ਫ਼ਿਰੋਜ਼ਪੁਰ: ਸੂਬੇ ਅੰਦਰ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀਆਂ ਹਨ, ਪਰ ਅੱਜ ਵੀ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਵਿਦੇਸ਼ਾਂ ਵਿੱਚ ਜਾ ਰਹੇ ਹਨ। ਇਸੇ ਤਰ੍ਹਾਂ ਫਿਰੋਜ਼ਪੁਰ (Ferozepur) ਦਾ ਸੁਖਜਿੰਦਰ ਸਿੰਘ ਵੀ ਰੁਜ਼ਗਾਰ ਨਾ ਮਿਲਣ ਕਾਰਨ ਆਪਣੇ ਛੋਟੇ-ਛੋਟੇ ਬੱਚੇ ਛੱਡ ਮਨੀਲਾ (Manila) ਗਿਆ ਸੀ, ਪਰ ਉੱਥੇ ਕੁੱਝ ਲੋਕਾਂ ਨੇ ਉਸ ਦਾ ਕਤਲ (Murder) ਕਰ ਲਾਸ਼ ਕਿਸੇ ਸੁਨਸਾਨ ਜਗਾਹ ਸੁੱਟ ਦਿੱਤੀ ਸੀ। ਲਾਸ਼ ਇੰਨੀ ਗਲ ਚੁੱਕੀ ਸੀ ਕਿ ਪੰਜਾਬ ਲਿਆਉਣ ਯੋਗ ਨਹੀਂ ਸੀ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹਨ।
ਫਿਰੋਜ਼ਪੁਰ ਦੇ ਪਿੰਡ ਛਾਂਗਾ ਖੁਰਦ (Chhanga Khurd village of Ferozepur) ਦਾ ਜਸਵਿੰਦਰ ਸਿੰਘ ਆਪਣੇ ਛੋਟੇ-ਛੋਟੇ ਬੱਚੇ ਛੱਡ ਰੋਜੀ ਰੋਟੀ ਲਈ ਮਨੀਲਾ (Manila) ਗਿਆ ਸੀ, ਪਰ ਉਥੇ ਕੁੱਝ ਲੋਕਾਂ ਨੇ ਜਸਵਿੰਦਰ ਦਾ ਕਤਲ ਕਰ ਦਿੱਤਾ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਦੀ ਮਾਤਾ ਦਲੀਪ ਕੌਰ ਅਤੇ ਪਤਨੀ ਜਸਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਗਰੀਬੀ ਬਹੁਤ ਸੀ ਪਰਿਵਾਰ ਰੋਟੀ ਤੋਂ ਵੀ ਅਵਾਜਾਰ ਸੀ ਕੋਈ ਰੁਜ਼ਗਾਰ ਨਾ ਹੋਣ ਕਾਰਨ ਜਸਵਿੰਦਰ ਮਨੀਲਾ ਗਿਆ ਸੀ। ਜਿੱਥੇ ਉਹ ਫਾਇਨਾਂਸ ਦਾ ਕੰਮ ਕਰਦਾ ਸੀ, ਪਰ ਕੁਝ ਪਹਿਲਾਂ ਉੱਥੇ ਕੁੱਝ ਲੋਕਾਂ ਨੇ ਜਸਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ।
ਜਿਸ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਬਹੁਤ ਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮਿਲਿਆ ਜਦ ਮਿਲਿਆ ਤਾਂ ਉਸ ਦੀ ਲਾਸ਼ ਇਨੀਂ ਗਲ ਸੜ ਚੁੱਕੀ ਸੀ ਕਿ ਦੇਖਣ ਯੋਗ ਵੀ ਨਹੀਂ ਸੀ। ਜਦੋ ਇਸ ਘਟਨਾ ਬਾਰੇ ਪਰਿਵਾਰ ਨੂੰ ਪਤਾ ਚੱਲਿਆ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਹੈ। ਕਿਉਂਕਿ ਜਸਵਿੰਦਰ ਦੇ ਦੋ ਛੋਟੇ-ਛੋਟੇ ਬੱਚੇ ਹਨ। ਘਰ ਵਿੱਚ ਕਮਾਉਣ ਵਾਲਾ ਉਹੀ ਸੀ।
ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ (Demand from Punjab Government) ਕੀਤੀ ਹੈ। ਕਿ ਵਿਦੇਸ਼ ਦੀ ਸਰਕਾਰ ਨਾਲ ਗੱਲਬਾਤ ਕਰ ਕਤਲ ਕਰਨ ਵਾਲੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਈ ਜਾਵੇ ਨਾਲ ਹੀ ਉਨ੍ਹਾਂ ਮੰਗ ਕੀਤੀ ਹੈ। ਕਿ ਉਨ੍ਹਾਂ ਦੇ ਛੋਟੇ ਲੜਕੇ ਨੂੰ ਸਰਕਾਰ ਕੋਈ ਨਾ ਕੋਈ ਰੁਜ਼ਗਾਰ ਜਰੂਰ ਦੇਵੇ ਤਾਂ ਜੋ ਉਨ੍ਹਾਂ ਦੇ ਘਰ ਦਾ ਗੁਜਾਰਾ ਚੱਲ ਸਕੇ ਅਤੇ ਜਸਵਿੰਦਰ ਸਿੰਘ ਦੇ ਬੱਚਿਆਂ ਦਾ ਪਾਲਣ ਪੋਸ਼ਣ ਹੋ ਸਕੇ।
ਇਹ ਵੀ ਪੜ੍ਹੋ: ਨਕਲੀ ਸਾਧ ਚੜ੍ਹੇ ਲੋਕਾਂ ਦੇ ਹੱਥੇ, ਦੇਖੋ ਵੀਡੀਓ