾਂ ਤੋਂ ਹਾਰਦੀ ਆ ਰਹੀ ਹੈ। ਇਸ ਵਾਰ ਪਾਰਟੀ ਇਹ ਸੀਟ ਜਿੱਤਣ ਲਈ ਪੂਰਾ ਜ਼ੋਰ ਲਗਾ ਰਹੀ ਹੈ ਜਿਸ ਨੂੰ ਲੈ ਕੇ ਕਾਂਗਰਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਟੁੱਟ ਕੇ ਆਏ ਸ਼ੇਰ ਸਿੰਘ ਘੁਬਾਇਆ ਦਾ ਪੱਤਾ ਖੇਡਣ ਦੀ ਤਿਆਰੀ ਚ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਐੱਸਸੀ ਅਤੇ ਰਾਏ ਸਿੱਖ ਬਰਾਦਰੀ ਤੋਂ ਮਲਕੀਤ ਹੀਰਾ ਨੇ ਕਿਹਾ ਕਿ ਜੇਕਰ ਰਾਏ ਸਿੱਖ ਤੋਂ ਕਾਂਗਰਸ ਪਾਰਟੀ ਟਿਕਟ ਦਿੰਦੀ ਹੈ ਤਾਂ ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਟਿਕਟ ਦੇਵੇ। ਉਨ੍ਹਾਂ ਕਿਹਾ ਕਿ ਜਾਂ ਤਾਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਟਿਕਟ ਦਿੱਤੀ ਜਾਵੇ ਜਾਂ ਫਿਰ ਪਾਰਟੀ ਪੁਰਾਣੇ ਸਿੱਖ ਬਰਾਦਰੀ ਦੇ ਵਰਕਰਾਂ ਨੂੰ ਟਿਕਟ ਦਿੱਤੀ ਜਾਵੇ।
ਆਲ ਇੰਡੀਆ ਰਾਏ ਸਿੱਖ ਸ਼੍ਰੋਮਣੀ ਪੰਚਾਇਤ ਦੇ ਕੌਮੀ ਪ੍ਰਧਾਨ ਹਰਦੀਪ ਸਿੰਘ ਅਤੇ ਯੂਨੀਅਨ ਪੰਜਾਬ ਪ੍ਰਧਾਨ ਬਗੀਚਾ ਸਿੰਘ ਨੇ ਕਿਹਾ ਕਿ ਰਾਏ ਸਿੱਖ ਬਰਾਦਰੀ ਇਕੱਠੀ ਹੈ, ਭਾਵੇਂ ਜਿੰਨੇ ਮਰਜ਼ੀ ਯੂਨਿਟ ਬਣ ਜਾਣ ਪਰ ਰਾਏ ਸਿੱਖ ਬਰਾਦਰੀ ਇੱਕ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਟਿਕਟ ਦਿੰਦੀ ਹੈ ਤਾਂ ਅਸੀਂ ਉਨ੍ਹਾਂ ਦਾ ਸਾਥ ਦੇਵਾਂਗੇ।