ਫਿਰੋਜ਼ਪੁਰ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਗਿਆ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਕੁਝ ਸਮੇਂ ਵਿਚ ਹੀ ਪੂਰਾ ਕਰ ਦਿੱਤਾ ਜਾਵੇਗਾ ਕਿਉਂਕਿ ਅਜੇ ਸਰਕਾਰ ਬਣੀ ਨੂੰ ਸਿਰਫ਼ ਦੋ ਮਹੀਨੇ ਹੀ ਹੋਏ ਹਨ ਤੇ ਕੰਮ ਕਰਨ ਵਾਸਤੇ ਕੁਝ ਸਮਾਂ ਤਾਂ ਜ਼ਰੂਰ ਚਾਹੀਦਾ ਹੈ।
ਜੋ ਕਿ ਪਿਛਲੇ 75 ਸਾਲਾਂ 'ਚ ਜੋ ਰਵਾਇਤੀ ਪਾਰਟੀਆਂ ਵੱਲੋਂ ਤਾਣਾ ਬਾਣਾ ਉਲਝਾ ਦਿੱਤਾ ਹੈ। ਉਸ ਨੂੰ ਸੁਲਝਾਉਣ ਵਾਸਤੇ ਕੁਝ ਸਮਾਂ ਤਾਂ ਜ਼ਰੂਰ ਚਾਹੀਦਾ ਹੈ 'ਤੇ ਲੋਕਾਂ ਦਾ ਸਾਥ ਜ਼ਰੂਰ ਚਾਹੀਦਾ ਹੈ ਇਸ ਮੌਕੇ ਉਨ੍ਹਾਂ ਕਿਹਾ ਕਿ ਜਿੰਨਾ ਬੱਸ ਮੁਲਾਜ਼ਮਾਂ ਉੱਪਰ ਕੁਰੱਪਸ਼ਨ ਦੇ ਚਾਰਜ ਲੱਗੇ ਹਨ।
ਉਹ ਪੱਕੇ ਨਹੀਂ ਕੀਤੇ ਜਾ ਸਕਦੇ ਇਸ ਮੌਕੇ ਉਨ੍ਹਾਂ 1500 ਰੁਪਏ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਬਾਰੇ ਵੀ ਗੱਲ ਕਰਦੇ ਕਿਹਾ ਕਿ ਜਿਹੜੇ ਮਜ਼ਦੂਰ ਇਸ ਬਿਜਾਈ ਤੋਂ ਵਾਂਝੇ ਹੋ ਜਾਣਗੇ ਉਨ੍ਹਾਂ ਬਾਰੇ ਵੀ ਕੁਝ ਪਾਲਿਸੀ ਜ਼ਰੂਰ ਬਣਾਈ ਜਾਵੇਗੀ। ਇਸ ਮੌਕੇ ਉਨ੍ਹਾਂ ਨਸ਼ੇ ਨੂੰ ਲੈ ਕੇ ਵੀ ਗੱਲਬਾਤ ਕੀਤੀ ਕਿ ਅਲੱਗ ਅਲੱਗ ਸੱਟਾਂ ਬਣਾ ਦਿੱਤੀਆਂ ਗਈਆਂ ਹਨ। ਪੁਲਿਸ ਕਪਤਾਨਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇ ਨਸ਼ੇ ਖਿਲਾਫ ਜਿਸ ਇਲਾਕੇ ਵਿਚ ਕੋਈ ਵੀ ਗੱਲਬਾਤ ਹੁੰਦੀ ਹੈ। ਉਸ ਅਫ਼ਸਰ ਉੱਪਰ ਕਾਰਵਾਈ ਕੀਤੀ ਜਾਵੇਗੀ ਇਹ ਸਭ ਮੁੱਖ ਮੰਤਰੀ ਪੰਜਾਬ ਵੱਲੋਂ ਸਖ਼ਤ ਆਦੇਸ਼ਾਂ ਵਿੱਚ ਕਿਹਾ ਗਿਆ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਜ਼ਮੀਨਾਂ ਪੰਚਾਇਤਾਂ ਦੀਆਂ ਲੋਕਾਂ ਹੇਠਾਂ ਦੱਬੀਆਂ ਹੋਈਆਂ ਹਨ ਉਨ੍ਹਾਂ ਨੂੰ ਛੁਡਾਉਣ ਦਾ ਕੰਮ ਜਾਰੀ ਹੈ। ਇਸੇ ਤਰ੍ਹਾਂ ਅਲੱਗ-ਅਲੱਗ VVIP ਵੱਲੋਂ ਜ਼ਮੀਨਾਂ 'ਤੇ ਕੀਤੇ ਕਬਜ਼ਿਆਂ ਨੂੰ ਜਲਦ ਛੁਡਵਾ ਲਿਆ ਜਾਵੇਗਾ। ਜੋ ਸਰਕਾਰ ਦੀ ਚੀਜ਼ ਹੈ ਉਸ ਉੱਪਰ ਕੋਈ ਕਬਜ਼ਾ ਕਿਵੇਂ ਕਰ ਸਕਦਾ ਹੈ।
ਇਸ ਮੌਕੇ ਜਦ ਉਨ੍ਹਾਂ ਨੂੰ ਰੇਤ ਦੀ ਪਾਲਿਸੀ ਬਣਾਉਣ ਵਾਸਤੇ ਗੱਲ ਕੀਤੀ ਗਈ ਕਿ ਅੱਜ ਦੇ ਸਮੇਂ 'ਚ ਜੋ ਰੇਤ ਦਾ ਟਰਾਲਾ 6500 ਰੁਪਏ ਵਿੱਚ ਭਰਿਆ ਜਾਂਦਾ ਸੀ। ਉਹ 15 ਹਜ਼ਾਰ ਤੋਂ 16 ਹਜ਼ਾਰ ਰੁਪਏ ਤੱਕ ਭਰਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਰੇਤ ਦੀ ਪਾਲਸੀ ਜਲਦ ਹੀ ਬਣ ਜਾਵੇਗੀ 'ਤੇ ਲੋਕਾਂ ਨੂੰ ਘੱਟ ਰੇਟ 'ਚ ਰੇਤ ਮੁਹੱਈਆ ਕਰਵਾਈ ਜਾਵੇਗੀ 'ਤੇ ਹੋਰ ਵੀ ਇਸ ਮੌਕੇ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ।
ਇਹ ਵੀ ਪੜ੍ਹੋ:- ਕੀ ਪੰਜਾਬ 'ਚ ਕਾਂਗਰਸ ਖਾਤਮੇ ਵੱਲ ? ਕੀ ਆਪਣਿਆਂ ਵੱਲੋਂ ਪੁੱਟੇ ਟੋਏ 'ਚ ਡਿੱਗੀ ਕਾਂਗਰਸ ? ਵੇਖੋ ਖਾਸ ਰਿਪੋਰਟ