ETV Bharat / state

ਝੋਨੇ ਦੀ ਬਿਜਾਈ 'ਚ ਕਿਸਾਨਾਂ ਹੋ ਰਹੀ ਪਰੇਸ਼ਾਨੀ, ਪਰਵਾਸੀ ਪਰਤੇ ਘਰਾਂ ਨੂੰ - ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪੰਜਾਬ ਵਿੱਚ ਆਏ ਪਰਵਾਸੀ ਮਜ਼ਦੂਰ ਆਪੋ ਆਪਣੇ ਸੂਬਿਆਂ ਵਿੱਚ ਵਾਪਸ ਚੱਲੇ ਗਏ ਹਨ ਜਿਸ ਕਰਕੇ ਝੋਨੇ ਦੀ ਬਿਜਾਈ ਕਰਨ ਵਿੱਚ ਕਿਸਾਨਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

migrants back to home in season
ਫਿਰੋਜ਼ਪੁਰ
author img

By

Published : May 25, 2020, 1:23 PM IST

ਫਿਰੋਜ਼ਪੁਰ: ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਤਾਲਾਬੰਦੀ ਚੱਲ ਰਹੀ ਹੈ ਤੇ ਹੁਣ ਇਸ ਦੀ ਮਿਆਦ 31 ਮਈ ਤੱਕ ਵਧਾ ਦਿੱਤੀ ਗਈ ਹੈ। ਪੰਜਾਬ ਵਿੱਚ ਕਰਫ਼ਿਊ ਲੱਗੇ ਹੋਣ ਕਰਕੇ ਹਰ ਤਰ੍ਹਾਂ ਦੇ ਕੰਮਕਾਰ ਬੰਦ ਪਏ ਹਨ। ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਚ ਵੱਡੀ ਗਿਣਤੀ 'ਚ ਲੇਬਰ ਝੋਨੇ ਦੀ ਬਿਜਾਈ ਲਈ ਆਉਂਦੀ ਸੀ ਪਰ ਮਹਾਂਮਾਰੀ ਕਾਰਨ ਜੋ ਲੇਬਰ ਪੰਜਾਬ ਵਿੱਚ ਸੀ, ਉਹ ਵੀ ਵਾਪਸ ਆਪਣੇ ਘਰਾਂ ਨੂੰ ਪਰਤ ਗਈ ਹੈ।

ਉੱਥੇ ਹੀ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਕਰਨ ਵੇਲੇ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੇ ਚਿਹਰਿਆਂ ਉੱਤੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਥੇ ਮੌਜੂਦ ਪੰਜਾਬੀ ਲੇਬਰ ਨੇ ਝੋਨੇ ਦੀ ਬਿਜਾਈ ਦੀ ਕੀਮਤ ਦੁਗਣੀ ਕਰ ਦਿੱਤੀ ਹੈ। ਉੱਥੇ ਹੀ ਕਿਸਾਨਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਆਪਣੀ ਚਿੰਤਾ ਜ਼ਾਹਰ ਕੀਤੀ।

ਵੇਖੋ ਵੀਡੀਓ

ਗੱਲਬਾਤ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਲੇਬਰ ਨਾ ਮਿਲਣ ਕਰਕੇ ਪੰਜਾਬੀ ਲੇਬਰ ਦੁਗਣੇ ਰੇਟਾਂ ਦੀ ਮੰਗ ਕਰ ਰਹੀ ਹੈ। ਪਹਿਲਾਂ ਪ੍ਰਤੀ ਏਕੜ 2500 ਰੁਪਏ ਰੇਟ ਹੁੰਦਾ ਸੀ ਪਰ ਹੁਣ ਉਹ 5000 ਹਜ਼ਾਰ ਪ੍ਰਤੀ ਏਕੜ ਦੀ ਮੰਗ ਕਰ ਰਹੇ ਹਨ। ਇਸ ਨਾਲ ਖਰਚਿਆਂ ਵਿੱਚ ਹੋਰ ਵੀ ਵਾਧਾ ਹੋ ਰਿਹਾ ਹੈ।

ਇਕ ਕਿਸਾਨ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਵੀ ਹਿਮਾਇਤ ਕੀਤੀ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦਾ ਫਾਇਦਾ ਹੈ, ਜਿਸ ਨਾਲ ਇਕ ਤਾਂ ਪ੍ਰਤੀ ਏਕੜ 8 ਕਿਲੋ ਬੀਜ ਲੱਗੇਗਾ ਤੇ ਪਾਣੀ ਦੀ ਵੀ ਬਚਤ ਹੋਵੇਗੀ। ਝੋਨੇ ਦੀ ਬਿਜਾਈ ਦੇ ਨਾਲ-ਨਾਲ ਅਰਬੀ, ਸ਼ਿਮਲਾ ਮਿਰਚ ਦੀ ਫਸਲ ਵੀ ਪਕ ਕੇ ਤਿਆਰ ਹੈ। ਉਸ ਦੀ ਤੁੜਾਈ ਲਈ ਵੀ ਲੇਬਰ ਚਾਹੀਦੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਉੱਤੇ ਹੀ ਸਾਰਾ ਬੋਝ ਆ ਗਿਆ ਹੈ। ਪਹਿਲਾਂ ਹੀ ਇਸ ਮਹਾਂਮਾਰੀ ਕਾਰਨ ਉਹ ਸਾਰੇ ਪਰੇਸ਼ਾਨ ਚਲ ਰਹੇ ਹਨ।

ਇਹ ਵੀ ਪੜ੍ਹੋ: ਬਿਹਾਰ: ਸ਼ਾਹੀ ਲੀਚੀ ਦੀ ਆਨਲਾਈਨ ਡਲਿਵਰੀ ਲਈ ਸਰਕਾਰ ਨੇ ਡਾਕ ਵਿਭਾਗ ਨਾਲ ਮਿਲਾਇਆ ਹੱਥ

ETV Bharat Logo

Copyright © 2024 Ushodaya Enterprises Pvt. Ltd., All Rights Reserved.